ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਦੀ ਜੈਪੁਰ ਰੈਲੀ ਅੱਜ

ਰਾਹੁਲ ਗਾਂਧੀ ਦੀ ਜੈਪੁਰ ਰੈਲੀ ਅੱਜ

ਕਾਂਗਰਸੀ ਆਗੂ ਰਾਹੁਲ ਗਾਂਧੀ ਅੱਜ ਮੰਗਲਵਾਰ ਨੂੰ ਜੈਪੁਰ ’ਚ ‘ਯੁਵਾ ਆਕ੍ਰੋਸ਼ ਰੈਲੀ’ ਨੂੰ ਸੰਬੋਧਨ ਕਰਨਗੇ। ਇਹ ਰੈਲੀ ਜੈਪੁਰ ਦੇ ਰਾਮਨਿਵਾਸ ਬਾਗ਼ ’ਚ ਹੋਣੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸ੍ਰੀ ਰਾਹੁਲ ਗਾਂਧੀ ਆਪਣੀ ਇਸ ਰੈਲੀ ਦੌਰਾਨ ਦੇਸ਼ ਦੇ ਆਰਥਿਕ ਸੰਕਟ ਤੇ ਬੇਰੁਜ਼ਗਾਰੀ ਦੇ ਮੁੱਦੇ ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਉੱਤੇ ਸਿਆਸੀ ਨਿਸ਼ਾਨਾ ਲਾਉਣਗੇ।

 

 

ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਰਾਜਸਥਾਨ ਦੇ ਪਾਰਟੀ ਮਾਮਲਿਆਂ ਬਾਰੇ ਇੰਚਾਰਜ ਅਵਿਨਾਸ਼ ਪਾਂਡੇ ਤੇ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਸਚਿਨ ਪਾਇਲਟ ਨੇ ਕੱਲ੍ਹ ਹੀ ਰੈਲੀ ਵਾਲੀ ਥਾਂ ਦਾ ਦੌਰਾ ਕੀਤਾ ਸੀ।

 

 

ਸ੍ਰੀ ਪਾਇਲਟ ਨੇ ਕੱਲ੍ਹ ਹੀ ਦੱਸਿਆ ਕਿ ਸ੍ਰੀ ਰਾਹੁਲ ਗਾਂਧੀ ਦੀ ਜੈਪੁਰ ਰੈਲੀ ਬੇਰੁਜ਼ਗਾਰੀ, ਆਰਥਿਕ ਸੰਕਟ, ਕੁੱਲ ਘਰੇਲੂ ਉਤਪਾਦਨ ਤੇ ਵਧਦੀ ਮਹਿੰਗਾਈ ਜਿਹੇ ਮੁੱਦਿਆਂ ਉੱਤੇ ਕੇਂਦ੍ਰਿਤ ਹੋਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਨ੍ਹਾਂ ਅਸਲ ਮੁੱਦਿਆਂ ਤੋਂ ਜਨਤਾ ਦਾ ਧਿਆਨ ਹਟਾਉਣ ਦਾ ਜਤਨ ਕਰ ਰਹੀ ਹੈ।

 

 

ਸ੍ਰੀ ਰਾਹੁਲ ਗਾਂਧੀ ਆਪਣੀ ਰੈਲੀ ’ਚ ਨਾਗਰਿਕਤਾ ਸੋਧ ਕਾਨੂੰਨ (CAA) ਦਾ ਮੁੱਦਾ ਵੀ ਚੁੱਕ ਸਕਦੇ ਹਨ। ਉੱਧਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਭਾਵੇਂ ਇਨ੍ਹਾਂ ਸਾਰੇ ਚਲੰਤ ਮਾਮਲਿਆਂ ਉੱਤੇ ਚੁੱਪ ਹੋਵੇ ਤੇ ਆਮ ਜਨਤਾ ਦਾ ਧਿਆਨ ਭਟਕਾਉਣ ਦਾ ਜਤਨ ਕਰ ਰਹੀ ਹੋਵੇ ਪਰ ਰਾਹੁਲ ਗਾਂਧੀ ਇਹ ਮੁੱਦੇ ਚੁੱਕਣ ਲਈ ਹੀ ਜੈਪੁਰ ’ਚ ਰੈਲੀ ਕਰ ਰਹੇ ਹਨ।

 

 

ਇੱਥੇ ਵਰਨਣਯੋਗ ਹੈ ਕਿ ਰਾਜਸਥਾਨ ਵਿਧਾਨ ਸਭਾ ਵਿੱਚ ਹਾਲੇ ਸਨਿੱਚਰਵਾਰ ਨੁੰ ਹੀ CAA ਵਿਰੁੱਧ ਇੱਕ ਸੰਕਲਪ ਪ੍ਰਸਤਾਵ ਪਾਸ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi s Jaipur Rally today