ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਰੁਣ ਜੇਤਲੀ ਦੀ ਆਵਾਜ਼ ਹੁਣ ਸੰਸਦ 'ਚ ਨਹੀਂ ਗੁੰਜਗੀ, ਆਵੇਗੀ ਯਾਦ: ਰਾਹੁਲ ਗਾਂਧੀ

 

ਸਾਬਕਾ ਵਿੱਤ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਦਿੱਗਜ਼ ਨੇਤਾ ਅਰੁਣ ਜੇਤਲੀ ਅੱਜ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ।

 

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦੀ ਆਵਾਜ਼ ਹੁਣ ਪਵਿੱਤਰ ਸੰਸਦ ਵਿੱਚ ਨਹੀਂ ਗੁੰਜੇਗੀ, ਪਰ ਉਨ੍ਹਾਂ ਦੀ ਯਾਦ ਹਮੇਸ਼ਾ ਆਉਂਦੀ ਰਹੇਗੀ। 66 ਸਾਲਾ ਅਰੁਣ ਜੇਤਲੀ ਦੀ ਸ਼ਨੀਵਾਰ ਨੂੰ ਇੱਥੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵਿਖੇ ਮੌਤ ਹੋ ਗਈ ਸੀ।

 

ਕਾਂਗਰਸ ਨੇਤਾ ਰਾਹੁਲ ਨੇ ਅਰੁਣ ਜੇਤਲੀ ਦੀ ਪਤਨੀ ਸੰਗੀਤਾ ਨੂੰ ਭੇਜੇ ਇੱਕ ਸ਼ੋਕ ਸੰਦੇਸ਼ ਵਿੱਚ ਕਿਹਾ ਕਿ ਜੇਤਲੀ ਨੇ ਆਪਣੇ ਚਾਰ ਦਹਾਕਿਆਂ ਦੇ ਸ਼ਾਨਦਾਰ ਕਰੀਅਰ ਵਿੱਚ ਰਾਜਨੀਤੀ ਤੇ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਕਿਉਂਕਿ ਉਨ੍ਹਾਂ ਦੀ ਆਵਾਜ਼ ਪਵਿੱਤਰ ਸੰਸਦ ਵਿੱਚ ਨਹੀਂ ਸੁਣੀ ਜਾਏਗੀ, ਪਰ ਸਾਨੂੰ ਉਨ੍ਹਾਂ ਦੀ ਹਮੇਸ਼ਾ ਯਾਦ ਆਉਂਦੀ ਰਹੇਗੀ।

 

ਉਨ੍ਹਾਂ ਨੇ ਪਰਿਵਾਰ ਨਾਲ ਸੋਗ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਮਾਤਮਾ ਪਰਿਵਾਰ ਨੂੰ ਇਸ ਮੁਸ਼ਕਲ ਸਮੇਂ ਤੋਂ ਉਭਰਨ ਦੀ ਤਾਕਤ ਅਤੇ ਇਸ ਦੁੱਖ ਨੂੰ ਸਹਿਣ ਦੀ ਸ਼ਕਤੀ ਦੇਵੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi tribute to Arun Jaitley says We will remember his presence