ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲ ਸਾਹਮਣੇ ਕਿੱਕੀ ਚੈਲੇਂਜ ਕਰਨਾ ਪਿਆ ਮਹਿੰਗਾ, ਕੋਰਟ ਨੇ ਸੁਣਾਈ ਫਿਰ ਇਹ ਸਜ਼ਾ

ਸੈਂਟਰਲ ਰੇਲਵੇ ਪ੍ਰ੍ਰੋਟੈਕਸ਼ਨ ਫੋਰਸ (ਆਰਪੀੲਐਫ਼) ਨੇ ਮੰਗਲਵਾਰ ਨੂੰ ਤਿੰਨ ਲੋਕਾਂ ਨੂੰ ਕਿੱਕੀ ਚੈਲੇਂਜ਼ ਕਰਨ ਦੇ ਦੋਸ਼ ਚ ਫੜ੍ਹਿਆ। ਤਿੰਨੇ ਲੋਕ ਛਤਰਪਤੀ ਸਿ਼ਵਾਜੀ ਮਹਾਰਾਜ ਟਰਮੀਨਲਜ਼ ਚ ਟ੍ਰੇਨ ਦੇ ਸਾਹਮਣੇ ਕਿੱਕੀ ਚੈਲੇਂਜ ਕਰ ਰਹੇ ਸਨ। ਹੁਣ ਅਦਾਲਤ ਨੇ ਕਿੱਕੀ ਚੈਲੇਂਜ ਕਰਨ ਦੇ ਦੋਸ਼ ਚ ਇਸਦੇ ਪੈਦਾ ਹੋਣ ਵਾਲੇ ਖਤਰਿਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਇੱਕ ਸਮਾਜਿਕ ਮੁਹਿੰਮ ਚਲਾਉਣ ਲਈ ਕਿਹਾ ਹੈ। ਦੋਸ਼ੀਆਂ ਦੁਆਰਾ ਵੀਡਿਓ 30 ਜੁਲਾਈ ਨੂੰ ਯੂਟਿਯੂਬ ਤੇ ਅਪਲੋਡ ਕੀਤਾ ਗਿਆ ਸੀ।

 

ਤਿੰਨਾਂ ਨੂੰ ਗ੍ਰਿਫਤਾਰ ਕਰਕੇ ਆਰਪੀਐਫ਼ ਨੇ ਸੀਐਸਐਮਟੀ ਚ ਬਣੀ ਜਿ਼ਲ੍ਹਾ ਅਦਾਲਤ ਚ ਪੇਸ਼ ਕੀਤਾ। ਜਿੱਥੇ ਤਿੰਨਾਂ ਨੂੰ ਕੋਰਟ ਨੇ ਕਿੱਕੀ ਚੈਲੇਂਜ ਦੇ ਖਤਰਿਆਂ ਖਿਲਾਫ ਵੀਡਿਓ ਬਣਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਹੁਕਮ ਦਿੱਤੇ ਹਨ।

 

ਤਿੰਨਾਂ ਦੋਸ਼ੀਆਂ ਦੇ ਨਾਮ ਰਾਮਕੁਮਾਰ ਗੌਤਮ (23), ਅਬਦੁਲ ਕਾਦਿਰ ਯੂਸੂਫ (22) ਅਤੇ ਕਨੱਈਆ ਕੁਮਾਰ (23) ਹੈ। ਇਨ੍ਹਾਂ ਨੂੰ ਰੇਲਵੇ ਦੀ ਧਾਰਾ ਸੈਕਸ਼ਨ 144 ਤਹਿਤ ਗ੍ਰਿਫ਼ਤਾਰ ਕੀਤਾ ਗਿਆ।

 

ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਕਿੱਕੀ ਚੈਲੇਂਜ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਇਆ ਸੀ। ਇਸ ਚੈਲੇਂਜ ਚ ਲੋਕ ਗੱਡੀ ਤੋਂ ਉਤਰ ਕੇ ਚੱਲਦੇ ਵਾਹਨ ਸਾਹਮਣੇ ਨੱਚਦੇ ਅਤੇ ਚੱਲਦੇ ਰਹਿੰਦੇ ਹਨ। ਦੁਨਿਆ ਭਰ ਚ ਇਸ ਚੈਲੇਂਜ ਦੇ ਵਾਇਰਲ ਹੋਣ ਮਗਰੋਂ ਇਸਨੂੰ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਚੈਲੇਂਜ ਕਾਰਨ ਹੁਣ ਤੱਕ ਦੁਨੀਆ ਚ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rail before expensive Kikki Challenge the court sentenced the then sentence