ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ਜਾਂਦੇ ਰਾਹੁਲ ਦਾ ਜਹਾਜ਼ ਖਰਾਬ ਹੋਇਆ

ਬਿਹਾਰ ਜਾਂਦੇ ਰਾਹੁਲ ਦਾ ਜਹਾਜ਼ ਖਰਾਬ ਹੋਇਆ

ਚੋਣ ਪ੍ਰਚਾਰ ਲਈ ਬਿਹਾਰ ਜਾ ਰਹੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜਹਾਜ਼ ਦੇ ਇੰਜਣ ਵਿਚ ਸ਼ੁੱਕਰਵਾਰ ਸਵੇਰੇ ਕੋਈ ਖਰਾਬੀ ਆ ਗਈ ਜਿਸ ਕਾਰਨ ਉਨ੍ਹਾਂ ਨੂੰ ਵਾਪਸ ਦਿੱਲੀ ਆਉਣਾ ਪਿਆ। ਰਾਹੁਲ ਗਾਂਧੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

 

ਉਨ੍ਹਾਂ ਕਿਹਾ ਕਿ ਪਟਨਾ ਜਾਂਦੇ ਸਮੇਂ ਜਹਾਜ਼ ਦੇ ਇੰਜਣ ਵਿਚ ਖਰਾਬੀ ਆ ਗਈ। ਸਾਨੂੰ ਵਾਪਸ ਦਿੱਲੀ ਆਉਣਾ ਪਿਆ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅੱਜ ਸਮਸਤੀਪੁਰ (ਬਿਹਾਰ), ਬਾਲਾਸੋਰ (ਉੜੀਸਾ) ਅਤੇ ਸੰਗਮਨੇਰ (ਮਹਾਰਾਸ਼ਟਰ) ਵਿਚ ਹੋਣ ਵਾਲੀਆਂ ਸਭਾਵਾਂ ਦੇਰ ਨਾਲ ਹੋਣਗੀਆਂ। ਇਸ ਅਸੁਵਿਧਾ ਲਈ ਮੁਆਫੀ ਚਾਹੁੰਦਾ ਹਾਂ। ਉਨ੍ਹਾਂ ਜਹਾਜ਼ ਨਾਲ ਜੁੜਿਆ ਇਕ ਵੀਡੀਓ ਵੀ ਜਾਰੀ ਕੀਤਾ।

 

 

ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕੇਂਦਰ ਸਰਕਾਰ ਉਤੇ ‘ਗੱਬਰ ਸਿੰਘ ਟੈਕਸ’ ਰਾਹੀਂ ਕਰੋੜਾਂ ਨੌਕਰੀਆਂ ਖਤਮ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ‘ਏਕਲ ਜੀਐਸਟੀ, ਸਰਲ ਜੀਐਸਟੀ ਨੂੰ ਲੈ ਕੇ ਵਚਨਬੱਧ ਹੈ। ਗਾਂਧੀ ਨੇ ਜੀਐਸਟੀ ਨੂੰ ਸਰਲ ਸਵੈਰੂਪ ਨਾਲ ਲਾਗੂ ਕਰਨ ਦੇ ਵਾਅਦੇ ਨਾਲ ਜੁੜਿਆ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ, ‘ਗਬਰ ਸਿੰਘ ਟੈਕਸ (ਜੀਐਸਟੀ) ਨੇ ਕਰੋੜਾਂ ਨੌਕਰੀਆਂ ਨੂੰ ਖਤਮ ਕਰ ਦਿੱਤਾ ਜਿਸ ਨਾਲ ਲੋਕਾਂ ਨੂੰ ਬਹੁਤ ਦਰਦ ਹੋਇਆ ਅਤੇ ਸਾਡੀ ਅਰਥਵਿਵਸਥਾ ਉਤੇ ਬਹੁਤ ਬੁਰਾ ਅਸਰ ਪਿਆ। ਕਾਂਗਰਸ ਪਾਰਟੀ ਜੀਐਸਟੀ 2.0-ਏਕਲ ਜੀਐਸਟੀ, ਸਰਲ ਜੀਐਸਟੀ ਨੂੰ ਲੈ ਕੇ ਵਚਨਬੱਧ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rahul gandhi returns to delhi after problem occurs in engine of chopper