ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਰਥਿਕ ਮੰਦੀ 'ਤੇ ਰਾਹੁਲ ਗਾਂਧੀ ਨੇ ਟਵੀਟ ਰਾਹੀਂ ਸਰਕਾਰ 'ਤੇ ਕੀਤੇ ਸ਼ਬਦੀ ਵਾਰ


ਆਰਥਿਕ ਮੰਦੀ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਰਕਾਰ 'ਤੇ ਹਮਲਾ ਬੋਲਿਆ ਹੈ। ਵੀਰਵਾਰ ਨੂੰ ਰਾਹੁਲ ਗਾਂਧੀ ਨੇ ਆਰਥਿਕ ਮੰਦੀ 'ਤੇ ਟਵੀਟ ਕਰਦਿਆਂ ਕਿਹਾ ਕਿ ਸਮੱਸਿਆ ਨੂੰ ਸਮਝ ਉਸ ਨੂੰ ਠੀਕ ਕਰਨ ਦੀ ਸਹੀ ਸ਼ੁਰੂਆਤ ਹੁੰਦੀ ਹੈ। ਦੱਸਣਯੋਗ ਹੈ ਕਿ ਕੁਝ ਦਿਨਾਂ ਤੋਂ ਆਰਥਕ ਮੰਦੀ ਨੂੰ ਲੈ ਕੇ ਇੱਕ ਪਾਸੇ ਜਿਥੇ ਮੋਦੀ ਸਰਕਾਰ  ਬੈਕਫੁੱਟ 'ਤੇ ਹੈ, ਉਥੇ ਕਾਂਗਰਸ ਸਮੇਤ ਵਿਰੋਧੀ ਧਿਰ ਹਮਲਾਵਰ ਹੈ।

 

ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ ਕਿ ਭਾਰਤ ਨੂੰ ਝੂਠੀਆਂ ਖ਼ਬਰਾਂ ਅਤੇ ਨੌਜਵਾਨਾਂ ਬਾਰੇ ਬੇਕਾਰ ਦੀ ਥਿਓਰੀ ਤੋਂ ਜ਼ਿਆਦਾ ਆਰਥਿਕਤਾ ਵਿੱਚ ਸੁਧਾਰ ਲਿਆਉਣ ਲਈ ਸਹੀ ਰਣਨੀਤੀ ਬਣਾਉਣ ਲਈ ਕੀਤੀ ਹੈ।  ਸਮੱਸਿਆ ਨੂੰ ਸਮਝ ਲੈਣਾ ਉਸ ਨੂੰ ਠੀਕ ਕਰਨ ਲਈ ਸਹੀ ਸ਼ੁਰੂਆਤ ਹੁੰਦੀ ਹੈ।

 

 

 

 

ਦੱਸ ਦੇਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਬਹੁਤੇ ਲੋਕਾਂ ਦੀ ਸੋਚ ਵਿੱਚ ਤਬਦੀਲੀ ਆਈ ਹੈ ਜੋ ਹੁਣ ਮਾਸਿਕ ਕਿਸ਼ਤਾਂ ਦਾ ਭੁਗਤਾਨ ਕਰਦੇ ਹੋਏ ਇੱਕ ਕਾਰ ਖ਼ਰੀਦਣ ਦੀ ਥਾਂ ਓਲਾ ਅਤੇ ਓਬਰ ਵਰਗੀਆਂ ਟੈਕਸੀ ਸੇਵਾਵਾਂ ਦਾ ਲਾਭ ਲੈਣਾ ਪਸੰਦ ਕਰਦੇ ਹਨ  ਅਤੇ ਇਹ ਆਟੋ ਮੋਬਾਈਲ ਸੈਕਟਰ ਵਿੱਚ ਮੰਦੀ ਦੇ ਕਈ ਕਾਰਨਾਂ ਵਿੱਚੋਂ ਇੱਕ ਹਨ।

 

ਦੇਸ਼ ਦੀ ਆਰਥਿਕ ਵਾਧਾ ਦਰ 2019-20 ਦੀ ਅਪ੍ਰੈਲ-ਜੂਨ ਤਿਮਾਹੀ ਵਿੱਚ ਪੰਜ ਪ੍ਰਤੀਸ਼ਤ ਤੱਕ ਡਿੱਗ ਗਈ ਸੀ। ਇਹ ਆਰਥਿਕ ਮੰਦੀ ਦੇ ਤੌਰ ਉੱਤੇ ਵੇਖਿਆ ਜਾ ਰਿਹਾ ਹੈ। ਮਾਰਚ 2013 ਤੋਂ ਬਾਅਦ ਇਹ ਸਭ ਤੋਂ ਹੌਲੀ ਵਿਕਾਸ ਦਰ ਹੈ, ਜਦੋਂ ਕਿ ਇਹ ਜੀਡੀਪੀ ਦਾ 4.7% ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi targets govt on economy slowdown