ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਨੇ ਵਿਜੇ ਮਾਲਿਆ ਮਾਮਲੇ `ਚ ਅਰੁਣ ਜੇਤਲੀ ਤੋਂ ਮੰਗਿਆ ਅਸਤੀਫ਼ਾ

ਰਾਹੁਲ ਗਾਂਧੀ ਨੇ ਵਿਜੇ ਮਾਲਿਆ ਮਾਮਲੇ `ਚ ਅਰੁਣ ਜੇਤਲੀ ਤੋਂ ਮੰਗਿਆ ਅਸਤੀਫ਼ਾ

ਭਗੌੜੇ ਕਾਰੋਬਾਰੀ ਵਿਜੇ ਮਾਲਿਆ ਵੱਲੋਂ ਭਾਰਤ ਛੱਡ ਕੇ ਜਾਣ ਤੋਂ ਪਹਿਲਾਂ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲਣ ਸਬੰਧੀ ਕੀਤੇ ਦਾਅਵੇ ਉੱਤੇ ਹੁਣ ਸਿਆਸਤ ਸ਼ੁਰੂ ਹੋ ਗਈ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਸ੍ਰੀ ਜੇਤਲੀ `ਤੇ ਮਾਲਿਆ ਨਾਲ ਕਥਿਤ ਮਿਲੀਭੁਗਤ ਦਾ ਦੋਸ਼ ਲਾਉਂਦਿਆਂ ਕਿਹਾ ਕਿ ਦੇਸ਼ ਦੇ ਖ਼ਜ਼ਾਨਾ ਮੰਤਰੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਇਹ ਸਭ ਉਨ੍ਹਾਂ ਨੇ ਖ਼ੁਦ ਕੀਤਾ ਸੀ ਕਿ ਜਾਂ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਰਡਰ ਆਇਆ ਸੀ।


ਸ੍ਰੀ ਜੇਤਲੀ ਦੇ ਅਸਤੀਫ਼ੇ ਦੀ ਮੰਗ ਦੁਹਰਾਉਂਦਿਆਂ ਸ੍ਰੀ ਗਾਂਧੀ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਮਾਮਲੇ `ਚ ਵਿੱਤ ਮੰਤਰੀ ਤੇ ਸਰਕਾਰ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਪੀਐੱਲ ਪੂਨੀਆ ਸੰਸਦ ਦੇ ਕੇਂਦਰੀ ਕਮਰੇ `ਚ ਹੋਈ ਜੇਟਲੀ-ਮਾਲਿਆ ਦੀ 15 ਤੋਂ 20 ਮਿੰਟਾਂ ਦੀ ਮੁਲਾਕਾਤ ਦੇ ਗਵਾਾਹ ਲ ਤੇ ਸ੍ਰੀ ਜੇਟਲੀ ਨੂੰ ਹੁਣ ਦੇਸ਼ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਮਾਲਿਆ ਨੂੰ ਭਾਰਤ ਤੋਂ ਭਜਾਉਣ ਲਈ ‘ਅੰਦਰਖਾਤੇ ਕਿਹੜਾ ਸਮਝੌਤਾ` ਹੋਇਆ ਸੀ।


ਸ੍ਰੀ ਰਾਹੁਲ ਗਾਂਧੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ,‘ਕੱਲ੍ਹ ਜੇਤਲੀ ਜੀ ਨੇ ਕਿਹਾ ਕਿ ਵਿਜੇ ਮਾਲਿਆ ਨੇ ਉਨ੍ਹਾਂ ਨਾਲ ਸੰਸਦ `ਚ ਗ਼ੈਰ-ਰਸਮੀ ਮੁਲਾਕਾਤ ਕੀਤੀ ਸੀ। ਉਹ ਲੰਮੇ-ਲੰਮੇ ਬਲੌਗ ਲਿਖਦੇ ਹਨ ਪਰ ਕਿਸੇ ਬਲੌਗ ਵਿੱਚ ਇਸ ਮੁਲਾਕਾਤ ਦਾ ਜਿ਼ਕਰ ਨਹੀਂ ਕੀਤਾ। ਸ੍ਰੀ ਜੇਤਲੀ ਜੀ ਨੇ ਜੋ ਵੀ ਕਿਹਾ, ਉਹ ਝੂਠ ਕਿਹਾ। ਸਾਡੀ ਪਾਰਟੀ ਦੇ ਆਗੂ ਪੀਐੱਲ ਪੂਨੀਆ ਨੇ ਵੇਖਿਆ ਕਿ ਦੋਵਾਂ ਵਿਚਾਲੇ ਸੰਸਦ ਦੇ ਕੇਂਦਰੀ ਕਮਰੇ `ਚ ਮੁਲਾਕਾਤ ਹੋਈ ਸੀ।`


ੇਉਨ੍ਹਾਂ ਕਿਹਾ ਕਿ ਇਸ ਤੋਂ ਦੋ ਸੁਆਲ ਉੱਠਦੇ ਹਨ। ਪਹਿਲਾ ਸੁਆਲ ਕਿ ਵਿੱਤ ਮੰਤਰੀ ਭਗੌੜੇ ਨਾਲ ਗੱਲ ਕਰਦੇ ਹਨ ਤੇ ਉਹ ਉਨ੍ਹਾਂ ਨੂੰ ਲੰਦਨ ਜਾਣ ਬਾਰੇ ਦਸਦਾ ਹੈ। ਫਿਰ ਵੀ ਵਿੱਤ ਮੰਤਰੀ ਨੇ ਸੀਬੀਆਈ, ਈਡੀ ਜਾਂ ਪੁਲਿਸ ਨੂੰ ਸੁਚਿਤ ਕਿਉਂ ਨਹੀਂ ਕੀਤਾ?


ਸ੍ਰੀ ਗਾਂਧੀ ਨੇ ਇਹ ਵੀ ਪੁੱਛਿਆ,‘ਡੀਟੇਨ ਨੋਟਿਸ ਨੂੰ ਇਨਫ਼ਾਰਮ ਨੋਟਿਸ ਵਿੱਚ ਕਿਸ ਨੇ ਤਬਦੀਲ ਕਰਵਾਇਆ? ਇਹ ਕੰਮ ਉਹੀ ਕਰ ਸਕਦਾ ਹੈ, ਜੋ ਸੀਬੀਆਈ ਨੂੰ ਕੰਟਰੋਲ ਕਰਦਾ ਹੈ। ਜੇ ਜੇਤਲੀ ਜੀ ਨੇ ਖ਼ੁਦ ਕੀਤਾ, ਤਾਂ ਦੱਸਣ। ਜੇ ਉਨ੍ਹਾਂ ਨੂੰ ਉੱਪਰੋਂ ਹੁਕਮ ਮਿਲਿਆ, ਤਾਂ ਉਹ ਵੀ ਦੱਸਣ।`   

ਵਿਜੇ ਮਾਲਿਆ ਅਤੇ ਅਰੁਣ ਜੇਤਲੀ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi sought Arun Jaitley s resignation