ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਅੱਜ ਅਹਿਮਦਾਬਾਦ ਦੀਆਂ ਦੋ ਅਦਾਲਤਾਂ ’ਚ ਪੇਸ਼ ਹੋਣਗੇ

ਰਾਹੁਲ ਗਾਂਧੀ ਅੱਜ ਅਹਿਮਦਾਬਾਦ ਦੀਆਂ ਦੋ ਅਦਾਲਤਾਂ ’ਚ ਪੇਸ਼ ਹੋਣਗੇ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅੱਜ ਅਹਿਮਦਾਬਾਦ ਦੀਆਂ ਅਦਾਲਤਾਂ ਵਿੱਚ ਪੇਸ਼ੀ ਹੋਣੀ ਹੈ। ਕੱਲ੍ਹ ਵੀਰਵਾਰ ਨੂੰ ‘ਸਾਰੇ ਮੋਦੀ, ਚੋਰ’ ਆਖਣ ਦੇ ਮਾਮਲੇ ਵਿੱਚ ਸੂਰਤ ਦੀ ਇੱਕ ਅਦਾਲਤ ਵਿੱਚ ਪੇਸ਼ ਹੋ ਕੇ ਰਾਹੁਲ ਗਾਂਧੀ ਨੇ ਖ਼ੁਦ ਨੂੰ ਨਿਰਦੋਸ਼ ਕਰਾਰ ਦਿੱਤਾ ਸੀ। ਇਨ੍ਹਾਂ ਤਿੰਨੇ ਮਾਮਲਿਆਂ ਵਿੱਚ ਪੇਸ਼ੀ ਲਈ ਹੀ ਸ੍ਰੀ ਰਾਹੁਲ ਗਾਂਧੀ ਕੱਲ੍ਹ ਤੋਂ ਹੀ ਅਹਿਮਦਾਬਾਦ ’ਚ ਹਨ।

 

 

ਅੱਜ ਜਿਹੜੇ ਮਾਮਲਿਆਂ ਵਿੱਚ ਰਾਹੁਲ ਗਾਂਧੀ ਦੀ ਪੇਸ਼ੀ ਹੋਣੀ ਹੈ, ਉਨ੍ਹਾਂ ਵਿੱਚੋਂ ਪਹਿਲਾ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ‘ਕਤਲ ਦਾ ਮੁਲਜ਼ਮ’ ਦੱਸਣ ਨਾਲ ਜੁੜਿਆ ਹੋਇਆ ਹੈ। ਸ੍ਰੀ ਰਾਹੁਲ ਨੇ ਗੁਜਰਾਤ ਵਿੱਚ ਇੱਕ ਚੋਣ ਰੈਲੀ ਦੌਰਾਨ ਅਮਿਤ ਸ਼ਾਹ ਉੱਤੇ ਦੋਸ਼ ਲਾਏ ਸਨ। ਉਸ ਤੋਂ ਬਾਅਦ ਉਨ੍ਹਾਂ ਵਿਰੁੱਧ ਭਾਜਪਾ ਕੌਂਸਲਰ ਕ੍ਰਿਸ਼ਨਵਦਨ ਬ੍ਰਹਮਭੱਟ ਨੇ ਮਾਨਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ।

 

 

ਇਸ ਮਾਮਲੇ ’ਚ ਅਹਿਮਦਾਦ ਦੇ ਮੈਜਿਸਟ੍ਰੇਟ ਦੀ ਅਦਾਲਤ ਨੇ ਸ੍ਰੀ ਰਾਹੁਲ ਗਾਂਧੀ ਨੂੰ ਸੰਮਨ ਜਾਰੀ ਕੀਤਾ ਸੀ। ਇੱਥੇ ਵਰਨਣਯੋਗ ਹੈ ਕਿ ਸੋਹਰਾਬੁੱਦੀਨ ਸ਼ੇਖ਼ ਮੁਕਾਬਲੇ ਦੇ ਮਾਮਲੇ ਵਿੱਚ ਅਮਿਤ ਸ਼ਾਹ ਸਾਲ 2015 ਦੌਰਾਨ ਹੀ ਬਰੀ ਹੋ ਚੁੱਕੇ ਹਨ।

 

 

ਦੂਜਾ ਮਾਮਲਾ ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ (ADC) ਬੈਂਕ ਨਾਲ ਜੁੜਿਆ ਹੋਇਆ ਹੈ। ਸ੍ਰੀ ਰਾਹੁਲ ਗਾਂਧੀ ਨੇ ਦੋਸ਼ ਲਾਇਆ ਸੀ ਕਿ ਨੋਟਬੰਦੀ ਵੇਲੇ ਏਡੀਸੀ ਬੈਂਕ ਵਿੱਚ ਪੰਜ ਦਿਨਾਂ ’ਚ 750 ਕਰੋੜ ਰੁਪਏ ਬਦਲੇ ਗਏ ਸਨ। ਇੱਥੇ ਵਰਨਣਯੋਗ ਹੈ ਕਿ ਅਮਿਤ ਸ਼ਾਹ ਇਸ ਬੈਂਕ ਦੇ ਡਾਇਰੈਕਟਰ ਹਨ।

 

 

ਸ੍ਰੀ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਸੀ ਕਿ ਇਸ ਵਿੱਚ ਅਮਿਤ ਸ਼ਾਹ ਦੀ ਸ਼ਮੂਲੀਅਤ ਹੈ। ਇਸ ਤੋਂ ਬਾਅਦ ਬੈਂਕ ਦੇ ਚੇਅਰਮੈਨ ਨੇ ਰਾਹੁਲ ਗਾਂਧੀ ਵਿਰੁੱਧ ਮਾਨਹਾਨੀ ਦਾ ਕੇਸ ਦਾਇਰ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi to appear today in Ahmedabad s two courts