ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲਾਂ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਗਿਣਤੀ 27 ਲੱਖ ਘਟੀ

ਰੇਲਾਂ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਗਿਣਤੀ 27 ਲੱਖ ਘਟੀ

ਦਿੱਲੀ–ਐੱਨਸੀਆਰ ਵਿੱਚ ਦਿੱਲੀ ਮੈਟਰੋ ਦੀ ਰਫ਼ਤਾਰ ਮਿਲਣ ਨਾਲ ਭਾਰਤੀ ਰੇਲਵੇ ਸਾਹਮਣੇ ਆਪਣੇ ਯਾਤਰੀਆਂ ਨੂੰ ਸੰਭਾਲ ਕੇ ਰੱਖਣ ਦੀ ਚੁਣੌਤੀ ਖੜ੍ਹੀ ਹੋ ਗਈ ਹੈ। ਰੇਲਵੇ ਪ੍ਰਸ਼ਾਸਨ ਇਹ ਮੰਨ ਰਿਹਾ ਹੈ ਕਿ ਮੈਟਰੋ ਦੇ ਆਪਣੇ ਯਾਤਰੀਆਂ ਨੂੰ ਸੰਭਾਲ ਕੇ ਰੱਖਣ ਦੀ ਚੁਣੌਤੀ ਖੜ੍ਹੀ ਹੋ ਗਈ ਹੈ।

 

 

ਰੇਲਵੇ ਪ੍ਰਸ਼ਾਸਨ ਇਹ ਮੰਨ ਰਿਹਾ ਹੈ ਕਿ ਮੈਟਰੋ ਦੇ ਵਿਸਥਾਰ ਨਾਲ ਰੇਲ–ਗੱਡੀ ਵਿੱਚ ਸਫ਼ਰ ਕਰਨ ਵਾਲੇ ਯਾਤਰੂਆਂ ਦੀ ਗਿਣਤੀ ਘਟ ਰਹੀ ਹੈ। ਪਿਛਲੇ ਵਰ੍ਹੇ ਦੇ ਮੁਕਾਬਲੇ ਇਸ ਸਾਲ ਯਾਤਰੂਆਂ ਦੀ ਗਿਣਤੀ ਵਿੱਚ ਲਗਭਗ ਇੱਕ ਫ਼ੀ ਸਦੀ ਕਮੀ ਆਈ ਹੈ।

 

 

ਇਸ ਦੇ ਨਾਲ ਹੀ ਮਾਲ ਦੀ ਢੋਆ–ਢੁਆਈ ਤੋਂ ਹੋਣ ਵਾਲੀ ਆਮਦਨ ਵਿੱਚ ਵੀ ਗਿਰਾਵਟ ਵੇਖੀ ਜਾ ਰਹੀ ਹੈ, ਜ਼ਿਸ ਨਾਲ ਰੇਲ ਅਧਿਕਾਰੀਆਂ ਦੀ ਚਿੰਤਾ ਵਧ ਗਈ ਹੈ।

 

 

ਉੱਤਰ ਰੇਲਵੇ ਦੇ ਅੰਕੜਿਆਂ ਮੁਤਾਬਕ ਸਾਲ 2018 ਦੇ ਦੋ ਮਹੀਨਿਆਂ ਜਨਵਰੀ ਤੇ ਫ਼ਰਵਰੀ ਦੌਰਾਨ 26.37 ਕਰੋੜ ਯਾਤਰੀਆਂ ਨੇ ਦਿੱਲੀ ਰੇਲ ਡਿਵੀਜ਼ਨ ਦੇ ਰੇਲਵੇ ਸਟੇਸ਼ਨ ਤੋਂ ਟਿਕਟ ਲੈ ਕੇ ਸਫ਼ਰ ਕੀਤਾ ਸੀ; ਜਦ ਕਿ ਇਸ ਸਾਲ ਦੇ ਪਹਿਲੇ ਦੋ ਮਹੀਨਿਆਂ ਦੌਰਾਨ 26.10 ਕਰੋੜ ਯਾਤਰੀਆਂ ਨੇ ਰੇਲ ਗੱਡੀਆਂ ਵਿੱਚ ਯਾਤਰਾ ਕੀਤੀ। ਇੰਝ ਲਗਭਗ 27 ਲੱਖ ਯਾਤਰੀ ਰੇਲ ਦਾ ਸਫ਼ਰ ਕਰਨ ਤੋਂ ਹਟ ਗਏ ਹਨ।

 

 

ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਲਵੇ ਸਟੇਸ਼ਨਾਂ ਤੇ ਰੇਲ–ਗੱਡੀਆਂ ਵਿੱਚ ਸਾਫ਼–ਸਫ਼ਾਈ ਵਿੱਚ ਸੁਧਾਰ ਨਾਲ ਹੀ ਯਾਤਰੀ ਸਹੂਲਤਾਂ ਵਿੱਚ ਵਿਸਥਾਰ ਦਾ ਕੰਮ ਚੱਲ ਰਿਹਾ ਹੈ; ਦਿੱਲੀ ਵਿੱਚ ਕਈ ਨਵੀਂਆਂ ਰੇਲ–ਗੱਡੀਆਂ ਦੀ ਸ਼ੁਰੂਆਤ ਕੀਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rail travelers diminished by 27 lakh