ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਨੇ ਕੀਤਾ SPG ਦੀ ਲੰਮੇਰੀ ਸੇਵਾ ਲਈ ਧੰਨਵਾਦ

ਰਾਹੁਲ ਗਾਂਧੀ ਨੇ ਕੀਤਾ SPG ਦੀ ਲੰਮੇਰੀ ਸੇਵਾ ਲਈ ਧੰਨਵਾਦ

ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰ ਦੀ SPG ਸੁਰੱਖਿਆ ਹਟਾਉਣ ਨੂੰ ਲੈ ਕੇ ਕਾਂਗਰਸ ਵੱਲੋਂ ਜਿੱਥੇ ਲਗਾਤਾਰ ਉਸ ਦਾ ਵਿਰੋਧ ਹੋ ਰਿਹਾ ਹੈ , ਉੱਥੇ ਇਸ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਉਨ੍ਹਾਂ ਦੀ ਸੁਰੱਖਿਆ ’ਚ ਰਹੀ SPG ਦਾ ਧੰਨਵਾਦ ਕੀਤਾ ਹੈ।

 

 

ਉਨ੍ਹਾਂ ਲਿਖਿਆ ਹੈ ਕਿ – ‘ਸਾਲਾਂ ਬੱਧੀ ਤੱਕ ਮੇਰੇ ਤੇ ਮੇਰੇ ਪਰਿਵਾਰ ਦੀ ਬਿਨਾ ਹੱਭਿਆਂ ਰਾਖੀ ਕਰਨ ਲਈ SPG ਦੇ ਮੇਰੇ ਭਰਾਵਾਂ–ਭੈਣਾਂ ਦਾ ਧੰਨਵਾਦ। ਪ੍ਰੇਮ ਤੇ ਨਸੀਹਤ ਨਾਲ ਭਰੇ ਤੁਹਾਡੇ ਸਮਰਪਣ ਤੇ ਸਮਰਥਨ ਲਈ ਧੰਨਵਾਦ। ਤੁਹਾਡੇ ਸ਼ਾਨਦਾਰ ਭਵਿੱਖ ਲਈ ਸ਼ੁਭ–ਕਾਮਨਾਵਾਂ।’

 

 

ਇੱਥੇ ਵਰਨਣਯੋਗ ਹੈ ਕਿ ਗਾਂਧੀ ਪਰਿਵਾਰ ਦੀ SPG ਸੁਰੱਖਿਆ ਹਟਾਏ ਜਾਣ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। NSUI ਦੇ ਕਾਰਕੁੰਨਾਂ ਨੇ ਅੱਜ ਇਸੇ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ।

 

 

ਇੱਥੇ ਵਰਨਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਹੁਣ ਗਾਂਧੀ ਪਰਿਵਾਰ ਨੂੰ ਸਮੁੱਚੇ ਭਾਰਤ ਵਿੱਚ CRPF ਦੀ ਜ਼ੈੱਡ–ਪਲੱਸ ਸੁਰੱਖਿਆ ਦਿੱਤੀ ਜਾਵੇਗੀ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਪਰਿਵਾਰ ਨੂੰ ਦਿੱਤੀ ਗਈ SPG ਸੁਰੱਖਿਆ ਵਾਪਸ ਲੈਣ ਦਾ ਫ਼ੈਸਲਾ ਇੱਕ ਵਿਸਤ੍ਰਿਤ ਸੁਰੱਖਿਆ ਵਿਸ਼ਲੇਸ਼ਣ ਤੋਂ ਬਾਅਦ ਲਿਆ ਗਿਆ।

 

 

ਲਿੱਟੇ ਅੱਤਵਾਦੀਆਂ ਨੇ 21 ਮਈ, 1991 ਨੂੰ ਸ੍ਰੀ ਰਾਜੀਵ ਗਾਂਧੀ ਦਾ ਕਤਲ ਕਰ ਦਿੱਤਾ ਸੀ। ਗਾਂਧੀ ਪਰਿਵਾਰ 28 ਸਾਲਾਂ ਪਿੱਛੋਂ ਬਿਨਾ SPG ਦੀ ਸੁਰੱਖਿਆ ਦੇ ਰਹੇਗਾ।

 

 

ਰਾਜੀਵ ਗਾਂਧੀ ਦੇ ਪਰਿਵਾਰ ਨੂੰ ਸਤੰਬਰ 1991 ’ਚ 1988 ਦੇ SGP ਕਾਨੂੰਨ ਦੀ ਸੋਧ ਤੋਂ ਬਾਅਦ VVIP ਸੁਰੱਖਿਆ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਇੱਥੇ ਵਰਨਣਯੋਗ ਹੈ ਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕਲੌਤੇ ਅਜਿਹੇ ਸ਼ਖ਼ਸ ਹੋਣਗੇ, ਜਿਨ੍ਹਾਂ ਨੂੰ SPG ਸੁਰੱਖਿਆ ਮਿਲਦੀ ਰਹੇਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi Thanks SPG s longer Service