ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਕੇਰਲ ’ਚ ਉਸ ਨਰਸ ਨੂੰ ਮਿਲੇ, ਜੋ ਜਨਮ ਵੇਲੇ ਸੀ ਮੌਜੂਦ

ਰਾਹੁਲ ਗਾਂਧੀ ਕੇਰਲ ’ਚ ਉਸ ਨਰਸ ਨੂੰ ਮਿਲੇ, ਜੋ ਜਨਮ ਵੇਲੇ ਸੀ ਮੌਜੂਦ

ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਐਤਵਾਰ ਨੂੰ ਆਪਣੇ ਟਵਿਟਰ ਹੈਂਡਲ ਉੱਤੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਹ ਉਸ ਸੇਵਾ–ਮੁਕਤ ਨਰਸ ਰਾਜੰਮਾ ਨੂੰ ਮਿਲਦੇ ਵਿਖਾਈ ਦੇ ਰਹੇ ਹਨ, ਜੋ ਉਨ੍ਹਾਂ ਜਨਮ ਸਮੇਂ ਹਸਪਤਾਲ ਵਿੱਚ ਮੌਜੂਦ ਸੀ।

 

 

ਸ੍ਰੀ ਰਾਹਲ ਗਾਂਧੀ ਕੇਰਲ ਦੇ ਕੋਜ਼ੀਕੋਡ ਵਿੱਚ ਸਨ, ਇੱਥੇ ਉਹ ਸ੍ਰੀਮਤੀ ਰਾਜੰਮਾ ਨੂੰ ਮਿਲੇ। ਤਸਵੀਰਾਂ ’ਚ ਇਹ ਕਾਫ਼ੀ ਨਾਜ਼ੁਕ ਮੌਕਾ ਜਾਪ ਰਿਹਾ ਹੈ। ਰਾਹੁਲ ਉਸ ਨਰਸ ਨੂੰ ਗਲ਼ੇ ਲਾਉ਼ਦੇ ਦਿਸ ਰਹੇ ਹਨ।

 

 

ਸ੍ਰੀ ਰਾਹੁਲ ਜਦੋਂ ਵਾਇਨਾਡ ਤੋਂ ਲੋਕ ਸਭਾ ਚੋਣ ਲਈ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਗਏ ਸਨ, ਤਦ ਰਾਜੰਮਾ ਨੇ ਉਨ੍ਹਾਂ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਸੀ।

 

 

ਲੋਕ ਸਭਾ ਚੋਣਾਂ ਦੌਰਾਨ ਜਦੋਂ ਰਾਹੁਲ ਗਾਂਧੀ ਦੀ ਨਾਗਰਿਕਤਾ ਉੱਤੇ ਵਿਵਾਦ ਖੜ੍ਹਾ ਹੋਇਆ ਸੀ, ਤਦ 72 ਸਾਲਾ ਰਾਜੰਮਾ ਨੇ ਕਿਹਾ ਸੀ ਕਿ ਕਿਸੇ ਨੂੰ ਰਾਹੁਲ ਦੀ ਨਾਗਰਿਕਤਾ ਉੱਤੇ ਸ਼ੱਕ ਨਹੀਂ ਕਰਨਾ ਚਾਹੀਦਾ ਕਿਉਂਕਿ 19 ਜੂਨ, 1970 ਨੂੰ ਜਦੋਂ ਦਿੱਲੀ ਦੇ ਹੋਲੀ ਫ਼ੈਮਿਲੀ ਹਸਪਤਾਲ ਵਿੱਚ ਰਾਹੁਲ ਗਾਂਧੀ ਦਾ ਜਨਮ ਹੋਇਆ ਸੀ, ਤਦ ਉਸ ਵੇਲੇ ਉਹ ਹਸਪਤਾਲ ਵਿੱਚ ਹੀ ਸਨ।

 

 

ਸ੍ਰੀਮਤੀ ਰਾਜੰਮਾ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਆਖਿਆ ਸੀ,‘ਮੈਂ ਖ਼ੁਸ਼ਕਿਸਮਤ ਸਾਂ ਕਿਉਂਕਿ ਮੈਂ ਉਨ੍ਹਾਂ ਕੁਝ ਲੋਕਾਂ ਵਿੱਚ ਸ਼ਾਮਲ ਸਾਂ, ਜਿਨ੍ਹਾਂ ਨੇ ਜਨਮ ਤੋਂ ਬਾਅਦ ਨਵਜਨਮੇ ਬੱਚੇ ਰਾਹੁਲ ਨੂੰ ਆਪਣੇ ਹੱਥਾਂ ਵਿੱਚ ਲਿਆ ਸੀ। ਉਹ ਬਹੁ ਸੋਹਣਾ ਸੀ। ਮੈਂ ਉਨ੍ਹਾਂ ਦੇ ਜਨਮ ਦੀ ਗਵਾਹ ਹਾਂ। ਅਸੀਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪੋਤਰੇ ਨੂੰ ਵੇਖ ਬਹੁਤ ਰੋਮਾਂਚਿਤ ਸਾਂ।’

 

 

ਰਾਹੁਲ ਗਾਂਧੀ ਜਦੋਂ ਪੈਦਾ ਹੋਏ ਸਨ, ਤਦ ਰਾਜੰਮਾ ਨਰਸਿੰਗ ਦੀ ਟ੍ਰੇਨਿੰਗ ਲੈ ਰਹੇ ਸਨ। ਹੁਣ ਉਹ ਨੌਕਰੀ ਤੋਂ ਰਿਟਾਇਰ ਹੋ ਚੁੱਕੇ ਹਨ।

 

 

ਨਰਸ ਸ੍ਰੀਮਤੀ ਰਾਜੰਮਾ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਚੇਤੇ ਹੈ ਕਿ ਜਦੋਂ ਸੋਨੀਆ ਗਾਂਧੀ ਨੂੰ ਲੇਬਰ ਰੂਮ ਲਿਜਾਂਦਾ ਗਿਆ ਸੀ, ਤਦ ਰਾਜੀਵ ਗਾਂਧੀ ਤੇ ਸੰਜੇ ਗਾਂਧੀ ਲੇਬਰ ਰੂਮ ਦੇ ਬਾਹਰ ਹੀ ਸਨ। ਉਨ੍ਹਾਂ ਕਿਹਾ ਕਿ ਉਸ ਹਸਪਤਾਲ ਵਿੱਚ ਸਾਰੇ ਰਿਕਾਰਡ ਮੌਜੂਦ ਹੋਣੇ ਚਾਹੀਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi visits the Nurse in Kerala who was present on the occasion of his birth