ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿਆਜ਼ ਦੀਆਂ ਕੀਮਤਾਂ ਬਾਰੇ ਰਾਹੁਲ ਗਾਂਧੀ ਨੇ ਸੀਤਾਰਮਨ ’ਤੇ ਲਾਇਆ ਨਿਸ਼ਾਨਾ

ਕਾਂਗਰਸ ਨੇਤਾ ਅਤੇ ਵਾਯਨਾਡ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਪਿਆਜ਼ ਲਈ ਨਿਸ਼ਾਨਾ ਬਣਾਇਆ ਹੈ। ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕੇਰਲਾ ਦੇ ਮੁਕੱਮ ਚ ਕਿਹਾ ਕਿ ਹਰ ਕੋਈ ਅੱਜ ਭਾਰਤ ਚ ਅਰਥਚਾਰੇ ਦੀ ਸਥਿਤੀ ਨੂੰ ਜਾਣਦਾ ਹੈ। ਭਾਰਤ ਦੀ ਸਭ ਤੋਂ ਵੱਡੀ ਤਾਕਤ ਜਿਸ ਨੂੰ ਯੂਪੀਏ ਸਰਕਾਰ ਨੇ 10-15 ਸਾਲਾਂ ਚ ਤਿਆਰ ਕੀਤਾ ਸੀ, ਤਬਾਹ ਹੋ ਚੁੱਕੀ ਹੈ।

 

ਰਾਹੁਲ ਨੇ ਕਿਹਾ ਕਿ ਦੇਸ਼ ਦੇ ਵਿੱਤ ਮੰਤਰੀ ਤੋਂ ਪਿਆਜ਼ ਦੀਆਂ ਕੀਮਤਾਂ ਬਾਰੇ ਪੁੱਛਿਆ ਜਾਂਦਾ ਹੈ ਤੇ ਉਹ ਹੰਕਾਰੀ ਢੰਗ ਨਾਲ ਜਵਾਬ ਦਿੰਦੀ ਹਨ ਕਿ ਉਹ ਪਿਆਜ਼ ਜਾਂ ਲਸਣ ਨਹੀਂ ਖਾਂਦੀ। ਰਾਹੁਲ ਨੇ ਕਿਹਾ ਕਿ ਵਿੱਤ ਮੰਤਰੀ ਦਾ ਕੰਮ ਭਾਰਤ ਨੂੰ ਇਹ ਦੱਸਣਾ ਨਹੀਂ ਕਿ ਉਹ ਕੀ ਖਾਂਦੀ ਹਨ।

 

ਰਾਹੁਲ ਨੇ ਕਿਹਾ, ਮਾਮਲੇ ਦੀ ਹਕੀਕਤ ਇਹ ਹੈ ਕਿ ਉਨ੍ਹਾਂ ਨੂੰ ਕੁਝ ਪਤਾ ਨਹੀਂ ਹੈ ਕਿ ਕੀ ਹੋ ਰਿਹਾ ਹੈ। ਉਹ ਅਸਲ ਚ ਅਣਜਾਣ ਹਨ। ਇਸ ਤੋਂ ਬਾਅਦ ਰਾਹੁਲ ਗਾਂਧੀ ਕੋਝੀਕੋਡ ਦੇ ਪੰਨੀਕੋਡ ਵਿਖੇ ਇੱਕ ਸਮਾਗਮ ਚ ਬੱਚਿਆਂ ਨੂੰ ਮਿਲੇ।

 

ਇਸ ਤੋਂ ਬਾਅਦ ਵਾਯਨਾਡ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕੋਡੇਨਚੇਰੀ ਦੇ ਮਹਾਦੇਵ ਮੰਦਰ ਚ ਅਰਦਾਸ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi targets Sitharaman over onion prices