ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਕਈ ਮੁੱਦਿਆਂ ਉਤੇ ਸਰਕਾਰ ਨਾਲ ਅਸਹਿਮਤ ਹਾਂ। ਪ੍ਰੰਤੂ ਮੈਂ ਪੂਰੀ ਤਰ੍ਹਾਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਕਸ਼ਮੀਰ ਭਾਰਤ ਦਾ ਅੰਦਰੂਲੀ ਮੁੱਦਾ ਹੈ ਅਤੇ ਇਸ ਵਿਚ ਦਖਲਅੰਦਾਜੀ ਕਰਨ ਲਈ ਪਾਕਿਸਤਾਨ ਜਾਂ ਕਿਸੇ ਹੋਰ ਵਿਦੇਸ਼ੀ ਦੇਸ਼ ਲਈ ਕੋਈ ਥਾਂ ਨਹੀਂ ਹੈ।
ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿਚ ਹਿੰਸਾ ਹੋਈ ਹੈ। ਹਿੰਸਾ ਹੈ ਕਿਉਂਕਿ ਇੱਥੇ ਪਾਕਿਸਤਾਨ ਵੱਲੋਂ ਉਕਸਾਇਆ ਜਾ ਰਿਹਾ ਹੈ ਅਤੇ ਸਮਰਥਨ ਕੀਤਾ ਜਾ ਰਿਹਾ ਹੈ ਜਿਸ ਨੂੰ ਦੁਨੀਆ ਭਰ ਵਿਚ ਅੱਤਵਾਦ ਦਾ ਪ੍ਰਮੁੱਖ ਸਮਰਥਕ ਮੰਨਿਆ ਜਾਂਦਾ ਹੈ।