ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭੈਣ ਤੇ ਬੱਚਿਆਂ ਨੂੰ ਲੈ ਕੇ ਸ਼ਿਮਲਾ ਪੁੱਜੇ ਮਾਮਾ ਰਾਹੁਲ ਗਾਂਧੀ

1 / 3ਭੈਣ ਤੇ ਬੱਚਿਆਂ ਨੂੰ ਲੈ ਕੇ ਸ਼ਿਮਲਾ ਪੁੱਜੇ ਮਾਮਾ ਰਾਹੁਲ ਗਾਂਧੀ

2 / 3ਭੈਣ ਤੇ ਬੱਚਿਆਂ ਨੂੰ ਲੈ ਕੇ ਸ਼ਿਮਲਾ ਪੁੱਜੇ ਮਾਮਾ ਰਾਹੁਲ ਗਾਂਧੀ

3 / 3ਭੈਣ ਤੇ ਬੱਚਿਆਂ ਨੂੰ ਲੈ ਕੇ ਸ਼ਿਮਲਾ ਪੁੱਜੇ ਮਾਮਾ ਰਾਹੁਲ ਗਾਂਧੀ

PreviousNext

ਪੰਜ ਸੂਬਿਆਂ ਚ ਚੋਣਾਂ ਲਈ ਰੱਜਵੇਂ ਪ੍ਰਚਾਰ ਮਗਰੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੀ ਭੈਣ ਪ੍ਰਿਯੰਕਾ ਵਾਡਰਾ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਛੁੱਟੀਆਂ ਮਨਾਉਣ ਹਿਮਾਚਲ ਪ੍ਰਦੇਸ਼ ਦੇ ਸਿ਼ਮਲਾ ਪੁੱਜੇ। ਕਾਂਗਰਸ ਦੇ ਇੱਕ ਸਥਾਨਕ ਨੇਤਾ ਨੇ ਦੱਸਿਆ ਕਿ ਪ੍ਰਿਯੰਕਾ ਨਾਲ ਰਾਹੁਲ ਮੰਗਲਵਾਰ 18 ਦਸੰਬਰ ਨੂੰ ਸੜਕ ਰਾਹੀਂ ਸਿ਼ਮਲਾ ਪੁੱਜੇ। ਉਹ ਛਰਾਬਰਾ ਚ ਪ੍ਰਿਯੰਕਾ ਦਾ ਬਣ ਰਿਹਾ ਮਕਾਨ ਵੀ ਦੇਖਣ ਗਏ।

 

ਉਨ੍ਹਾਂ ਦੱਸਿਆ ਕਿ ਰਸਤੇ ਚ ਰਾਹੁਲ ਸੋਲਨ ਜਿ਼ਲ੍ਹੇ ਚ ਇੱਕ ਢਾਬੇ ਤੇ ਕੁੱਝ ਮਿੰਟਾਂ ਲਈ ਰੁਕੇ ਅਤੇ ਸਵੇਰ ਦਾ ਚਾਹ ਨਾਸ਼ਤਾ ਕੀਤਾ। ਰਾਹੁਲ ਦੀ ਮੌਜੂਦਗੀ ਦੀ ਖ਼ਬਰ ਸੁਣਦਿਆਂ ਹੀ ਕੁੱਝ ਸਥਾਨਕ ਕਾਂਗਰਸੀ ਆਗੂ ਅਤੇ ਔਰਤਾਂ ਵੀ ਉੱਥੇ ਪੁੱਜੀਆਂ। ਸਥਾਨਕ ਨੇਤਾ ਮੁਤਾਬਕ ਕਾਂਗਰਸ ਪ੍ਰਧਾਨ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਹਿਮਾਚਲ ਦੇ ਇੱਕ ਨਿਜੀ ਦੌਰੇ ਤੇ ਆਏ ਹਨ ਤੇ ਰਾਹੁਲ, ਪ੍ਰਿਯੰਕਾ ਤੇ ਉਨ੍ਹਾਂ ਦੇ ਬੱਚੇ ਛਰਾਬਰਾ ਦੇ ਇੱਕ ਹੋਟਲ ਚ ਰੁਕੇ ਹੋਏ ਹਨ।

 

ਕੁੱਝ ਦੇਰ ਦੀ ਮੁਲਾਕਾਤ ਚ ਰਾਹੁਲ ਗਾਂਧੀ ਨੇ ਪਾਰਟੀ ਵਰਕਰਾਂ ਨਾਲ ਗੱਲਬਾਤ ਕੀਤੀ ਅਤੇ ਦਿੱਲੀ ਚ ਉਨ੍ਹਾਂ ਦੇ ਘਰ ਤੇ ਆ ਕੇ ਮਿਲਣ ਦੀ ਗੱਲ ਵੀ ਕਹੀ। ਤਿੰਨ ਸੂਬਿਆਂ ਚ ਹੋਈ ਜਿੱਤ ਨੂੰ ਕਾਂਗਰਸ ਕੇਂਦਰ ਚ ਜ਼ਬਰਦਸਤ ਵਾਪਸੀ ਦੀ ਉਮੀਦ ਮੰਨ ਰਹੀ ਹੈ। ਰਾਹੁਲ ਗਾਂਧੀ ਨਾਲ ਪ੍ਰਿਯੰਕਾ ਵਾਡਰਾ ਨੇ ਵੀ ਕਾਂਗਰਸ ਵਰਕਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਚ ਇੱਕ ਵਾਰ ਮੁੜ ਤੋਂ ਉਹ ਵਾਪਸੀ ਕਰਨਗੇ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi to reach Shimla with sister and children