ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੱਖਿਆ ਮੰਤਰੀ ਝੂਠ ਬੋਲ ਰਹੇ ਨੇ, ਮੇਰੇ ਸਵਾਲਾਂ ਦਾ ਜਵਾਬ ਨਹੀਂ ਦੇ ਰਹੇ : ਰਾਹੁਲ ਗਾਂਧੀ

ਰੱਖਿਆ ਮੰਤਰੀ ਝੂਠ ਰਹੀ ਹੈ, ਮੇਰੇ ਸਵਾਲਾਂ ਦਾ ਜਾਵਬ ਨਹੀਂ ਦੇ ਰਹੀ : ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਰਾਫੇਲ ਜਹਾਜ਼ ਸੌਦੇ ਨੂੰ ਲੈ ਕੇ ਝੂਠ `ਤੇ ਝੂਠ ਬੋਲ ਰਹੀ ਹੈ, ਪ੍ਰੰਤੂ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਰਹੀ। ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਕ ਵੀ ਰਾਫੇਲ ਜਹਾਜ਼ ਦੀ ਸਪਲਾਈ ਤੋਂ ਪਹਿਲਾਂ ਦਸਾਲਟ ਨੂੰ 20 ਹਜ਼ਾਰ ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ, ਪ੍ਰੰਤੂ ਐਚਏਐਲ ਨੂੰ 15,700 ਕਰੋੜ ਰੁਪਏ ਦਾ ਬਕਾਇਆ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਐਚਏਐਲ ਨੂੰ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ 1000 ਕਰੋੜ ਰੁਪਏ ਦਾ ਕਰਜ਼ਾ ਲੈਣਾ ਪਿਆ। ਉਨ੍ਹਾਂ ਕਿਹਾ ਕਿ ਇਸ ਵਿਚ ਰੱਖਿਆ ਮੰਤਰੀ ਝੂਠ `ਤੇ ਝੂਠ ਬੋਲਦੀ ਹੈ, ਪ੍ਰੰਤੂ ਮੇਰੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਦੀ।

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

ਕਾਂਗਰਸ ਪ੍ਰਧਾਨ ਨੇ ਹਿੰਦੁਸਤਾਨ ਏਅਰੋਨਾਟੀਕਸ ਲਿਮਿਟਡ (ਐਚਏਐਲ) ਨੂੰ ਮਿਲੇ ਠੇਕੇ ਸਬੰਧੀ ਸੋਮਵਾਰ ਨੂੰ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ `ਤੇ ਝੂਠ ਬੋਲਣ ਦਾ ਦੋਸ਼ ਲਗਾਇਆ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਫੇਲ ਮਾਮਲੇ `ਤੇ 15 ਮਿੰਟ ਦੀ ਸਿੱਧੀ ਬਹਿਸ ਦੀ ਚੁਣੌਤੀ ਦਿੰਦੇ ਹੋਏ ਦਾਅਵਾ ਕੀਤਾ ਸੀ ਕਿ ਮੋਦੀ ਲੋਕ ਸਭਾ `ਚ ਆਉਣ ਤੋਂ ਡਰ ਰਹੇ ਹਨ।

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

ਉਨ੍ਹਾਂ ਇਹ ਸਵਾਲ ਵੀ ਕੀਤਾ ਸੀ ਕਿ ਹੁਣ ਜਦੋਂ ਨਰਿੰਦਰ ਮੋਦੀ ਨੇ ਰਾਫੇਲ ਜਹਾਜ ਖਰੀਦ ਲਈ ਨਵਾਂ ਸੌਦਾ ਕੀਤਾ ਸੀ ਤਾਂ ਕੀ ਰੱਖਿਆ ਮੰਤਰਾਲੇ ਤੇ ਵਾਯੂ ਸੈਨਾ ਦੇ ਸੀਨੀਅਰ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਦੇ ਦਖਲ `ਤੇ ਇੰਤਰਾਜ ਕੀਤਾ ਸੀ ਜਾਂ ਨਹੀਂ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul gandhi said Defense Minister nirmala sitharaman is lying not answering my questions