ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਦਾ ਧਰਮ ਭ੍ਰਿਸ਼ਟਾਚਾਰ : ਰਾਹੁਲ ਗਾਂਧੀ

ਭਾਜਪਾ ਦਾ ਧਰਮ ਭ੍ਰਿਸ਼ਟਾਚਾਰ : ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਤੋਂ ਦੋ ਦਿਨਾਂ ਲਈ ਮੱਧ ਪ੍ਰਦੇਸ਼ ਦੇ ਦੌਰੇ `ਤੇ ਹਨ। ਇਸ ਦੌਰਾਨ ਰਾਹੁਲ ਗਾਂਧੀ ਨੇ ਉਜੈਨ ਦੇ ਮਹਾਕਾਲੇਸ਼ਵਰ ਮੰਦਰ `ਚ ਪੂਜਾ ਅਰਚਨਾ ਕੀਤੀ। ਇਸ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉਜੈਨ `ਚ ਭਾਜਪਾ `ਤੇ ਹਮਲਾ ਬੋਲਦੇ ਹੋਏ ਕਿਹਾ ਕਿ ਇਨ੍ਹਾਂ ਦਾ ਧਰਮ ਭ੍ਰਿਸ਼ਟਾਚਾਰ ਹੈ।


ਰਾਹੁਲ ਗਾਂਧੀ ਨੇ ਕਿਹਾ ਕਿ ਚਾਰ ਸੌ ਕਰੋੜ ਰੁਪਏ ਸਿ਼ਪਰਾ ਨਦੀ ਨੂੰ ਸਾਫ ਕਰਨ `ਚ ਲਗਾ ਦਿੱਤੇ ਗਏ। ਉਨ੍ਹਾਂ ਕਿਹਾ ਕਿ ਮਹਾਂਕੁੰਭ ਮੇਲੇ ਨੂੰ ਵੀ ਨਹੀਂ ਛੱਡਿਆ ਗਿਆ। ਮਹਾਂਕੁੰਭ ਦਾ ਪੈਸਾ ਉਠਾਕੇ ਲੈ ਗਏ। ਉਨ੍ਹਾਂ ਕਿਹਾ ਕਿ ਸੂਬੇ `ਚ ਦਿਨੋਂ ਦਿਨ ਬੇਰਜੁ਼ਗਾਰੀ ਵਧਦੀ ਜਾ ਰਹੀ ਹੈ, ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ।


ਤੈਅ ਪ੍ਰੋਗਰਾਮ ਅਨੁਸਾਰ ਰਾਹੁਲ ਉਜੈਨ ਤੋਂ ਰਵਾਨਾ ਹੋਕੇ ਝਾਬੁਆ ਪਹੁੰਚਣਗੇ ਅਤੇ ਉਥੋਂ ਦੇ ਕਾਲਜ ਗਰਾਉਂਡ `ਚ ਸਭਾ ਨੂੰ ਸੰਬੋਧਨ ਕਰਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi in Madhya Pradesh live updates: congress president on two days visit before madhya pradesh election 2018