ਰਾਹੁਲ ਗਾਂਧੀ ਨੇ ਕਿਹਾ ਕਿ ਸੰਸਦ ਚ ਮੈਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਲੇ ਲਗਾਇਆ ਤਾਂ ਮੇਰੀ ਹੀ ਪਾਰਟੀ ਦੇ ਕੁੱਝ ਲੋਕਾਂ ਨੂੰ ਚੰਗਾ ਨਾ ਲੱਗਿਆ। ਰਾਹੁਲ ਨੇ ਕਿਹਾ ਕਿ ਜੇਕਰ ਕੋਈ ਤੁਹਾਡੇ ਤੋਂ ਨਫਰਤ ਕਰਦਾ ਹੈ ਤਾਂ ਤੁਸੀਂ ਉਸਦਾ ਜਵਾਬ ਨਫਰਤ ਨਾਲ ਨਾ ਦਿਓ। ਉਨ੍ਹਾਂ ਕਿਹਾ ਕਿ ਦੁਨੀਆ ਇੰਨੀ ਵੀ ਮਾੜੀ ਨਹੀਂ ਹੈ ਤੇ ਮੈਂ ਮੋਦੀ ਜੀ ਦੇ ਗਲ ਲੱਗ ਗਿਆ। ਇਹ ਚੀਜ਼ ਮਹਾਤਮਾ ਗਾਂਧੀ ਨੇ ਸਾਨੂੰ ਸਿਖਾਈ ਹੈ।
ਜਿ਼ਕਰਯੋਗ ਹੈ ਕਿ ਜਰਮਨੀ ਦੀ ਚਾਰ ਦਿਨਾਂ ਯਾਤਰਾ ਤੇ ਹੈਮਬਰਗ ਪੁੱਜੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਜਮੰਤਰੀ ਅਤੇ ਸਾਂਸਦ ਨੀਲਸ ਏਨੈਨ ਨਾਲ ਮੁਲਾਕਾਤ ਕੀਤੀ।