ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਮਾਨਹਾਨੀ ਦੇ ਕੇਸ ’ਚ ਅੱਜ ਪੇਸ਼ ਹੋਣਗੇ ਸੂਰਤ ਅਦਾਲਤ ’ਚ

ਰਾਹੁਲ ਗਾਂਧੀ ਮਾਨਹਾਨੀ ਦੇ ਕੇਸ ’ਚ ਅੱਜ ਪੇਸ਼ ਹੋਣਗੇ ਸੂਰਤ ਅਦਾਲਤ ’ਚ

ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਮਾਨਹਾਨੀ ਦੇ ਇੱਕ ਕੇਸ ਵਿੱਚ ਗੁਜਰਾਤ ਦੇ ਸ਼ਹਿਰ ਸੂਰਤ ਦੀ ਇੱਕ ਅਦਾਲਤ ਵਿੱਚ ਪੇਸ਼ ਹੋਣਗੇ। ਇਸੇ ਵਰ੍ਹੇ ਲੋਕ ਸਭਾ ਦੀਆਂ ਚੋਣ–ਮੁਹਿੰਮਾਂ ਦੌਰਾਨ ਸ੍ਰੀ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਪਨਾਮ ‘ਮੋਦੀ’ ਬਾਰੇ ਇੱਕ ਵਿਵਾਦਗ੍ਰਸਤ ਬਿਆਨ ਦਿੱਤਾ ਸੀ। ਉਸੇ ਮਾਮਲੇ ਦੀ ਅੱਜ ਸੁਣਵਾਈ ਹੈ।

 

 

ਗੁਜਰਾਤ ਕਾਂਗਰਸ ਦੇ ਪ੍ਰਧਾਨ ਅਮਿਤ ਚਾਵੜਾ ਨੇ ਵੀ ਪੁਸ਼ਟੀ ਕੀਤੀ ਕਿ ਸ੍ਰੀ ਰਾਹੁਲ ਗਾਂਧੀ ਅੱਜ 10 ਅਕਤੂਬਰ ਨੂੰ ਅਦਾਲਤ ਵਿੱਚ ਆਪਣੀ ਪੇਸ਼ੀ ਲਈ ਸੂਰਤ ਪੁੱਜ ਰਹੇ ਹਨ। ਇਸੇ ਵਰ੍ਹੇ ਲੋਕ ਸਭਾ ਚੋਣਾਂ ਦੌਰਾਨ ਇੱਕ ਭਾਸ਼ਣ ਦੌਰਾਨ ਸ੍ਰੀ ਰਾਹੁਲ ਗਾਂਧੀ ਨੇ ਟਿੱਪਣੀ ਕੀਤੀ ਸੀ ਕਿ – ‘ਸਾਰੇ ਚੋਰਾਂ ਦੇ ਉਪਨਾਮ ਮੋਦੀ ਕਿਉਂ ਹਨ?’

 

 

ਇਸੇ ਟਿੱਪਣੀ ਕਾਰਨ ਸ੍ਰੀ ਰਾਹੁਲ ਗਾਂਧੀ ਵਿਰੁੱਧ ਸਥਾਨਕ ਭਾਜਪਾ ਵਿਧਾਇਕ ਪੂਰਣੇਸ਼ ਮੋਦੀ ਨੇ ਅਪਰਾਧਕ ਮਾਨਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ। ਆਪਣੀ ਸ਼ਿਕਾਇਤ ਵਿੱਚ ਉਨ੍ਹਾਂ ਦਲੀਲ ਦਿੱਤੀ ਸੀ ਕਿ ਰਾਹੁਲ ਗਾਂਧੀ ਨੇ ਸਮੁੱਚੇ ਮੋਦੀ ਭਾਈਚਾਰੇ ਨੂੰ ਬਦਨਾਮ ਕੀਤਾ ਹੈ।

 

 

ਸੂਰਤ ਦੀ ਅਦਾਲਤ ਨੇ ਇਸ ਅਪਰਾਧਕ ਮਾਨਹਾਨੀ ਦੇ ਮਾਮਲੇ ’ਚ ਰਾਹੁਲ ਗਾਂਧੀ ਨੂੰ ਨਿਜੀ ਤੌਰ ਉੱਤੇ ਪੇਸ਼ ਹੋਣ ਤੋਂ ਛੋਟ ਦਿੱਤੀ ਸੀ ਪਰ ਬਾਅਦ ’ਚ ਅਦਾਲਤ ਨੇ ਰਾਹੁਲ ਗਾਂਧੀ ਨੂੰ ਸੰਮਨ ਭੇਜਿਆ ਸੀ ਕਿਉਂਕਿ ਉਨ੍ਹਾਂ ਵਿਰੁੱਧ ਪਹਿਲੀ ਨਜ਼ਰੇ ਭਾਰਤੀ ਦੰਡ ਸੰਘਤਾ (IPC) ਦੀ ਧਾਰਾ 500 ਅਘੀਨ ਅਪਰਾਧਕ ਮਾਨਹਾਨੀ ਦਾ ਮਾਮਲਾ ਬਣਦਾ ਹੈ।

 

 

ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਬੀਐੱਚ ਕਪਾਡੀਆ ਨੇ ਬੀਤੇ ਮਈ ਮਹੀਨੇ ਸ੍ਰੀ ਰਾਹੁਲ ਗਾਂਧੀ ਵਿਰੁੱਧ ਸੰਮਨ ਜਾਰੀ ਕੀਤਾ ਸੀ। ਸ੍ਰੀ ਰਾਹੁਲ ਗਾਂਧੀ ਇਸ ਕੇਸ ਵਿੱਚ ਅੱਜ ਵੀਰਵਾਰ ਨੂੰ ਅਦਾਲਤ ਵਿੱਚ ਆਪਣਾ ਪੱਖ ਪੇਸ਼ ਕਰਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi to appear in Surat Court today in a defamation case