ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਦਾ ਇਕ ਦਿਨਾਂ ਅਮੇਠੀ ਦੌਰਾ 10 ਨੂੰ

ਉਤਰ ਪ੍ਰਦੇਸ਼ ਦੇ ਅਮੇਠੀ ਤੋਂ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ ਆਪਣੇ ਇਕ ਦਿਨਾਂ ਦੌਰੇ ’ਤੇ ਆ ਰਹੀ 10 ਜੁਲਾਈ ਨੂੰ ਅਮੇਠੀ ਆ ਰਹੇ ਹਨ। ਇਥੇ ਰਾਹੁਲ ਗਾਂਧੀ ਆਪਣੇ ਪਾਰਟੀ ਵਰਕਰਾਂ ਨਾਲ ਸੰਵਾਦ ਸਮਾਗਮ ਚ ਹਿੱਸਾ ਲੈਣਗੇ। ਲੋਕ ਸਭਾ ਚੋਣਾਂ ਚ ਮਿਲੀ ਹਾਰ ਮਗਰੋਂ ਰਾਹੁਲ ਗਾਂਧੀ ਦਾ ਇਹ ਪਹਿਲਾ ਅਮੇਠੀ ਦੌਰਾ ਹੋਵੇਗਾ।

 

ਕਾਂਗਰਸ ਐਮਐਲਏਸੀ ਦੀਪਕ ਸਿੰਘ ਨੇ ਦਸਿਆ ਕਿ ਰਾਹੁਲ ਗਾਂਧੀ 10 ਜੁਲਾਈ ਨੂੰ ਨਿਰਮਲਾ ਦੇਵੀ ਇੰਸਟੀਟੀਊਟ ਗੌਰੀਗੰਜ ਚ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਨਗੇ। ਅਮੇਠੀ ਉਨ੍ਹਾਂ ਦਾ ਘਰ ਹੈ ਤੇ ਉਹ ਆਪਣੇ ਘਰ ਆ ਰਹੇ ਹਨ। ਅਮੇਠੀ ਨਾਲ ਉਨ੍ਹਾਂ ਦਾ ਰਿਸ਼ਤਾ ਸਿਆਸੀ ਨਾ ਹੋ ਕੇ ਪਰਿਵਾਰਕ ਹੈ। ਇਥੇ ਦੀ ਲੋਕ ਸਭਾ ਚੋਣ ਇੱਥੇ ਦੀ ਜਨਤਾ ਨੇ ਲੜੀਆਂ ਸਨ।

 

ਦੱਸਣਯੋਗ ਹੈ ਕਿ ਰਾਹੁਲ ਗਾਂਧੀ ਦੀ ਹਾਰ ਦੀ ਸਮੀਖਿਆ ਲਈ ਜ਼ੁਬੇਰ ਅਹਿਮਦ ਨੂੰ ਲਗਾਇਆ ਗਿਆ ਸੀ। ਰਾਹੁਲ ਗਾਂਧੀ ਦੇ ਸਮਾਗਮ ਨੂੰ ਲੈ ਕੇ ਅਮੇਠੀ ਕਾਂਗਰਸ ਪਾਰਟੀ ਚ ਨਵੀਂ ਊਰਜਾ ਦੇਖਣ ਨੂੰ ਮਿਲ ਰਹੀ ਹੈ। ਸੋਮਵਾਰ ਨੂੰ ਕਾਂਗਰਸ ਦਫਤਰ ਚ ਵਰਕਰਾਂ ਦੀ ਆਵਾਜਾਈ ਸ਼ੁਰੂ ਹੋ ਗਈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhis one-day visit to Amethi will take part in dialogue program with activists