ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NDA ਸਰਕਾਰ ਦੇ 100 ਦਿਨ ਪੂਰੇ ਹੋਣ 'ਤੇ ਰਾਹੁਲ ਗਾਂਧੀ ਨੇ ਇਸ ਤਰ੍ਹਾਂ ਦਿੱਤੀ ਵਧਾਈ 

 

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੂੰ "100 ਦਿਨਾਂ ਦੇ ਵਿਕਾਸ" ਲਈ ਵਧਾਈ ਦਿੱਤੀ। ਉਨ੍ਹਾਂ ਨੇ ਦੋਸ਼ ਲਾਇਆ ਕਿ “ਸੰਕਟ ਤੋਂ ਪ੍ਰੇਸ਼ਾਨ ਆਰਥਿਕਤਾ” ਨੂੰ ਮੁੜ ਸੁਰਜੀਤ ਕਰਨ ਦੀ ਲੀਡਰਸ਼ਿਪ, ਦਿਸ਼ਾ ਅਤੇ ਯੋਜਨਾਵਾਂ ਦੀ ਸਪੱਸ਼ਟ ਘਾਟ ਸੀ।

 

 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੇ ਦੂਜੀ ਵਾਰ ਸੱਤਾ ਵਿੱਚ ਆਉਣ ਤੋਂ ਬਾਅਦ ਆਪਣੇ 100 ਦਿਨ ਪੂਰੇ ਕੀਤੇ ਹਨ।

 

ਗਾਂਧੀ ਨੇ ਟਵੀਟ ਕੀਤਾ ਕਿ ਮੋਦੀ ਸਰਕਾਰ ਨੂੰ ਵਿਕਾਸ ਰਹਿਤ 100 ਦਿਨਾਂ ਪੂਰੇ ਕਰਨ ਦੀ ਵਧਾਈ,  ਲੋਕਤੰਤਰ ਦੀ ਸਮਾਪਤੀ, ਆਲੋਚਨਾਵਾਂ ਉੱਤੇ ਲਗਾਮ ਲਗਾਉਣ ਲਈ ਗੋਡੇ ਟੇਕ ਚੁੱਕੀ ਮੀਡੀਆ ਉੱਤੇ ਸ਼ਿਕੰਜਾ ਕਸਣਾ ਅਤੇ ਅਗਵਾਈ, ਦਿਸ਼ਾ ਅਤੇ ਯੋਜਨਾਵਾਂ ਦੀ ਸਪੱਸ਼ਟ ਕਮੀ, ਜਿਥੇ ਸੰਕਟ ਵਿੱਚ ਘਿਰੀ ਅਰਥਵਿਵਸਥਾ ਨੂੰ ਉਭਾਰਨ ਲਈ ਇਨ੍ਹਾਂ ਦੀ ਸਭ ਤੋਂ ਜ਼ਿਆਦਾ ਲੋੜ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi congratulated with comments on NDA government completion of 100 days