ਨਵੀਂ ਦਿੱਲੀ: ਸੋਨੀਆ ਗਾਂਧੀ ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਬਣ ਗਏ ਹਨ। ਉਹ ਦੂਜੀ ਵਾਰ ਕਾਂਗਰਸ ਦੀ ਵਾਗਡੋਰ ਸੰਭਾਲਣਗੇ। ਗੁਲਾਮ ਨਬੀ ਆਜ਼ਾਦ ਨੇ ਇਹ ਜਾਣਕਾਰੀ ਸ਼ਨੀਵਾਰ ਰਾਤ ਨੂੰ ਪਾਰਟੀ ਹੈਡਕੁਆਰਟਰ ਵਿਖੇ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਬੈਠਕ ਦੀ ਸਮਾਪਤੀ ਤੋਂ ਬਾਅਦ ਦਿੱਤੀ।
ਸ਼ਨੀਵਾਰ ਨੂੰ, ਕਾਂਗਰਸ ਨੇ ਪ੍ਰਧਾਨ ਚੁਣਨ ਲਈ 5 ਕਮੇਟੀਆਂ ਬਣਾ ਕੇ ਫ਼ੈਸਲਾ ਕਰਨਾ ਸੀ। ਰਾਹੁਲ ਗਾਂਧੀ ਵੀ ਇਸ ਵਿਚਾਰ ਵਟਾਂਦਰੇ ਵਿੱਚ ਸ਼ਾਮਲ ਹੋਏ। ਉਹ ਕੁਝ ਸਮੇਂ ਬਾਅਦ ਬਾਹਰ ਆਏ ਅਤੇ ਕਿਹਾ ਕਿ ਕਸ਼ਮੀਰ ਵਿੱਚ ਹਿੰਸਾ ਦੀਆਂ ਖ਼ਬਰਾਂ ਆਈਆਂ ਹਨ, ਇਸ ਲਈ ਮੈਨੂੰ ਪ੍ਰਧਾਨਗੀ ਦੇ ਅਹੁਦੇ ‘ਤੇ ਵਿਚਾਰ ਵਟਾਂਦਰੇ ਨੂੰ ਰੋਕ ਕੇ ਇਸ ‘ਤੇ ਵਿਚਾਰ ਕਰਨ ਲਈ ਬੁਲਾਇਆ ਗਿਆ ਸੀ।
Ghulam Nabi Azad, Congress: Sonia Gandhi is the new Congress president. pic.twitter.com/tMkQNijDeM
— ANI (@ANI) August 10, 2019
ਦੱਸਣਯੋਗ ਹੈ ਕਿ ਕਾਂਗਰਸ ਪਾਰਲੀਮਾਨੀ ਪਾਰਟੀ (CPP) ਦੀ ਚੇਅਰਪਰਸਨ ਸੋਨੀਆ ਗਾਂਧੀ ਸ਼ਨੀਵਾਰ 10 ਅਗਸਤ, 2019 ਨੂੰ ਨਵੀਂ ਦਿੱਲੀ ਵਿਖੇ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੀ ਬੈਠਕ ਵਿੱਚ ਸ਼ਾਮਲ ਹੋਣ ਲਈ ਪਹੁੰਚੀ ਸੀ।
ਸੂਤਰਾਂ ਅਨੁਸਾਰ ਸੂਬਾਈ ਪ੍ਰਧਾਨਾਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਈ ਰੱਖਣ ਦੀ ਗੱਲ ਕਹੀ। ਸੋਨੀਆ ਅਤੇ ਪ੍ਰਿਯੰਕਾ ਗਾਂਧੀ, ਮਨਮੋਹਨ ਸਿੰਘ, ਏ ਕੇ ਐਂਟਨੀ, ਮੱਲੀਕਾਰਜੁਨ ਖੜਗੇ, ਜੋਤੀਰਾਦਿੱਤਿਆ ਸਿੰਧੀਆ ਵਿਚਾਰ ਵਟਾਂਦਰੇ ਲਈ ਏਆਈਸੀਸੀ ਦਫ਼ਤਰ ਪਹੁੰਚੇ। ਵਿਚਾਰ ਵਟਾਂਦਰੇ ਦੌਰਾਨ ਰਾਹੁਲ ਗਾਂਧੀ ਦਫ਼ਤਰ ਪਹੁੰਚੇ ਸਨ।
Sonia Gandhi to be interim Congress president
— ANI Digital (@ani_digital) August 10, 2019
Read @ANI Story | https://t.co/Uzk0FeC9oQ pic.twitter.com/0IC4QDRGFO