ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ 'ਚ ਰਾਹੁਲ ਗਾਂਧੀ ਨੇ ਕਿਹਾ- ਸਾਨੂੰ ਦੋ ਨਹੀਂ, ਇੱਕ ਹਿੰਦੁਸਤਾਨ ਚਾਹੀਦੈ

ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਚੋਣ ਮੀਟਿੰਗ ਨੂੰ ਸੰਬੋਧਨ ਕਰਨ ਲਈ ਝਾਰਖੰਡ ਪਹੁੰਚੇ। ਜਿਥੇ ਉਨ੍ਹਾਂ ਨੇ ਹਜ਼ਾਰੀਬਾਗ਼ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਤੁਸੀਂ ਮੈਨੂੰ ਦੱਸੋ ਕਿ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਕੀ ਇੱਥੇ ਕਿਸੇ ਨੂੰ ਰੁਜ਼ਗਾਰ ਮਿਲਿਆ ਹੈ? ਮੇਕ ਇਨ ਇੰਡੀਆ ਹੋ ਗਿਆ? ਮੈਂ ਪਹਿਲਾਂ ਕਿਹਾ ਸੀ ਕਿ ਛੱਤੀਸਗੜ੍ਹ ਗ਼ਰੀਬ ਨਹੀਂ ਹੈ। ਉਥੇ ਲੋਕ ਜ਼ਰੂਰ ਗ਼ਰੀਬ ਸਨ ਪਰ ਛੱਤੀਸਗੜ੍ਹ ਗ਼ਰੀਬ ਨਹੀਂ ਹੈ।

 

ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਇੱਥੇ ਕਹਾਂਗਾ ਕਿ ਇੱਥੇ ਬਹੁਤ ਸਾਰੇ ਲੋਕ ਗ਼ਰੀਬ ਹਨ ਪਰ ਝਾਰਖੰਡ ਗ਼ਰੀਬ ਨਹੀਂ ਹਨ। ਅਤੇ ਜੋ ਸਰਕਾਰ ਇੱਥੇ ਆਉਂਦੀ ਹੈ, ਉਹ ਜੋ ਤੁਹਾਡਾ ਧਨ ਹੈ, ਜੰਗਲ, ਜ਼ਮੀਨ ਸਭ ਤੁਹਾਡਾ ਹੈ ਉਹ ਅਸੀਂ ਵਾਪਸ ਦੇਣ ਦਾ ਕੰਮ ਕਰਕੇ ਦਿਖਾ ਦੇਵੇਗਾ। ਇੱਥੇ ਕੋਈ 10-15 ਉਦਯੋਗਪਤੀਆਂ ਦੀ ਸਰਕਾਰ ਨਹੀਂ ਚੱਲਣ ਵਾਲੀ, ਇਥੇ ਝਾਰਖੰਡ ਦੇ ਲੋਕਾਂ ਦੀ ਸਰਕਾਰ ਚੱਲੇਗੀ।
ਦੇਸ਼ ਵਿੱਚ ਨਫ਼ਰਤ ਦਾ ਮਾਹੌਲ ਬਣਿਆ ਹੋਇਆ ਹੈ। ਜਿੱਥੇ ਵੀ ਲੋਕ ਜਾਂਦੇ ਹਨ, ਭਾਜਪਾ ਦੇ ਲੋਕ ਕੁੱਟਮਾਰ ਕਰਦੇ ਹਨ। ਜਿੰਨੀ ਜ਼ਿਆਦਾ ਨਫ਼ਰਤ ਫੈਲੇਗੀ, ਉਨੀ ਹੀ ਬੇਰੁਜ਼ਗਾਰੀ ਵੀ ਵਧੇਗੀ।

 

ਅਫ਼ਸੋਸ ਦੀ ਗੱਲ ਹੈ ਕਿ ਭਾਰਤ ਦੀ ਆਰਥਿਕਤਾ ਜੋ ਕਿ ਭਾਰਤ ਦੀ ਸਭ ਤੋਂ ਵੱਡੀ ਤਾਕਤ ਸੀ, ਅੱਜ ਜਦੋਂ ਪੂਰੀ ਦੁਨੀਆ ਭਾਰਤ ਨੂੰ ਵੇਖਦੀ ਹੈ, ਇਹ ਕਹਿੰਦੀ ਹੈ ਕਿ ਭਾਰਤ ਬਲਾਤਕਾਰ ਦੀ ਰਾਜਧਾਨੀ ਬਣ ਗਿਆ ਹੈ। ਵੇਖੋ ਮਹਿਲਾ ਨੂੰ ਮਾਰ ਦਿੱਤਾ ਜਾਂਦਾ ਹੈ। ਬਲਾਤਕਾਰ ਦੀ ਰਾਜਧਾਨੀ ਬਣ ਗਿਆ ਹੈ।


ਅੱਜ ਭਾਰਤ ਦੀ ਸੱਚਾਈ ਹੈ, ਇਹ ਦੇਸ਼ ਗ਼ਰੀਬਾਂ ਦੇ ਬਗੈਰ ਨਹੀਂ ਚੱਲ ਸਕਦਾ। ਇਹ ਦੇਸ਼ ਕਿਸਾਨੀ ਦੇ ਬਗ਼ੈਰ ਨਹੀਂ ਚੱਲ ਸਕਦਾ। 15-20 ਉਦਯੋਗਪਤੀ ਦੇਸ਼ ਨੂੰ ਨਹੀਂ ਚਲਾ ਸਕਦੇ ਹਨ। ਉਦਯੋਗਪਤੀਆਂ ਦੀ ਜਗ੍ਹਾ ਹੈ, ਮੈਂ ਇਹ ਨਹੀਂ ਕਹਿ ਰਿਹਾ ਹਾਂ ਕਿ ਉਨ੍ਹਾਂ ਦਾ ਥਾਂ ਨਹੀਂ ਹੈ, ਉਨ੍ਹਾਂ ਨੂੰ ਜਗ੍ਹਾ ਮਿਲਣੀ ਚਾਹੀਦੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi says Today women in our country cannot step outside without fear