ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਖ਼ਰ ਸਰਕਾਰ ’ਚ ਕੌਣ ਸੀ ਪੁਲਵਾਮਾ ਹਮਲੇ ਲਈ ਜ਼ਿੰਮੇਵਾਰ: ਰਾਹੁਲ ਗਾਂਧੀ ਦਾ ਸੁਆਲ

ਰਾਹੁਲ ਗਾਂਧੀ ਦਾ ਕੇਂਦਰ ਨੂੰ ਸੁਆਲ

ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਸਰਕਾਰ ’ਤੇ ਹਮਲਾ ਬੋਲਿਆ ਹੈ ਤੇ ਸੁਆਲ ਕੀਤਾ ਹੈ ਕਿ ਆਖ਼ਰ ਇਸ ਹਮਲੇ ਦਾ ਸਭ ਤੋਂ ਵੱਧ ਫ਼ਾਇਦਾ ਕਿਸ ਨੂੰ ਹੋਇਆ ਹੈ, ਇਸ ਦੀ ਜਾਂਚ ਵਿੱਚ ਕੀ ਨਿੱਕਲਿਆ ਤੇ ਸਰਕਾਰ ’ਚ ਕਿਸ ਵਿਅਕਤੀ ਨੂੰ ਜਵਾਬਦੇਹ ਠਹਿਰਾਇਆ ਗਿਆ?

 

 

ਸ੍ਰੀ ਰਾਹੁਲ ਗਾਂਧੀ ਨੇ ਸ਼ਹੀਦ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਵਾਲੇ ਤਾਬੂਤਾਂ ਦੀ ਤਸਵੀਰ ਸ਼ੇਅਰ ਕਰਦਿਆਂ ਟਵੀਟ ਕੀਤਾ – ‘ਅੱਜ ਜਦੋਂ ਅਸੀਂ ਪੁਲਵਾਮਾ ਹਮਲੇ ’ਚ ਸ਼ਹੀਦ ਹੋਏ 42 ਜਵਾਨਾਂ ਨੁੰ ਚੇਤੇ ਕਰ ਰਹੇ ਹਾਂ, ਤਾਂ ਅਸੀਂ ਇਹ ਪੁੱਛਣਾ ਹੈ ਕਿ ਇਸ ਹਮਲੇ ’ਚ ਸਭ ਤੋਂ ਵੱਧ ਫ਼ਾਇਦਾ ਕਿਸ ਨੂੰ ਹੋਇਆ?’

 

 

ਸ੍ਰੀ ਰਾਹੁਲ ਗਾਂਧੀ ਨੇ ਇਹ ਵੀ ਸੁਆਲ ਕੀਤਾ ਕਿ ਇਸ ਹਮਲੇ ਦੀ ਜਾਂਚ ਵਿੱਚ ਕੀ ਨਿੱਕਲਿਆ? ਹਮਲੇ ਨਾਲ ਜੁੜੀ ਸੁਰੱਖਿਆ ਖ਼ਾਮੀ ਲਈ ਭਾਜਪਾ ਸਰਕਾਰ ’ਚ ਹੁਣ ਤੱਕ ਕਿਸ ਨੂੰ ਜਵਾਬਦੇਹ ਠਹਿਰਾਇਆ ਗਿਆ ਹੈ?

 

 

 

ਵੀਰਵਾਰ – 14 ਫ਼ਰਵਰੀ, 2019 ਨੂੰ ਜੰਮੂ–ਸ੍ਰੀਨਗਰ ਰਾਸ਼ਟਰੀ ਰਾਜਮਾਰਗ ਉੱਤੇ ਸੀਆਰਪੀਐੱਫ਼ ਦਾ ਕਾਫ਼ਲਾ ਲੰਘ ਰਿਹਾ ਸੀ। ਆਮ ਦਿਨਾਂ ਵਾਂਗ ਉਸ ਦਿਨ ਵੀ ਸਭ ਆਪੋ–ਆਪਣੀ ਧੁਨ ’ਚ ਅੱਗੇ ਵਧਦੇ ਜਾ ਰਹੇ ਸਨ। ਤਦ ਇੱਕ ਕਾਰ ਨੇ ਸੜਕ ਦੇ ਦੂਜੇ ਪਾਸਿਓਂ ਆ ਕੇ ਇਸ ਕਾਫ਼ਲੇ ਨਾਲ ਚੱਲ ਰਹੀ ਇੱਕ ਬੱਸ ਨੂੰ ਟੱਕਰ ਮਾਰ ਦਿੱਤਾ। ਫਿਰ ਜ਼ਬਰਦਸਤ ਧਮਾਕਾ ਹੋਇਆ। ਉਹ ਅੱਤਵਾਦੀ ਹਮਲਾ ਇੰਨਾ ਵੱਡਾ ਸੀ ਕਿ ਮੌਕੇ ’ਤੇ ਹੀ ਸੀਆਰਪੀਐੱਫ਼ ਦੇ ਲਗਭਗ 42 ਜਵਾਨ ਸ਼ਹੀਦ ਹੋ ਗਏ ਸਨ।

 

 

ਪੁਲਵਾਮਾ ਹਮਲੇ ਸਮੇਂ ਮੌਕੇ ’ਤੇ ਨਾ ਸਿਰਫ਼ ਜਵਾਨ ਸ਼ਹੀਦ ਹੋਏ ਸਨ, ਸਗੋਂ ਬੱਸ ਦੇ ਵੀ ਪਰਖੱਚੇ ਉੱਡ ਗਏ ਸਨ। ਭਾਰਤੀ ਜਵਾਨ ਜਦੋਂ ਤੱਕ ਕੁਝ ਸਮਝ ਸਕਦੇ, ਅੱਤਵਾਦੀਆਂ ਨੇ ਗੋਲ਼ੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਭਾਰਤੀ ਜਵਾਨਾਂ ਨੇ ਪੁਜ਼ੀਸ਼ਨ ਲਈ ਤੇ ਜਵਾਬੀ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਸੀਆਰਪੀਐੱਫ਼ ਜਵਾਨਾਂ ਦੀ ਫ਼ਾਇਰਿੰਗ ਵੇਖ ਕੇ ਅੱਤਵਾਦੀ ਉੱਥੋਂ ਭੱਜ ਗਏ।

 

 

ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕੁਝ ਦੇਰ ਤੱਕ ਸਭ ਪਾਸੇ ਧੂੰਆਂ ਹੀ ਧੂੰਆਂ ਸੀ; ਕਿਸੇ ਪਾਸੇ ਕੁਝ ਵੀ ਵਿਖਾਈ ਨਹੀਂ ਦੇ ਰਿਹਾ ਸੀ। ਜਿਵੇਂ ਹੀ ਧੂੰਆਂ ਹਟਿਆ, ਉੱਥੋਂ ਦਾ ਦ੍ਰਿਸ਼ ਇੰਨਾ ਭਿਆਨਕ ਸੀ ਕਿ ਉਸ ਨੂੰ ਵੇਖ ਕੇ ਸਮੂਹ ਦੇਸ਼ ਵਾਸੀ ਰੋ ਪਏ ਸਨ। ਉਸ ਦਿਨ ਪੁਲਵਾਮਾ ਦੀ ਉਸ ਸੜਕ ’ਤੇ ਜਵਾਨਾਂ ਦੀਆਂ ਲਾਸ਼ਾਂ ਇੱਧਰ–ਉੱਧਰ ਖਿੰਡੀਆਂ ਪਈਆਂ ਸਨ। ਚਾਰੇ ਪਾਸੇ ਖ਼ੂਨ ਹੀ ਖ਼ੂਨ ਤੇ ਸਿਰਫ਼ ਮਾਸ ਦੇ ਲੋਥੜੇ ਵਿਖਾਈ ਦੇ ਰਹੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi questions who was responsible in Government for Pulwama Attack