ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ 11 ਅਗਸਤ ਤੋਂ ਕਰਨਗੇ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆ ਰਹੀ 11 ਅਗਸਤ ਨੂੰ ਜੈਪੁਰ ਚ ਪਾਰਟੀ ਆਗੂਆਂ ਤੇ ਵਰਕਰਾਂ ਦੇ ਸਮਾਗਮਾਂ ਚ ਹਿੱਸਾ ਲੈਣ ਦੇ ਨਾਲ ਹੀ ਰਾਜਸਥਾਨ ਚ ਚੋਣ ਪ੍ਰਚਾਰ ਸ਼ੁਰੂ ਕਰਨਗੇ। ਇਹ ਫੈਸਲਾ ਰਾਜਸਥਾਨ ਨਾਲ ਸਬੰਧਤ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਦਿੱਲੀ ਵਿਖੇ ਕੀਤੀ ਗਏ ਇੱਕ ਅਹਿਮ ਬੈਠਕ ਦੌਰਾਨ ਕੀਤਾ ਗਿਆ। ਇਸ ਬੈਠਕ ਚ ਪਾਰਟੀ ਦੇ ਸੀਨੀਅਰ ਸਕੱਤਰ ਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਿਹਲੋਤ, ਪ੍ਰਦੇਸ਼ ਪ੍ਰਧਾਨ ਸਚਿੱਨ ਪਾਇਲਟ ਤੇ ਪਾਰਟੀ ਦੇ ਰਾਜਸਥਾਨ ਇੰਚਾਰਜ ਅਵਿਨਾਸ਼ ਪਾਂਡੇ ਸ਼ਾਮਲ ਹੋਏ।

 

ਪਾਂਡੇ ਮੁਤਾਬਕ ਰਾਹੁਲ ਗਾਂਧੀ ਨੇ ਪਾਰਟੀ ਆਗੂਆਂ ਨੂੰ ਹੁਕਮ ਦਿੱਤਾ ਹੈ ਕਿ ਜੋ ਵੀ ਗੰਲ ਕਰਨ ਹੈ ਉਹ ਪਾਰਟੀ ਮੰਚ ਤੇ ਕਰੇ ਅਤੇ ਬੇਮਤਲਬ ਬਿਆਨਬਾਜ਼ੀ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

 

ਰਾਜਸਥਾਨ ਚ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਦੇ ਸਵਾਲ ਤੇ ਪਾਂਡੇ ਨੇ ਕਿਹਾ ਕਿ ਪਾਰਟੀ ਦਾ ਚਿਹਰਾ ਰਾਹੁਲ ਗਾਂਧੀ ਹੋਣਗੇ ਅਤੇ ਸਭ ਦਾ ਸਾਂਝਾ ਯੋਗਦਾਨ ਹੋਵੇਗਾ। 

 

ਜਿ਼ਕਰਯੋਗ ਹੈ ਕਿ ਬੀਤੇ ਕੁੱਝ ਦਿਨਾਂ ਪਹਿਲਾਂ ਮੁੱਖ ਮੰਤਰੀ ਅਹੁਦੇ ਦੀ ਦਾਅਵੇਦਾਰੀ ਨੂੰ ਲੈ ਕੇ ਰਾਜਸਥਾਨ ਕਾਂਗਰਸ ਚ ਗੁਟਬਾਜ਼ੀ ਦੀਆਂ ਖ਼ਬਰਾਂ ਆਈਆਂ ਸਨ। ਰਾਜਸਥਾਨ ਚ ਸਾਲ ਦੇ ਆਖਰ ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi to inaugurate Rajasthan election campaign from August 11