ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਗਾਵਾਂ ਲਈ ਰੇਲ ਰੋਕੀ ਜਾ ਸਕਦੀ ਹੈ ਤਾਂ ਲੋਕਾਂ ਲਈ ਕਿਉਂ ਨਹੀਂ ਰੁਕੀ?’

ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਭਾਰਤੀ ਰੋਲਵੇ ਤੇ ਨਿਸ਼ਾਨਾ ਲਗਾਉ਼ਂਦਿਆਂ ਉਸਦੇ ਕੰਮਕਾਰ ਤੇ ਕਈ ਸਵਾਲ ਚੁੱਕੇ ਅਤੇ ਪੁੱਛਿਆ ਕਿ ਕਿਵੇਂ ਰੇਲ ਦੇ ਲੋਕਲ ਪਾਇਲਟ ਨੂੰ ਕਲੀਨ ਚਿੱਟ ਦਿੱਤੀ ਜਾ ਰਹੀ ਹੈ। ਅੰਮ੍ਰਿਤਸਰ ਚ ਲੰਘੇ ਸ਼ੁੱਕਰਵਾਰ ਦੀ ਸ਼ਾਮ ਰਾਵਣ ਸਾੜਣ ਦੇਖਣ ਲਈ ਘੱਟੋ ਘੱਟ 300 ਲੋਕ ਰੇਲ ਦੀ ਪੱਟੜੀ ਤੇ ਇੱਕਠੇ ਹੋ ਗਏ ਸਨ ਕਿ ਅਚਾਨਕ ਤੇਜ਼ ਰਫਤਾਰ ਰੇਲਗੱਡੀ ਲੋਕਾਂ ਨੂੰ ਦਰੜਦਿਆਂ ਲੰਘ ਗਈ। ਇਸ ਘਟਨਾ ਚ ਘੱਟੋ ਘੱਟ 61 ਲੋਕਾਂ ਦੀ ਮੌਤ ਹੋ ਗਈ ਜਦਕਿ ਵੱਡੀ ਗਿਣਤੀ ਚ ਲੋਕ ਜ਼ਖਮੀ ਹੋ ਗਏ।

 

ਜੋੜਾ ਫਾਟਕ ਤੇ ਹੋਏ ਇਸ ਹਾਦਸੇ ਤੇ ਨਵਜੋਤ ਸਿੱਧੂ ਨੇ ਰੇਲਵੇ ਤੋ ਸਵਾਲ ਕਰਦਿਆਂ ਕਿਹਾ ਕਿ ਰੇਲ ਦੇ ਡਰਾਈਵਰ ਨੂੰ ਕਲੀਨ ਚਿੱਟ ਇੱਕੋ ਦਿਨ ਚ ਕਿਵੇਂ ਦੇ ਦਿੱਤੀ ਗਈ? ਕੀ ਰੇਲ ਦੀ ਡਰਾਈਵਰ ਸਿਰਫ ਇੱਕੋ ਦਿਨ ਲਈ ਕੰਮ ਤੇ ਆਇਆ ਸੀ?

 

ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਰੇਲਵੇ ਵਿਭਾਗ ਰੇਲਵੇ ਲਾਈਨ ਤੇ ਆਉਣ ਵਾਲੀਆਂ ਗਾਵਾਂ ਲਈ ਰੇਲ ਰੋਕ ਸਕਦੇ ਹੋ, ਕੋਈ ਰੇਲਵੇ ਲਾਈਨ ਤੇ ਬੈਠਿਆ ਦਿੱਖਦਾ ਹੈ ਤਾਂ ਉਸ ਖਿਲਾਫ ਕੇਸ ਦਰਜ ਕੀਤਾ ਜਾਂਦਾ ਹੈ। ਉਸ ਦਿਨ ਦੋੜਦੀ ਹੋਈ ਰੇਲ ਲੋਕਾਂ ਨੂੰ ਦਰੜਦਿਆਂ ਹੋਇਆਂ ਲੰਘ ਗਈ ਪਰ ਰੇਲ ਨਹੀਂ ਰੁਕੀ ਜੋ ਕਿ 100 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਰਫਤਾਰ ਤੇ ਸੀ?

 

ਉਨ੍ਹਾਂ ਰੇਲਵੇ ਵਿਭਾਗ ਨੂੰ ਸਵਾਲ ਕਰਦਿਆਂ ਪੁੱਛਿਆ, ਜੇਕਰ ਤੁਸੀਂ ਗਾਵਾਂ ਲਈ ਰੇਲ ਰੋਕ ਸਕਦੇ ਹੋ ਤਾਂ ਲੋਕਾਂ ਲਈ ਕਿਉਂ ਨਹੀਂ ਰੁਕੀ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rail for cows can be stopped why not stop for the people ask sidhu