ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਤਰ ਪ੍ਰਦੇਸ਼ ਦੇ ਰਾਏਬਰੇਲੀ 'ਚ ਰੇਲ ਹਾਦਸਾ, 9 ਮੌਤਾਂ-50 ਲੋਕ ਜ਼ਖਮੀ

1 / 2ਉਤਰ ਪ੍ਰਦੇਸ਼ ਦੇ ਰਾਏਬਰੇਲੀ 'ਚ ਰੇਲ ਹਾਦਸਾ, 9 ਮੌਤਾਂ-50 ਲੋਕ ਜ਼ਖਮੀ

2 / 2ਉਤਰ ਪ੍ਰਦੇਸ਼ ਦੇ ਰਾਏਬਰੇਲੀ 'ਚ ਰੇਲ ਹਾਦਸਾ, 9 ਮੌਤਾਂ-50 ਲੋਕ ਜ਼ਖਮੀ

PreviousNext

ਉਤਰ ਪ੍ਰਦੇਸ਼ ਦੇ ਰਾਏਬਰੇਲੀ 'ਚ ਅੱਜ ਸਵੇਰੇ ਵੱਡਾ ਰੇਲ ਹਾਦਸਾ ਵਾਪਰ ਗਿਆ। ਰਾਏਬਰੇਲੀ ਦੇ ਕੋਲ ਹਰਚੰਦ 'ਚ ਨਿਊ ਫਰਕਾ ਐਕਸਪ੍ਰੈਸ ਦੀਆਂ 9 ਬੋਗੀਆਂ ਪਟੜੀ ਤੋਂ ਉਤਰ ਗਈਆਂ। ਇਸ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ ਹੈ, 50 ਲੋਕ ਜ਼ਖਮੀ ਹੋਏ ਹਨ। ਐਨ.ਡੀ.ਆਰ.ਐਫ. ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਤੇ ਰਾਹਤ ਕਾਰਜ ਜਾਰੀ ਹਨ।

 

 

ਜਾਣਕਾਰੀ ਮੁਤਾਬਕ ਮਾਲਦਾ ਟਾਊਨ ਤੋਂ ਨਵੀਂ ਦਿੱਲੀ ਜਾ ਰਹੀ ਨਿਊ ਫਰੱਕਾ ਐਕਸਪ੍ਰੈਸ ਦੇ ਇੰਜਨ ਅਤੇ 9 ਡੱਬੇ ਉਤਰ ਪ੍ਰਦੇਸ਼ 'ਚ ਰਾਏਬਰੇਲੀ ਨੇੜੇ ਪਟੜੀ ਤੋਂ ਉਤਰ ਗਏ। ਇਸ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ ਜਦਕਿ ਕਰੀਬ 50 ਯਾਤਰੀ ਜ਼ਖਮੀ ਹੋ ਗਏ।

 

 

 

ਰੇਲ ਮੰਤਰੀ ਪਿਊਸ਼ ਗੋਇਲ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਹਾਦਸਾ ਰਾਏਬਰੇਲੀ ਨੇੜੇ ਹਰਚੰਦਪੁਰ ਦੇ ਬਾਬਾਪੁਰ ਨੇੜੇ ਸਵੇਰੇ ਕਰੀਬ 6 ਵਜੇ ਹੋਇਆ। ਹਾਦਸੇ ਦੀ ਸੂਚਨਾ ਮਿਲਦੇ ਹੀ ਘਟਨਾ ਸਥਾਨ 'ਤੇ ਡੀ.ਐਮ. ਅਤੇ ਹੋਰ ਅਧਿਕਾਰੀ ਪੁੱਜ ਗਏ। ਡਾਕਟਰਾਂ ਦਾ ਵੀ ਇਕ ਦਲ ਘਟਨਾ ਸਥਾਨ 'ਤੇ ਇਲਾਜ ਲਈ ਮੌਜੂਦ ਹੈ। ਦੀਨ ਦਿਆਲ ਉਪਾਧਿਆਇ ਜੰਕਸ਼ਨ 'ਚ ਹੈਲਪਲਾਈਨ ਨੰਬਰ ਸਥਾਪਿਤ ਕੀਤਾ ਗਿਆ ਹੈ।

 

BSNL-05412-254145 Railway-027-73677. Emergency helpline numbers set up at Patna Station - BSNL-0612-2202290, 0612-2202291, 0612-220229, Railway Phone No.- 025-83288

 

 

ਇਸ ਰੇਲ ਹਾਦਸੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘਾ ਦੁੱਖ ਪ੍ਰਗਟਾਇਆ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਖੁਦ ਇਸ ਮਾਮਲੇ 'ਤੇ ਨਜ਼ਰ ਬਣਾਏ ਹੋਏ ਹਨ। ਯੋਗੀ ਨੇ ਜ਼ਖਮੀਆਂ ਨੂੰ ਤੁਰੰਤ ਹਰਸੰਭਵ ਮਦਦ ਦੇਣ ਅਤੇ ਹਸਪਤਾਲ ਪਹੁੰਚਾਉਣ ਦੇ ਆਦੇਸ਼ ਦਿੱਤੇ ਹਨ। ਹਾਦਸੇ ਦੇ ਕਾਰਨ ਇਸ ਮਾਰਗ ਦੀਆਂ ਸਾਰੀਆਂ ਅਪ ਅਤੇ ਡਾਊਨ ਲਾਈਨਾਂ 'ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ।

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rail accident in Uttar Pradeshs Rae Bareli 9 killed - 50 people injured