ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਦਾ ਭਾਸ਼ਨ ਕਮਜ਼ੋਰ ਰਿਹਾ: ਰਾਹੁਲ ਗਾਂਧੀ, ਟੀਡੀਪੀ ਨੇ ਕਿਹਾ ਨਿਰਾਸ਼ਾਜਨਕ

ਮੋਦੀ ਦਾ ਭਾਸ਼ਨ ਕਮਜ਼ੋਰ ਰਿਹਾ: ਰਾਹੁਲ ਗਾਂਧੀ, ਟੀਡੀਪੀ ਨੇ ਕਿਹਾ ਨਿਰਾਸ਼ਾਜਨਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੇ ਸ਼ੁੱਕਰਵਾਰ ਦੇਰ ਰਾਤੀਂ ਆਪਣੇ ਖਿ਼ਲਾਫ਼ ਵਿਰੋਧੀ ਧਿਰ ਵੱਲੋਂ ਪੇਸ਼ ਕੀਤੇ ਬੇਭਰੋਸਗੀ ਮਤੇ ਨੂੰ ਬਹੁਤ ਆਸਾਨੀ ਨਾਲ ਹਰਾ ਦਿੱਤਾ ਪਰ ਇਸ ਲਈ ਉਨ੍ਹਾਂ ਨੂੰ 11 ਤੋਂ ਵੱਧ ਘੰਟਿਆਂ ਦੀ ਬਹਿਸ ਕਰਨੀ ਪਈ। ਕੁੱਲ 451 ਵੋਟਾਂ `ਚੋਂ ਇਸ ਮਤੇ ਦੇ ਵਿਰੁੱਧ 325 ਵੋਟਾਂ ਪਈਆਂ, ਜਦ ਕਿ ਇਸ ਦੇ ਹੱਕ ਵਿੱਚ 126 ਵੋਟਾਂ ਭੁਗਤੀਆਂ। ਇੰਝ ਸਰਕਾਰ ਨੂੰ ਕੱਲ੍ਹ ਸੰਸਦ ਵਿੱਚ ਇੱਕ ਤਰ੍ਹਾਂ ਦੋ-ਤਿਹਾਈ ਬਹੁਮੱਤ ਤੋਂ ਵੀ ਵੱਧ (ਲਗਭਗ ਤਿੰਨ-ਚੌਥਾਈ) ਵੋਟਾਂ ਹਾਸਲ ਕੀਤੀਆਂ। ਇਸ ਤੋਂ ਬਾਅਦ ਦੇਸ਼ ਵਿੱਚ ਬਾਕਾਇਦਾ ਅਗਲੇ ਸਾਲ 2019 ਦੀਆਂ ਆਮ ਚੋਣਾਂ ਦੇ ਸਿਆਸੀ ਏਜੰਡੇ ਤਿਆਰ ਹੋ ਗਏ ਹਨ।


ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੱਲ੍ਹ ਲੋਕ ਸਭਾ `ਚ ਆਪਣੇ ਭਾਸ਼ਣ ਪਿੱਛੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੱਫੀ ਪਾ ਕੇ ਮਿਲਣ ਕਾਰਨ ਇੰਟਰਨੈੱਟ, ਖ਼ਾਸ ਤੌਰ `ਤੇ ਸੋਸ਼ਲ ਮੀਡੀਆ `ਤੇ ਛਾਏ ਹੋਏ ਹਨ। ਹਰ ਪਾਸੇ ਉਨ੍ਹਾਂ ਦੇ ਇਸ ਕਦਮ ਦੀ ਸ਼ਲਾਘਾ ਹੋ ਰਹੀ ਹੈ, ਭਾਵੇਂ ਸੱਤਾਧਾਰੀ ਧਿਰ ਇਸ ਨੂੰ ਗ਼ਲਤ ਤੇ ਬਚਕਾਨਾ ਕਰਾਰ ਦੇ ਰਹੀ ਹੈ।


ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਵੱਲੋਂ ਲੋਕ ਸਭਾ `ਚ ਦਿੱਤੇ ਭਾਸ਼ਣ ਨੂੰ ਬੇਹੱਦ ਕਮਜ਼ੋਰ ਕਰਾਰ ਦਿੱਤਾ। ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਅਜਿਹਾ ਲੱਛੇਦਾਰ ਭਾਸ਼ਣ ਬਹੁਤ ਵਾਰ ਸੁਣਿਆ ਜਾ ਚੁੱਕਾ ਹੈ।


ਉੱਧਰ ਕਾਂਗਰਸ ਦੇ ਮਲਿਕਅਰਜੁਨ ਖੜਕੇ ਨੇ ਕਿਹਾ,‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਫ਼ੇਲ ਸੌਦੇ, ਨੀਰਵ ਮੋਦੀ ਬਾਰੇ ਸੁਆਲ ਪੁੱਛੇ ਸਨ ਪਰ ਉਨ੍ਹਾਂ ਨੇ ਕਿਸੇ ਇੱਕ ਵੀ ਸੁਆਲ ਦਾ ਜੁਆਬ ਨਹੀਂ ਦਿੱਤਾ। ਉਨ੍ਹਾਂ ਦਾ ਭਾਸ਼ਣ ਡਰਾਮੇਬਾਜ਼ੀ ਸੀ। ਉਨ੍ਹਾਂ ਆਂਧਰਾ ਪ੍ਰਦੇਸ਼ ਦੇ ਲੋਕਾਂ ਲਈ ਕੁਝ ਨਹੀਂ ਆਖਿਆ। ਉਨ੍ਹਾਂ ਸਿਰਫ਼ ਇਹੋ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਸੀ ਪਰ ਉਨ੍ਹਾਂ ਪਿਛਲੇ ਚਾਰ ਵਰ੍ਹਿਆਂ ਦੌਰਾਨ ਬਹੁਤ ਕੁਝ ਕਰ ਵਿਖਾਇਆ ਹੈ।``


ਇਸ ਦੌਰਾਨ ਤੇਲਗੂ ਦੇਸਮ ਪਾਰਟੀ ਦੇ ਮੁਖੀ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਭਾਸ਼ਣ ਬੇਹੱਦ ਨਿਰਾਸ਼ਾਜਨਕ ਰਿਹਾ। ਉਨ੍ਹਾਂ ਆਂਧਰਾ ਪ੍ਰਦੇਸ਼ ਨਾਲ ਇਨਸਾਫ਼ ਨਹੀਂ ਕੀਤਾ, ਸਗੋਂ ਬਹਿਸ ਦੀ ਵਰਤੋਂ ਮੇਰੇ `ਤੇ ਹਮਲਾ ਕਰਨ ਲਈ ਕੀਤੀ। ਉਨ੍ਹਾਂ ਕਿਹਾ ਕਿ ‘‘ਮੋਦੀ ਆਖਦੇ ਹਨ ਕਿ ਵਿਰੋਧੀ ਧਿਰ ਹੰਕਾਰੀ ਹੈ ਪਰ ਪ੍ਰਧਾਨ ਮੰਤਰੀ ਖ਼ੁਦ ਅਜਿਹੇ ਹਨ।``


ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਇੱਕ ਟਵੀਟ ਰਾਹੀਂ ਸਰਕਾਰ ਨੂੰ ਸਮਰਥਨ ਦੇਣ ਵਾਲੀਆਂ ਸਾਰੀਆਂ ਪਾਰਟੀਆਂ ਦਾ ਧੰੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਪਰਿਵਰਤਨ ਲਿਆਉਣ ਤੇ ਸਾਡੇ ਨੌਜਵਾਨਾਂ ਦੇ ਸੁਫ਼ਨੇ ਸਾਕਾਰ ਕਰਨ ਲਈ ਕੰਮ ਜਾਰੀ ਰੱਖੇ ਜਾਣਗੇ। ਇਹ ਹੈ ਉਹ ਟਵੀਟ :

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi calls Modi lecture weak