ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੇਟਿਆਂ ਦੇ ਹਿੱਤਾਂ ਨੂੰ ਪਾਰਟੀ ਹਿੱਤ ਤੋਂ ਜ਼ਿਆਦਾ ਤਰਜੀਹ ਦਿੱਤੀ ਗਈ : ਰਾਹੁਲ ਗਾਂਧੀ

ਬੇਟਿਆਂ ਦੇ ਹਿੱਤਾਂ ਨੂੰ ਪਾਰਟੀ ਹਿੱਤ ਤੋਂ ਜ਼ਿਆਦਾ ਤਰਜੀਹ ਦਿੱਤੀ ਗਈ : ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਹੋਈ ਪਾਰਟੀ ਦੀ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ ਵਿਚ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਕਰਾਰੀ ਹਾਰ ਉਤੇ ਨਰਾਜ਼ਗੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਲੋਕ ਸਭਾ  ਚੋਣਾਂ ਵਿਚ ਕਾਂਗਰਸ ਇਨ੍ਹਾਂ ਸੂਬਿਆਂ ਵਿਚ ਵਧੀਆ ਪ੍ਰਦਰਸ਼ਨ ਕਰ ਸਕਦੀ ਸੀ।

 

ਮੀਟਿੰਗ ਵਿਚ ਮੌਜੂਦ ਇਕ ਸੀਨੀਅਰ ਆਗੂ ਨੇ ਕਿਹਾ ਕਿ ਰਾਹੁਲ ਇਸ ਗੱਲ ਤੋਂ ਜ਼ਿਆਦਾ ਨਾਰਾਜ਼ ਸਨ ਕਿ ਕਾਂਗਰਸ ਸਰਕਾਰ ਵਾਲੇ ਸੂਬਿਆਂ ਵਿਚ ਪਾਰਟੀ ਦੀ ਐਨੀ ਬੁਰੀ ਹਾਰ ਹੋਈ ਹੈ। ਉਨ੍ਹਾਂ ਹਾਰ ਦੇ ਕੁਝ ਕਾਰਨਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਅਸੀਂ ਇਸ ਤੋਂ ਕਿਤੇ ਵਧੀਆ ਪ੍ਰਦਰਸ਼ਨ ਕਰ ਸਕਦੇ ਸੀ।

 

ਚਿੰਦਬਰਮ ਹੋਏ ਭਾਵੁਕ

ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਨੇ ਜਦੋਂ ਆਪਣੇ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਅਤੇ ਕਿਹਾ ਕਿ ਪਾਰਟੀ ਕਿਸੇ ਦੂਜੇ ਆਗੂ ਨੂੰ ਪ੍ਰਧਾਨ ਚੁਣ ਲਵੇ, ਉਸ ਸਮੇਂ ਸੀਨੀਅਰ ਆਗੂ ਪੀ ਚਿਦੰਬਰਮ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਦੱਖਣੀ ਭਾਰਤ ਦੇ ਲੋਕ ਤੁਹਾਨੂੰ ਬਹੁਤ ਪਿਆਰ ਕਰਦੇ ਹਨ। ਤੁਸੀਂ ਅਸਤੀਫਾ ਦਿੱਤਾ ਤਾਂ ਦੱਖਣ ਵਿਚ ਕੁਝ ਲੋਕ ਆਤਮਹੱਤਿਆ ਵੀ ਕਰ ਸਕਦੇ ਹਨ। ਮੀਟਿੰਗ ਵਿਚ ਮੌਜੂਦ ਸਾਰੇ ਆਗੂਆਂ ਨੇ ਪਾਰਟੀ ਪ੍ਰਧਾਨ ਤੋਂ ਅਸਤੀਫਾ ਵਾਪਸ ਲੈਣ ਦੀ ਅਪੀਲ ਕੀਤੀ।

 

ਰਾਫੇਲ ਦਾ ਮੁੱਦਾ ਵੀ ਉਠਾਇਆ

 

ਇਕ ਮੈਂਬਰ ਨੇ ਦੱਸਿਆ ਕਿ ਰਾਹੁਲ ਨੇ ਕਿਹਾ ਕਿ ਅਹਿਮ ਮੁੱਦੇ ਖਾਸ ਕਰਕੇ ਰਾਫੇਲ ਨੂੰ ਜਮੀਨੀ ਪੱਧਰ ਉਤੇ ਲੈ ਕੇ ਜਾਣ ਵਿਚ ਸਫਲਤਾ ਨਹੀਂ ਮਿਲੀ। ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਉਨ੍ਹਾਂ ਮੀਟਿੰਗ ਵਿਚ ਜਦੋਂ ਆਪਣੇ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਕੀਤੀ, ਤਾਂ ਪਾਰਟੀ ਦੇ ਸੀਨੀਅਰ ਆਗੂਆਂ ਨੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ। ਇਕ ਆਗੂ ਨੇ ਕਿਹਾ ਕਿ ਅਸੀਂ ਉਮੀਦ ਕਰ ਰਹੇ ਹਾਂ ਕਿ ਕਾਂਗਰਸ ਪ੍ਰਧਾਨ ਛੇਤੀ ਪਾਰਟੀ ਵਿਚ ਬਦਲਾਅ ਕਰਨਗੇ।

 

ਬੇਟਿਆਂ ਦੇ ਹਿੱਤਾਂ ਨੂੰ ਪਾਰਟੀ ਹਿੱਤ ਤੋਂ ਜ਼ਿਆਦਾ ਤਰਜੀਹ ਦਿੱਤੀ

 

ਰਾਹੁਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਦੇ ਪ੍ਰਤੀ ਵੀ ਆਪਣੀ ਨਰਾਜ਼ਗੀ ਪ੍ਰਗਟਾਈ। ਇਕ ਆਗੂ ਨੇ ਕਿਹਾ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਲੋਤ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਅਤੇ ਸੀਨੀਅਰ ਆਗੂ ਪੀ ਚਿਦੰਬਰਮ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਈ ਆਗੂਆਂ ਨੇ ਬੇਟਿਆਂ ਦੇ ਹਿੱਤਾਂ ਨੂੰ ਪਾਰਟੀ ਦੇ ਹਿੱਤਾਂ ਤੋਂ ਜ਼ਿਆਦਾ ਤਰਜੀਹ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi ticks off senior Congress leaders for pushing sons before party says Report