ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲਵੇ ਨੇ ਲੌਕਡਾਊਨ ਦੌਰਾਨ ਚਿਰਾਂ ਤੋਂ ਪਏ ਮੁਰੰਮਤ ਦੇ ਕਈ ਕੰਮ ਕੀਤੇ ਮੁਕੰਮਲ

ਰੇਲਵੇ ਨੇ ਲੌਕਡਾਊਨ ਦੌਰਾਨ ਚਿਰਾਂ ਤੋਂ ਪਏ ਮੁਰੰਮਤ ਦੇ ਕਈ ਕੰਮ ਕੀਤੇ ਮੁਕੰਮਲ

ਭਾਰਤੀ ਰੇਲਵੇ ਦੇ ਬੈਕਐਂਡ ਜੋਧਿਆਂ ਨੇ ਇਸ ਲੋਕਡਾਊਨ ਦੌਰਾਨ ਯਾਰਡ ਰੀਮਾਡਲਿੰਗ ਅਤੇ ਸੀਜਰਜ਼ ਕਰੌਸਓਵਰ ਦਾ ਨਵੀਨੀਕਰਨ ਦੇ ਇਲਾਵਾ ਕਾਫ਼ੀ ਸਮੇਂ ਤੋਂ ਮੁਲਤਵੀ ਪਏ ਪੁਲਾਂ ਅਤੇ ਪਟੜੀਆਂ ਦੀ ਪ੍ਰਮੁੱਖ ਸਾਂਭ ਸੰਭਾਲ਼ ਨੂੰ ਸਫਲਤਾਪੂਰਬਕ ਪੂਰਾ ਕੀਤਾ। ਕਈ ਸਾਲਾਂ ਤੱਕ ਲੰਬਿਤ ਪਏ ਰਹਿਣ ਕਾਰਨ ਇਹ ਅਕਸਰ ਭਾਰਤੀ ਰੇਲਵੇ ਲਈ ਮੁਸ਼ਕਲਾਂ ਦਾ ਸਬੱਬ ਰਿਹਾ।

 

ਭਾਰਤੀ ਰੇਲਵੇ ਨੇ ਪਾਰਸਲ ਟਰੇਨਾਂ ਅਤੇ ਮਾਲ ਗੱਡੀਆਂ ਰਾਹੀਂ ਚੱਲਣ ਵਾਲੀਆਂ ਸਾਰੀਆਂ ਲਾਜ਼ਮੀ ਸੇਵਾਵਾਂ ਦੀ ਸਪਲਾਈ ਚੇਨ ਨੂੰ ਯਕੀਨੀ ਬਣਾ ਕੇ ਰੱਖਣ ਤੋਂ ਇਲਾਵਾ ਭਾਰਤੀ ਰੇਲਵੇ ਨੇ ਇਸ ਲੌਕਡਾਊਨ ਦੌਰਾਨ ਲੰਬੇ ਸਮੇਂ ਤੋਂ ਲੰਬਿਤ ਕਾਰਜਾਂ ਨੂੰ ਪੂਰਾ ਕੀਤਾ ਜਦੋਂ ਕੋਵਿਡ-19 ਕਾਰਨ ਯਾਤਰੀ ਸੇਵਾਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

 

ਭਾਰਤੀ ਰੇਲਵੇ ਨੇ ਕਈ ਲੰਬੇ ਸਮੇਂ ਤੋਂ ਲੰਬਿਤ ਸਾਂਭ ਸੰਭਾਲ਼ ਕਾਰਜਾਂ ਤੇ ਧਿਆਨ ਕੇਂਦਰਿਤ ਕੀਤਾ ਜਿਸ ਲਈ ਲੰਬੇ ਸਮੇਂ ਲਈ ਟਰੈਫਿਕ ਬੰਦ ਕਰਨ ਦੀ ਲੋੜ ਹੁੰਦੀ ਹੈ। ਇਹ ਕਾਰਜ ਕਈ ਸਾਲਾਂ ਤੋਂ ਲਟਕੇ ਹੋਏ ਸਨ ਅਤੇ ਰੇਲਵੇ ਨੂੰ ਗੰਭੀਰ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਭਾਰਤੀ ਰੇਲਵੇ ਨੇ ਇਸ ਨੂੰ ਜੀਵਨ ਵਿੱਚ ਸਿਰਫ਼ ਇੱਕ ਵਾਰ ਮਿਲਣ ਵਾਲਾ ਮੌਕਾਮੰਨਦੇ ਹੋਏ ਲੌਕਡਾਊਨ ਦੌਰਾਨ ਇਨ੍ਹਾਂ ਕਾਰਜਾਂ ਨੂੰ ਪੂਰਾ ਕਰਨ ਦੀ ਯੋਜਨਾ ਬਣਾਈ, ਤਾਂ ਕਿ ਇਨ੍ਹਾਂ ਲੰਬਿਤ ਸਾਂਭ ਸੰਭਾਲ਼ ਦੇ ਕਾਰਜਾਂ ਨੂੰ ਖਤਮ ਕਰਨ ਦੇ ਨਾਲ ਨਾਲ ਟਰੇਨ ਸੇਵਾ ਨੂੰ ਪ੍ਰਭਾਵਿਤ ਕੀਤੇ ਬਿਨਾਂ ਕੰਮ ਨੂੰ ਪੂਰਾ ਕੀਤਾ ਜਾ ਸਕੇ।

 

ਰੇਲਵੇ ਦੀਆਂ ਸੰਪਤੀਆਂ ਦੀ ਸਾਂਭ ਸੰਭਾਲ਼ ਨਿਯਮਤ ਰੂਪ ਨਾਲ ਕੀਤੀ ਜਾਂਦੀ ਹੈ ਤਾਂ ਕਿ ਆਮ ਜਨਤਾ ਲਈ ਲਾਜ਼ਮੀ ਸੇਵਾਵਾਂ ਦੀ ਸਪਲਾਈ ਚੇਨ ਨੂੰ ਨਿਰੰਤਰ ਜਾਰੀ ਰੱਖਿਆ ਜਾ ਸਕੇ।

 

ਟਰੈਕ, ਸਿਗਨਲ ਅਤੇ ਓਵਰਹੈੱਡ ਇਕੁਇਪਮੈਂਟ (ਓਐੱਚਈ) ਮੇਂਟੇਨਰ ਨਾਲ ਲਗਭਗ 500 ਆਧੁਨਿਕ ਹੈਵੀ ਡਿਊਟੀ ਟਰੈਕ ਮੇਂਟੇਨੈਸ ਮਸ਼ੀਨਾਂ ਨੇ 12270 ਕਿਲੋਮੀਟਰ ਲੰਬੀਆਂ ਸਿੱਧੀਆਂ ਪਟੜੀਆਂ ਅਤੇ 5263 ਟਰਨ ਆਊਟ ਦੇ ਲੰਬਿਤ ਪਈ ਟਰੈਕ ਸਾਂਭ ਸੰਭਾਲ਼ ਨੂੰ ਪੂਰਾ ਕਰਨ ਲਈ 10749 ਮਸ਼ੀਨ ਦਿਨਾਂ ਤੱਕ ਨਿਯਮਤ ਰੂਪ ਨਾਲ ਕੰਮ ਕੀਤਾ।

ਪਟੜੀਆਂ ਦੀ ਸਹੀ ਸਥਿਤੀ ਦੀ ਨਿਗਰਾਨੀ ਸਮੇਂ ਸਮੇਂ ਤੇ ਓਸੀਲੇਸ਼ਨ ਨਿਗਰਾਨੀ ਪ੍ਰਣਾਲੀ (ਓਐੱਮਐੱਸ) ਨੂੰ ਚਲਾ ਕੇ ਕੀਤੀ ਜਾਂਦੀ ਰਹੀ ਹੈ। ਓਐੱਸਐੱਮ ਜਾਂਚ ਰਾਹੀਂ ਦਰਸਾਏ 5362 ਪੀਕ ਲੋਕੇਸ਼ਨ ਤੇ 1,92,488 ਕਿਲੋਮੀਟਰ ਲੰਬੀਆਂ ਪਟੜੀਆਂ ਦਾ ਜਾਇਜ਼ਾ ਲਿਆ ਗਿਆ ਤਾਂ ਕਿ ਸਮੁਚਿਤ ਗੁਣਵੱਤਾ ਯਕੀਨੀ ਬਣਾਈ ਜਾ ਸਕੇ। 30182 ਕਿਲੋਮੀਟਰ ਲੰਬੀਆਂ ਪਟਰੀਆਂ ਅਤੇ 1,34,443 ਰੇਲ ਵੈਲਡ ਵਿੱਚ ਅਲਟਰਾਸੋਨਿਕ ਫਲਾਅ ਡਿਟੈਕਸ਼ਨ (ਯੂਐੱਸਐੱਫਡੀ) ਦਾ ਕੰਮ ਯੂਐੱਸਐੱਫਡੀ ਮਸ਼ੀਨ ਦੀ ਮਦਦ ਨਾਲ ਕੀਤਾ ਗਿਆ ਹੈ। ਲੌਂਗ ਵੈਲਡਿਡ ਰੇਲ (ਐੱਲਡਬਲਯੂਆਰ) ਦੀ ਡੀ-ਸਟਰੈਸਿੰਗ ਵਰਗੀਆਂ ਅਹਿਮ ਗਰਮ ਰੁੱਤ ਦੀਆਂ ਇਹਤਿਆਤੀ ਗਤੀਵਿਧੀਆਂ ਜਾਂ ਕਾਰਜ ਜਿਨ੍ਹਾਂ ਵਿੱਚ ਵੱਡੀ ਸੰਖਿਆ ਵਿੱਚ ਕਾਰਜ ਸ਼ਕਤੀ ਦੀ ਲੋੜ ਪੈਂਦੀ ਹੈ, ਨੂੰ ਸਮਾਜਿਕ ਦੂਰੀ ਬਣਾਏ ਰੱਖਣ ਦੇ ਮਿਆਰਾਂ ਦਾ ਪਾਲਣ ਕਰਦੇ ਹੋਏ ਇੱਕ ਨਵੀਂ ਪ੍ਰਕਿਰਿਆ ਨਾਲ ਸ਼ੁਰੂ ਕੀਤਾ ਗਿਆ ਹੈ। 2,246 ਕਿਲੋਮੀਟਰ ਲੰਬੀ ਲੌਂਗ ਵੈਲਡਿਡ ਰੇਲ ਦੀ ਡੀ-ਸਟਰੈਸਿੰਗ ਕੀਤੀ ਜਾ ਚੁੱਕੀ ਹੈ।

 

ਪਟੜੀਆਂ ਨਾਲ ਜੁੜੇ ਕੁਝ ਮਹੱਤਵਪੂਰਨ ਕਾਰਜ :

 

  1. ਕਾਰਪੇਟ ਯਾਰਡ ਵਿੱਚ ਲੱਕੜੀ ਦੇ ਲੇਆਊਟ ਸੀਜਰਜ਼ ਕਰੌਸਓਵਰ ਦੇ ਸਥਾਨ ਤੇ ਸਟੈਂਡਰਡ ਪ੍ਰੀ-ਸਟਰੈੱਸ ਕੰਕਰੀਟ (ਪੀਐੱਸਸੀ) ਲੇਆਊਟ ਕਰੌਸਓਵਰ ਲਗਾਇਆ ਗਿਆ (ਦੱਖਣੀ ਮੱਧ ਰੇਲਵੇ)

 

ਲੰਬਿਤ ਯਾਰਡ ਰੀਮਾਡਲਿੰਗ ਲਈ ਕਾਰੀਪੇਟ ਯਾਰਡ ਵਿੱਚ 72 ਘੰਟੇ ਦਾ ਇੱਕ ਪ੍ਰਮੁੱਖ ਬਲਗਾ ਲਿਆ ਗਿਆ ਤਾਂ ਕਿ ਸਾਲ 1970 ਵਿੱਚ ਲਗਾਏ ਗਏ ਲੱਕੜ ਦੇ ਪੁਰਾਣੇ ਲੇਆਊਟ ਸੀਜਰਜ਼ ਕਰੌਸਓਵਰ ਦੇ ਸਥਾਨ ਤੇ ਸਟੈਂਡਰ ਪ੍ਰੀ-ਸਟਰੈੱਸ ਕੰਕਰੀਟ (ਪੀਐੱਸਸੀ) ਲੇਆਊਟ ਕਰੌਸਓਵਰ ਲਗਾਇਆ ਜਾ ਸਕੇ। ਇਸ ਨਾਲ ਬਿਹਤਰ ਸੁਰੱਖਿਆ ਯਕੀਨੀ ਹੋਵੇਗੀ ਅਤੇ ਇਸ ਨਾਲ ਹੀ ਯਾਰਡ ਰਾਹੀਂ ਟਰੇਨ ਦੀ ਆਵਾਜਾਈ ਦੀ ਗਤੀ ਤੇਜ਼ ਹੋਵੇਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Railway accomplished many long time postponed works during Lockdown