ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਦਾ ਬਿਆਨ - ਵਿਆਹ ਕਰਾਉਣ ਦਾ ਇਰਾਦਾ ਨਹੀਂ , ਮੈਂ ਕਾਂਗਰਸ ਨਾਲ ਕੀਤਾ ਵਿਆਹ

ਰਾਹੁਲ ਗਾਂਧੀ

ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦਾ ਅਜੇ ਤੱਕ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਹੈ। ਜਦੋਂ ਵਿਆਹ ਬਾਰੇ ਰਾਹੁਲ ਗਾਂਧੀ ਨੂੰ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਕਾਂਗਰਸ ਪਾਰਟੀ ਨਾਲ ਵਿਆਹ ਕਰ ਲਿਆ ਹੈ।

 

ਮੰਗਲਵਾਰ ਨੂੰ ਹੈਦਰਾਬਾਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੀ ਤਰਜੀਹ 2019 ਦੀਆਂ ਆਮ ਚੋਣਾਂ ਵਿਚ ਨਰਿੰਦਰ ਮੋਦੀ ਨੂੰ ਹਰਾਉਣਾ ਹੈ। ਉਨ੍ਹਾਂ ਨੇ ਕਿਹਾ, "ਅਸੀਂ ਅਗਲੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ਕਈ ਪਾਰਟੀਆਂ ਨਾਲ ਗੱਠਜੋੜ ਲਈ ਗੱਲ ਕਰ ਰਹੇ ਹਾਂ।" ਅਜਿਹੀਆਂ ਬਹੁਤ ਸਾਰੀਆਂ ਪਾਰਟੀਆਂ ਹਨ ਜੋ ਪਹਿਲਾਂ ਹੀ ਸਾਡੇ ਨਾਲ ਗੱਠਜੋੜ ਵਿਚ ਰਹਿ ਚੁੱਕੀਆਂ ਹਨ ਅਤੇ ਕਈ ਨਵੀਆਂ ਪਾਰਟੀਆਂ ਨਾਲ ਗੱਠਜੋੜ ਵਿੱਚ ਸ਼ਾਮਲ ਹੋਣ ਬਾਰੇ ਗੱਲ ਕੀਤੀ ਜਾ ਰਹੀ ਹੈ।

 

ਇਸ ਦੌਰਾਨ, ਜਦੋਂ ਰਾਹੁਲ ਗਾਂਧੀ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਕਰਨਾਟਕ ਪ੍ਰਯੋਗ (ਜਿੱਥੇ ਗੱਠਜੋੜ ਸਹਿਯੋਗੀ ਨੂੰ ਸਰਕਾਰ ਚਲਾਉਣ ਲਈ ਕਿਹਾ ਗਿਆ ) ਲੋਕਸਭਾ ਚੋਣਾਂ ਬਾਅਦ ਵੀ ਕਰਨਗੇ ਤਾਂ ਉਨ੍ਹਾਂ ਨੇ ਕਿਹਾ, 'ਪਹਿਲਾਂ, ਸਾਡਾ ਟੀਚਾ ਭਾਜਪਾ ਨੂੰ ਹਰਾਉਣਾ ਹੈ, ਇਹ ਮੁੱਦਾ ਆਵੇਗਾ, ਜੋ ਪ੍ਰਧਾਨ ਮੰਤਰੀ ਹੋਵੇਗਾ, ਮੈਂ ਹੁਣ ਇਸ ਬਾਰੇ ਨਹੀਂ ਸੋਚ ਰਿਹਾ ਹਾਂ।

 

ਗਾਂਧੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਕਾਂਗਰਸ ਦੀ ਅਗਵਾਈ ਵਾਲਾ ਗੱਠਜੋੜ 2019 ਵਿੱਚ ਜਿੱਤ ਹਾਸਿਲ ਕਰੇਗਾ। ਜੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ, ਤਾਂ ਭਾਜਪਾ ਨੂੰ 230 ਸੀਟਾਂ ਜਿੱਤਣੀਆਂ ਪੈਣਗੀਆਂ. ਅਜਿਹੀ ਸਥਿਤੀ 'ਚ ਉਨ੍ਹਾਂ ਨੂੰ ਯੂਪੀ ਅਤੇ ਬਿਹਾਰ ਦੀਆਂ ਬਹੁਤ ਸਾਰੀਆਂ ਸੀਟਾਂ ਜਿੱਤਣੀਆਂ ਪੈਂਣਗੀਆਂ ਜੋ ਕਿ ਪੂਰੀ ਤਰਾਂ ਨਾਲ ਅਸੰਭਵ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rahul gandhi has no plans to get married says he is wedded to congress party