ਅਗਲੀ ਕਹਾਣੀ

ਸਾਡੇ ਵੱਲੋਂ ਲੋਕਾਂ ਨੂੰ ਦਿੱਤੇ ਗਏ ਹੱਕ ਭਾਜਪਾ ਸਰਕਾਰਾਂ ਨੇ ਖੋਹੇ : ਰਾਹੁਲ ਗਾਂਧੀ

ਮੱਧ ਪ੍ਰਦੇਸ਼ ਦੇ ਮੁਰੈਨਾ ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਜਨ ਅੰਦੋਲਨ ਰੈਲੀ ਕੀਤੀ। ਇਸ ਮੌਕੇ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਤੇ ਜ਼ੋਰਦਾਰ ਹਮਲਾ ਬੋਲਿਆ। ਨੀਰਵ ਮੋਦੀ, ਵਿਜੈ ਮਾਲਿਆ ਤੋਂ ਲੈ ਕੇ ਰਾਫੇਲ ਸੌਦੇ ਤੱਕ ਹਰੇਕ ਮੁੱਦੇ ਤੇ ਰਾਹੁਲ ਗਾਂਧੀ ਨੇ ਭਾਜਪਾ ਤੇ ਨਿਸ਼ਾਨੇ ਤੇ ਲਿਆ।

 

ਰਾਹਲ ਗਾਂਧੀ ਨੇ ਕਿਹਾ, ਦੁੱਖ ਦੀ ਗੱਲ ਹੇ ਕਿ ਜਿਹੜੇ ਹੱਕ ਅਸੀਂ ਤੁਹਾਨੂੰ ਦਿੱਤੇ ਸਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰਾਂ ਨੇ ਉਹ ਖੋਹ ਲਏ।

 

ਮਨਰੇਗਾ ਨੂੰ ਲੈ ਕੇ ਭਾਜਪਾ ਤੇ ਤਿੱਖੇ ਵਾਰ ਕਰਦਿਆਂ ਰਾਹੁਲ ਨੇ ਕਿਹਾ, ਜੇਕਰ ਮਨਰੇਗਾ ਨੂੰ ਦੇਖਿਆ ਜਾਵੇ ਤਾਂ ਇਸਦੀ ਪੂਰੀ ਸ਼ਕਤੀ ਪੰਚਾਇਤ ਚ ਸੀ। ਪੀਐਮ ਮੋਦੀ ਦੀ ਸਰਕਾਰ ਆਈ ਅਤੇ ਪੰਚਾਇਤਾਂ ਨੂੰ ਉਨ੍ਹਾਂ ਨੇ ਕਮਜ਼ੋਰ ਕੀਤਾ, ਭਾਜਪਾ ਦੇ ਲੋਕਾਂ ਨੇ ਪੂਰੇ ਮੁਲਕ ਚ ਪੰਚਾਇਤੀ ਰਾਜ ਦੇ ਢਾਂਚੇ ਤੇ ਹੀ ਹਮਲਾ ਕਰ ਦਿੱਤਾ। ਪੀਐਮ ਮੋਦੀ ਕਹਿੰਦੇ ਹਨ ਕਿ ਮਨਰੇਗਾ ਅਸੀਂ ਵੀ ਚਲਾਉਂਦੇ ਹਾਂ, ਭਾਜਪਾ ਮਨਰੇਗਾ ਚਲਾਉਂਦੀ ਹੈ ਪਰ ਪੰਚਾਇਤ ਦੁਆਰਾ ਨਹੀਂ ਬਲਕਿ ਅਫਸਰਾਂ ਦੁਆਰਾ ਚਲਾਉਂਦੀ ਹੈ।

 

 

ਭਗੌੜੇ ਕਾਰੋਬਾਰੀ ਵਿਜੈ ਮਾਲਿਆ ਦੇ ਵਿਦੇਸ਼ ਦੌੜ ਜਾਣ ਸਬੰਧੀ ਵੀ ਰਾਹੁਲ ਨੇ ਵਿੱਤ ਮੰਤਰੀ ਅਰੁਣ ਜੇਤਲੀ ਤੇ ਹਮਲਾ ਬੋਲਿਆ। ਰਾਹੁਲ ਨੇ ਕਿਹਾ ਕਿ ਵਿਜੈ ਮਾਲਿਆ ਹਿੰਦੁਸਤਾਨ ਦੇ ਬੈਂਕ ਤੋਂ 10,000 ਕਰੋੜ ਰੁਪਏ ਲੈ ਕੇ ਭੱਜ ਗਿਆ। ਭੱਜਣ ਤੋਂ ਪਹਿਲਾਂ ਵਿੱਤ ਮੰਤਰੀ ਜੇਤਲੀ ਸੰਸਦ ਭਵਨ ਚ ਉਨ੍ਹਾਂ ਨੂੰ ਮਿਲਦੇ ਹਨ। ਮਾਲਿਆ ਉਨ੍ਹਾਂ ਨੂੰ ਕਹਿੰਦਾ ਹੈ ਕਿ ਮੈਂ ਲੰਡਨ ਜਾ ਰਿਹਾ ਹਾਂ। ਵਿੱਤ ਮੰਤਰੀ ਵਿਜੈ ਮਾਲਿਆ ਦੀ ਗੱਲ ਸੁਣਦੇ ਹਨ ਪਰ ਨਾ ਤਾਂ ਈਡੀ ਨੂੰ, ਨਾ ਹੀ ਸੀਬੀਆਈ ਨੂੰ ਤੇ ਨਾ ਹੀ ਪੁਲਿਸ ਨੂੰ ਦੱਸਦੇ ਹਨ।

 

 

 

 

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul gandhi target bjp in Jan Andolan rally in morena Madhya pradesh