ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਕਾਰ ਨਫ਼ਰਤ ਫੈਲਾ ਰਿਹੈ, ਅਸੀਂ ਪਿਆਰ ਨਾਲ ਕਰਾਂਗੇ ਮੁਕਾਬਲਾ: ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੋਟਰਾਂ ਦਾ ਧੰਨਵਾਦ ਕਰਨ ਲਈ ਤਿੰਨ ਦਿਨਾਂ ਦੀ ਯਾਤਰਾ ਤੇ ਸ਼ੁੱਕਰਵਾਰ ਨੂੰ ਆਪਣੇ ਲੋਕ ਸਭਾ ਖੇਤਰ ਵਾਇਨਾਡ ਪਹੁੰਚੇ। ਇਸ ਦੌਰਾਨ ਉਨ੍ਹਾਂ ਨੂੰ ਆਪਣੇ ਹਮਾਇਤੀਆਂ ਨਾਲ ਮਿਲ ਮਿਲਾਪ ਕਰਦਿਆਂ ਦੇਖਿਆ ਗਿਆ। ਉਨ੍ਹਾਂ ਦੀ ਗੱਲੀ ਪਿੱਛੇ ਹਮਾਇਤੀਆਂ ਦੀ ਭੀੜ ਵੀ ਦਿਖੀ।

 

 

ਇਸ ਦੋਰਾਨ ਰਾਹੁਲ ਗਾਂਧੀ ਇਕ ਚਾਹ ਦੀ ਦੁਕਾਨ ਤੇ ਵੀ ਰੁਕੇ। ਰਾਹੁਲ ਗਾਂਧੀ ਨੇ ਕੇਰਲ ਦੇ ਨੀਲਾਂਬੁਰ ਚ ਕਿਹਾ ਕਿ ਮੌਜੂਦਾ ਸਰਕਾਰ ਦੇਸ਼ ਚ ਨਫਰਤ ਫੈਲਾ ਰਹੀ ਹੈ ਤੇ ਕਾਂਗਰਸ ਪਾਰਟੀ ਜਾਣਦੀ ਅਤੇ ਸਮਝਦੀ ਹੈ ਕਿ ਨਫਰਤ ਦਾ ਮੁਕਾਬਲਾ ਕਰਨ ਦਾ ਇਕੋ ਰਸਤਾ ਹੈ ਪਿਆਰ ਤੇ ਆਪਣਾਪਨ।

 

 

 

ਰਾਹੁਲ ਨੇ ਕਿਹਾ ਕਿ ਅਸੀਂ ਦੇਸ਼ ਚ ਵਿਰੋਧੀਆਂ ਦੀ ਥਾਂ ਅਤੇ ਕਮਜ਼ੋਰ ਲੋਕਾਂ ਦਾ ਬਚਾਅ ਕਰਨ ਲਈ ਪ੍ਰਤੀਬੁੱਧ ਹਾਂ। ਅਸੀਂ ਸਰਕਾਰ ਦੀਆਂ ਨੀਤੀਆਂ ਦੇ ਹਮਲੇ ਦਾ ਸ਼ਿਕਾਰ ਹੋਏ ਲੋਕਾਂ ਦਾ ਬਚਾਅ ਕਰ ਰਹੇ ਹਾਂ। ਮੈਂ ਤੁਹਾਨੂੰ ਬੇਹਤਰ ਵਾਇਨਾਡ ਬਣਾਉਣ ਲਈ ਤੁਹਾਡੀ ਅਗਵਾਈ ਕਰਨ ਅਤੇ ਤੁਹਾਡੇ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ।

 

 

ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਰਾਹੁਲ ਗਾਂਧੀ ਆਪਣੀ ਜੱਦੀ ਅਮੇਠੀ ਸੀਟ ’ਤੇ ਭਾਜਪਾ ਦੀ ਸਮ੍ਰਿਤੀ ਇਰਾਨੀ ਤੋਂ ਤਾਂ ਹਾਰ ਗਏ ਸਨ ਪਰ ਕੇਰਲ ਦੀ ਵਾਇਨਾਡ ਸੀਟ ਤੋਂ ਰਾਹੁਲ ਗਾਂਧੀ 4.31 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਗਏ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi Wayanad visit Rahul Says we know way to combat hatred is through love