ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਜ਼ਾ ਮਾਫ਼ ਹੋਵੇ ਤੇ ਲੋਕਾਂ ਦੇ ਹੱਥਾਂ 'ਚ ਪੈਸਾ ਦੇਵੇ ਸਰਕਾਰ - ਅਭਿਜੀਤ ਬੈਨਰਜ਼ੀ

ਕੋਰੋਨਾ ਸੰਕਟ ਨਾਲ ਦੇਸ਼ ਦਾ ਅਰਥਚਾਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਨ੍ਹਾਂ ਹਾਲਾਤ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਖਾਸ ਪਹਿਲ ਕੀਤੀ ਹੈ। ਦਰਅਸਲ, ਰਾਹੁਲ ਗਾਂਧੀ ਇਨ੍ਹੀਂ ਦਿਨੀਂ ਦੇਸ਼ ਦੇ ਅਰਥਚਾਰੇ ਬਾਰੇ ਮਸ਼ਹੂਰ ਅਰਥ ਸ਼ਾਸਤਰੀ ਨਾਲ ਗੱਲਬਾਤ ਕਰ ਰਹੇ ਹਨ।
 

ਇਸ ਦੇ ਤਹਿਤ ਰਾਹੁਲ ਨੇ ਬੀਤੇ ਦਿਨੀਂ ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਅਤੇ ਅੱਜ  ਅਰਥ ਸ਼ਾਸਤਰ ਦੇ ਖੇਤਰ 'ਚ ਨੋਬਲ ਐਵਾਰਡ ਜੇਤੂ ਅਭਿਜੀਤ ਬੈਨਰਜ਼ੀ ਨਾਲ ਗੱਲਬਾਤ ਕੀਤੀ ਹੈ। ਮੰਗਲਵਾਰ ਨੂੰ ਗੱਲਬਾਤ ਦੌਰਾਨ ਅਭਿਜੀਤ ਬੈਨਰਜ਼ੀ ਨੇ ਅਰਥਚਾਰੇ ਨੂੰ ਕੋਰੋਨਾ ਸੰਕਟ ਤੋਂ ਬਾਹਰ ਕੱਢਣ ਲਈ ਕਈ ਮਹੱਤਵਪੂਰਨ ਸੁਝਾਅ ਦਿੱਤੇ। ਇਸ ਦੇ ਨਾਲ ਕੁਝ ਚਿੰਤਾਵਾਂ ਦਾ ਪ੍ਰਗਟਾਵਾ ਵੀ ਕੀਤਾ ਗਿਆ ਹੈ।
 

ਅਭਿਜੀਤ ਬੈਨਰਜ਼ੀ ਨੇ ਕਿਹਾ ਕਿ ਸਾਨੂੰ ਦੋ ਸਮੱਸਿਆਵਾਂ ਹਨ। ਪਹਿਲਾ ਕਿ ਕਿਵੇਂ ਦੀਵਾਲੀਆਪਨ ਦੀ ਲੜੀ ਤੋਂ ਤੋੜੀਆ ਜਾਵੇ। ਕਰਜ਼ ਮਾਫੀ ਇੱਕ ਤਰੀਕਾ ਹੋ ਸਕਦਾ ਹੈ। ਦੂਜੀ ਵੱਡੀ ਚਿੰਤਾ ਮੰਗ 'ਚ ਕਮੀ ਹੈ। ਇਸ ਨੂੰ ਦੂਰ ਕਰਨ ਲਈ ਗਰੀਬਾਂ ਨੂੰ ਕੁਝ ਪੈਸਾ ਦਿੱਤਾ ਜਾ ਸਕਦਾ ਹੈ। ਬੈਨਰਜੀ ਦੇ ਅਨੁਸਾਰ ਜੇ ਤੁਸੀਂ ਹੇਠਲੇ ਵਰਗ ਦੇ 60% ਲੋਕਾਂ ਨੂੰ ਥੋੜਾ ਵੱਧ ਪੈਸਾ ਦਿੰਦੇ ਹੋ ਤਾਂ ਕੋਈ ਨੁਕਸਾਨ ਨਹੀਂ ਹੋਵੇਗਾ।
 

ਅਭਿਜੀਤ ਬੈਨਰਜ਼ੀ ਨੇ ਕਿਹਾ ਕਿ ਅਸੀਂ ਅਜੇ ਤਕ ਕਿਸੇ ਵੱਡੇ ਆਰਥਿਕ ਪੈਕੇਜ਼ ਦਾ ਐਲਾਨ ਨਹੀਂ ਕੀਤਾ ਹੈ। ਸਾਡੇ ਵੱਲੋਂ ਦਿੱਤਾ ਗਿਆ ਪੈਕੇਜ਼ ਜੀਡੀਪੀ ਦੇ 1% ਦੇ ਬਰਾਬਰ ਹੈ, ਜਦਕਿ ਅਮਰੀਕਾ 10% ਤਕ ਪਹੁੰਚ ਗਿਆ ਹੈ। ਸਾਨੂੰ ਰਾਹਤ ਪੈਕੇਜ ਨੂੰ ਵਧਾਉਣ ਦੀ ਜ਼ਰੂਰਤ ਹੈ।
 

ਅਭਿਜੀਤ ਬੈਨਰਜ਼ੀ ਦੇ ਅਨੁਸਾਰ ਸਿਰਫ਼ ਕਰਜ਼ ਦੀ ਅਦਾਇਗੀ ਨੂੰ ਅੱਗੇ-ਪਿੱਛੇ ਕਰਨ ਦੀ ਬਜਾਏ, ਇਸ ਨੂੰ ਮਾਫ਼ ਕਰਨਾ ਸਹੀ ਹੋਵੇਗਾ। ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
 

ਇਸ ਦੇ ਨਾਲ ਹੀ ਅਭਿਜੀਤ ਬੈਨਰਜ਼ੀ ਨੇ ਇਹ ਵੀ ਕਿਹਾ ਕਿ ਲੋਕਾਂ ਦੇ ਹੱਥ 'ਚ ਪੈਸਾ ਹੋਣਾ ਚਾਹੀਦਾ ਹੈ ਤਾਂ ਜੋ ਉਹ ਖਰੀਦਦਾਰੀ ਕਰ ਸਕਣ, ਸਟੋਰਾਂ 'ਚ ਜਾ ਸਕਣ, ਖਪਤਕਾਰਾਂ ਦਾ ਸਾਮਾਨ ਖਰੀਦ ਸਕਣ। ਐਮਐਸਐਮਈ ਦੇ ਕਾਫ਼ੀ ਉਤਪਾਦ ਹਨ ਜੋ ਲੋਕ ਖਰੀਦਦੇ ਹਨ, ਪਰ ਉਹ ਨਹੀਂ ਖਰੀਦ ਰਹੇ। ਜੇ ਉਨ੍ਹਾਂ ਕੋਲ ਪੈਸਾ ਹੋਵੇ ਅਤੇ ਤੁਸੀਂ ਪੈਸਾ ਦੇਣ ਦਾ ਵਾਅਦਾ ਕਰਦੇ ਹੋ ਤਾਂ ਇਹ ਸੰਭਵ ਹੈ।
 

ਅਰਥਚਾਰੇ ਨੂੰ ਮੁੜ ਸੁਰਜੀਤ ਕਰਨ ਲਈ ਖਰਚ ਕਰਨਾ ਸਭ ਤੋਂ ਆਸਾਨ ਤਰੀਕਾ ਹੈ, ਕਿਉਂਕਿ ਇਹ ਐਮਐਸਐਮਈ ਦੇ ਹੱਥਾਂ ਵਿੱਚ ਪੈਸਾ ਲਿਆਵੇਗਾ, ਉਹ ਖਰਚ ਵੀ ਕਰਨਗੇ ਅਤੇ ਇਸ ਤਰ੍ਹਾਂ ਇੱਕ ਚੇਨ ਬਣ ਜਾਵੇਗੀ।
 

ਅਭਿਜੀਤ ਬੈਨਰਜ਼ੀ ਦੇ ਅਨੁਸਾਰ ਸਾਨੂੰ ਬਿਹਤਰ ਤਰੀਕੇ ਨਾਲ ਸੋਚਣਾ ਪਵੇਗਾ ਕਿ ਜਦੋਂ ਤੁਸੀਂ ਖਰੀਦਦਾਰੀ ਕਰਨ ਲਈ ਬਾਹਰ ਜਾਓ ਤਾਂ ਉਦੋਂ ਹੀ ਤੁਹਾਨੂੰ ਪੈਸਾ ਮਿਲੇਗਾ ਨਾ ਕਿ ਪਹਿਲਾਂ ਤੋਂ। ਜਾਂ ਫਿਰ ਸਰਕਾਰ ਵਾਅਦਾ ਕਰੇ ਕਿ ਤੁਸੀਂ ਪ੍ਰੇਸ਼ਾਨ ਨਹੀਂ ਹੋਵੋਗੇ। ਜੇ ਲੋਕਾਂ ਨੂੰ ਇਹ ਭਰੋਸਾ ਦਿੱਤਾ ਜਾਵੇ ਕਿ ਤੁਸੀ ਪ੍ਰੇਸ਼ਾਨ ਨਾ ਹੋਵੋ, ਤੁਹਾਨੂੰ ਪੈਸਾ ਮਿਲੇਗਾ ਅਤੇ ਭੁੱਖੇ ਮਰਨ ਦੀ ਨੌਬਤ ਨਹੀਂ ਆਵੇਗੀ, ਤਾਕਿ ਤੁਹਾਡੇ ਕੋਲ ਕੁਝ ਬਚਤ ਰਹਿ ਸਕੇ। ਜੇ ਲੋਕਾਂ ਨੂੰ ਭਰੋਸਾ ਦਿੱਤਾ ਜਾਵੇ ਕਿ ਦੋ ਮਹੀਨੇ ਜਾਂ ਜਦੋਂ ਤਕ ਲੌਕਡਾਊਨ ਹੈ, ਉਨ੍ਹਾਂ ਦੇ ਹੱਥਾਂ 'ਚ ਪੈਸਾ ਰਹੇਗਾ ਤਾਂ ਉਹ ਪ੍ਰੇਸ਼ਾਨ ਨਹੀਂ ਹੋਣਗੇ ਅਤੇ ਖਰਚ ਕਰਨਾ ਚਾਹੁੰਣਗੇ। ਇਨ੍ਹਾਂ 'ਚੋਂ ਕੁਝ ਕੋਲ ਆਪਣੀ ਬਚਤ ਹੋਵੇਗੀ।
 

ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਜਨਧਨ ਖਾਤੇ ਹਨ ਉਨ੍ਹਾਂ ਨੂੰ ਪੈਸਾ ਮਿਲ ਜਾਵੇਗਾ, ਪਰ ਬਹੁਤ ਸਾਰੇ ਲੋਕਾਂ ਦੇ ਖਾਤੇ ਨਹੀਂ ਹਨ। ਖ਼ਾਸਕਰ ਪ੍ਰਵਾਸੀ ਮਜ਼ਦੂਰਾਂ ਕੋਲ ਇਹ ਖਾਤੇ ਨਹੀਂ ਹਨ। ਸਾਨੂੰ ਅਬਾਦੀ ਦੇ ਵੱਡੇ ਹਿੱਸੇ ਬਾਰੇ ਸੋਚਣਾ ਪਵੇਗਾ ਜਿਨ੍ਹਾਂ ਕੋਲ ਇਸ ਸਭ ਕੁਝ ਦੀ ਪਹੁੰਚ ਨਹੀਂ ਹੈ। ਅਜਿਹੀ ਸਥਿਤੀ ਵਿੱਚ ਸਹੀ ਕਦਮ ਇਹ ਹੋਵੇਗਾ ਕਿ ਅਸੀਂ ਉਨ੍ਹਾਂ ਸੂਬਾ ਸਰਕਾਰਾਂ ਨੂੰ ਪੈਸਾ ਦੇਈਏ, ਜੋ ਆਪਣੀਆਂ ਯੋਜਨਾਵਾਂ ਰਾਹੀਂ ਲੋਕਾਂ ਦੇ ਹੱਥ ਤਕ ਪੈਸਾ ਪਹੁੰਚੇ। ਇਸ 'ਚ ਐਨਜੀਓਜ਼ ਦੀ ਮਦਦ ਲਈ ਜਾ ਸਕਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi talking Economist Abhijit Banerjee about country economy