ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ ’ਚ ਹਾਰ ਬਾਅਦ ਫਿਰ ਸਰਗਰਮ ਹੋਏ ਰਾਹੁਲ–ਪ੍ਰਿਯੰਕਾ

ਲੋਕ ਸਭਾ ਚੋਣਾਂ ’ਚ ਹਾਰ ਬਾਅਦ ਫਿਰ ਸਰਗਰਮ ਹੋਏ ਰਾਹੁਲ–ਪ੍ਰਿਯੰਕਾ

ਲੋਕ ਸਭਾ ਚੋਣਾਂ ਵਿਚ ਬੁਰੀ ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰਨ ਦੇ ਬਾਅਦ ਕਾਂਗਰਸ ਦੇ ਉਚ ਆਗੂ ਹੁਣ ਫਿਰ ਤੋਂ ਸਰਗਰਮ ਹੋ ਗਏ ਹਨ। ਆਪਣੇ ਅਸਤੀਫੇ ਉਤੇ ਅੜੇ ਨਜ਼ਰ ਆ ਰਹੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਹੁਣ ਹਾਰ ਦੇ ਕਾਰਨਾਂ ਉਤੇ ਇੰਚਾਰਜਾਂ ਤੋਂ ਰਿਪੋਰਟ ਮੰਗੀ ਹੈ। ਉਨ੍ਹਾਂ ਬੂਥ ਪੱਧਰ ਦੇ ਵਰਕਰਾਂ ਨਾਲ ਗੱਲ ਕਰਕੇ ਰਿਪੋਰਟ ਤਿਆਰ ਕਰਨ ਨੂੰ ਕਿਹਾ ਹੈ। ਇਸਦੇ ਆਧਾਰ ਉਤੇ ਸੰਗਠਨ ਵਿਚ ਬਦਲਾਅ ਦੀ ਰੂਪਰੇਖਾ ਤੈਅ ਕੀਤੀ ਜਾ ਸਕਦੀ ਹੈ।

 

ਉਧਰ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵੀ ਦੁਬਾਰਾ ਸਰਗਰਮ ਹੋ ਗਈ ਹੈ। ਉਹ ਉਤਰ ਪ੍ਰਦੇਸ਼ ਦਾ ਦੌਰਾ ਕਰਕੇ ਪਾਰਟੀ ਦੇ ਹਾਰੇ ਹੋਏ ਉਮੀਦਵਾਰਾਂ, ਅਹੁਦੇਦਾਰਾਂ ਤੇ ਹੋਰ ਆਗੂਆਂ ਨਾਲ ਮੁਲਾਕਾਤ ਕਰਕੇ ਸੰਗਠਨ ਦੀਆਂ ਕਮੀਆਂ ਦਾ ਪਤਾ ਲਗਾਉਣ ਅਤੇ ਹਾਰ ਦੇ ਕਾਰਨ ਲਭਣ ਦੀ ਕੋਸ਼ਿਸ਼ ਕਰੇਗੀ।

 

ਚੋਣ ਹਾਰ ਉਤੇ ਆਗੂਆਂ ਨਾਲ ਕੀਤੀ ਗੱਲ

 

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਉਤੇ ਉਤਰ ਪ੍ਰਦੇਸ਼ ਦੇ ਆਗੂਆਂ ਨਾਲ ਵੀਰਵਾਰ ਨੂੰ ਦਿੱਲੀ ਵਿਚ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਉਨ੍ਹਾਂ ਕੁਝ ਆਗੂਆਂ ਤੋਂ ਅਮੇਠੀ ਵਿਚ ਰਾਹੁਲ ਗਾਂਧੀ ਦੀ ਹਾਰ ਨੂੰ ਲੈ ਕੇ ਵੀ ਚਰਚਾ ਕੀਤੀ ਹੈ। ਮੀਟਿੰਗ ਵਿਚ ਕਾਂਗਰਸ ਜਨਰਲ ਸਕੱਤਰ ਤੇ ਪੱਛਮੀ ਉਤਰ ਪ੍ਰਦੇਸ਼ ਦੇ ਇੰਚਾਰਜ ਜਿਓਤੀਰਾਦੀਤਰਅ ਸੰਧਿਆ ਅਤੇ ਸੂਬਾ ਪ੍ਰਧਾਨ ਰਾਜ ਬੱਬਰ ਸਮੇਤ ਹੋਰ ਪਾਰਟੀ ਆਗੂ ਹਾਜ਼ਰ ਸਨ। ਪ੍ਰਿਯੰਕਾ ਗਾਂਧੀ ਦੀ ਰਿਹਾਇਸ਼ ਉਤੇ ਕਰੀਬ ਢਾਈ ਘੰਟੇ ਚਲੀ ਮੀਟਿੰਗ ਵਿਚ ਆਗੂਆਂ ਤੋਂ ਜ਼ਮੀਨੀ ਰਿਪੋਰਟ ਪ੍ਰਾਪਤ ਕਰਨ ਨੂੰ ਕਿਹਾ ਗਿਆ। ਅਮੇਠੀ ਵਿਚ ਹਾਰ ਨੂੰ ਲੈ ਕੇ ਦੋ ਕਨਵੀਨਰ ਨਿਯੁਕਤ ਕਰਨ ਉਤੇ ਵੀ ਚਰਚਾ ਕੀਤੀ।

 

ਪ੍ਰਿਯੰਕਾ ਦੇਵੇਗੀ ਰਾਹੁਲ ਨੂੰ ਰਿਪੋਰਟ

 

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਸਾਰੇ ਜ਼ਿਲ੍ਹਾ ਪ੍ਰਧਾਨਾਂ ਨਾਲ ਵੀ ਮੁਲਾਕਾਤ ਕਰਕੇ ਹਾਰ ਦੇ ਕਾਰਨਾਂ ਦੀ ਸਮੀਖਿਆ ਕਰੇਗੀ। ਉਹ ਵੀ ਆਪਣੀ ਰਿਪੋਰਟ ਕਾਂਗਰਸ ਪ੍ਰਧਾਨ ਨੂੰ ਸੌਂਪੇਗੀ। ਕਾਂਗਰਸ ਸੂਤਰਾਂ ਅਨੁਸਾਰ, ਇਸ ਨਿਰਦੇਸ਼ ਦੇ ਬਾਅਦ ਸਾਰੇ ਸੂਬਾ ਇੰਚਾਰਜਾਂ ਹਾਰ ਦੇ ਕਾਰਨਾਂ ਦੀ ਸਮੀਖਿਆ ਕਰਕੇ ਆਪਣੀ ਰਿਪੋਰਟ ਉਚ ਆਗੂਆਂ ਨੂੰ ਸੌਪਣਗੇ।

 

ਰਾਹੁਲ ਦਾ ਮੰਨਣ ਦਾ ਭਰੋਸਾ

 

ਕਾਂਗਰਸ ਦੇ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਦੇਰ ਸਬੇਰ ਸਹੀ ਰਾਹੁਲ ਗਾਂਧੀ ਅਹੁਦੇ ਬਣੇ ਰਹਿਣ ਲਈ ਮੰਨ ਜਾਣਗੇ। ਹਾਲਾਂਕਿ ਹਾਰ ਦੇ ਕਾਰਨਾਂ ਦੀ ਰਿਪੋਰਟ ਮੰਗਣਾ ਰੁਟੀਨ ਕੰਮ ਦੱਸਿਆ ਜਾ ਰਿਹਾ ਹੈ। ਇਕ ਸੀਨੀਅਰ ਆਗੂ ਨੇ ਕਿਹਾ ਕਿ ਚੋਣ ਨਤੀਜਿਆਂ ਦੇ ਬਾਅਦ ਪ੍ਰਧਾਨ ਹਮੇਸ਼ਾ ਇੰਚਾਰਜਾਂ ਤੋਂ ਰਿਪੋਰਟ ਮੰਗਦੇ ਹਨ। ਖਾਸ ਗੱਲ ਇਹ ਹੈ ਕਿ ਰਾਹੁਲ ਗਾਂਧੀ ਨੇ ਜੋ ਰਿਪੋਰਟ ਮੰਗੀ ਹੈ ਉਸ ਵਿਚ ਬੂਥ ਪੱਧਰ ਦੇ ਵਰਕਰਾਂ ਨਾਲ ਗੱਲ ਕਰਨ ਨੂੰ ਕਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Priyanka again activated after losing in Lok Sabha elections