ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਰੀਬਾਂ ਦੀ ਮਦਦ ਲਈ ਅੱਗੇ ਆਇਆ Railway, ਖੋਲ੍ਹ ਦਿੱਤੀ ਰਸੋਈ

ਲੌਕਡਾਊਨ ਕਾਰਨ ਸ਼ਹਿਰਾਂ ਤੋਂ ਪਲਾਇਨ ਕਰ ਰਹੇ ਮਜ਼ਦੂਰਾਂ ਦਾ ਢਿੱਡ ਭਰਨ ਲਈ ਆਈਆਰਸੀਟੀਸੀ ਨੇ ਦੇਸ਼ ਭਰ 'ਚ ਮੌਜੂਦ ਆਪਣੇ ਬੇਸ ਕਿਚਨ ਖੋਲ੍ਹ ਦਿੱਤੀਆਂ ਹਨ। ਆਈਆਰਸੀਟੀਸੀ ਵੱਲੋਂ ਆਰਪੀਐਫ ਤੇ ਸਥਾਨਕ ਪੁਲਿਸ ਸਮੇਤ ਐਨਜੀਓ ਨੂੰ ਭੋਜਨ ਉਪਲੱਬਧ ਕਰਵਾਇਆ ਜਾ ਰਿਹਾ ਹੈ। ਜਿਸ ਨਾਲ ਰੇਲਵੇ ਸਟੇਸ਼ਨਾਂ ਸਮੇਤ ਵੱਖ-ਵੱਖ ਥਾਵਾਂ 'ਤੇ ਰਹਿ ਰਹੇ ਗਰੀਬਾਂ, ਲੋੜਵੰਦਾਂ ਨੂੰ ਖਾਣਾ ਉਪਲੱਬਧ ਕਰਵਾਇਆ ਜਾ ਰਿਹਾ ਹੈ।
 

ਆਈਆਰਸੀਟੀਸੀ ਰੋਜ਼ਾਨਾ 20 ਲੱਖ ਤੋਂ ਵੱਧ ਲੋਕਾਂ ਦਾ ਖਾਣਾ ਪਕਾਉਣ ਅਤੇ ਸਪਲਾਈ ਕਰਨ 'ਚ ਸਮਰੱਥ ਹੈ। ਇਸ ਦਾ ਪੂਰਾ ਖਰਚਾ ਰੇਲਵੇ ਚੁੱਕੇਗਾ। ਆਈਆਰਸੀਟੀਸੀ ਅਧਿਕਾਰੀ ਨੇ ਦੱਸਿਆ ਕਿ ਦੇਸ਼ ਭਰ ਦੇ ਸਾਰੇ 68 ਡੀਆਰਐਮਜ਼ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸੂਬਿਆਂ ਦੇ ਸਹਿਯੋਗ ਨਾਲ ਲੋੜਵੰਦਾਂ ਨੂੰ ਖਾਣਾ ਉਪਲੱਬਧ ਕਰਵਾਇਆ ਜਾਵੇ।
 

ਇਸ ਤੋਂ ਇਲਾਵਾ ਸੂਬਿਆਂ ਵੱਲੋਂ ਕੀਤੀ ਜਾ ਰਹੀ ਮੰਗ ਬਾਰੇ ਤੁਰੰਤ ਆਈਆਰਸੀਟੀਸੀ ਨੂੰ ਦੱਸਿਆ ਜਾਵੇ। ਮੁੱਖ ਰੇਲ ਮਾਰਗਾਂ 'ਤੇ ਆਈਆਰਸੀਟੀਸੀ ਦੇ ਮੈਗਾ ਬੇਸ ਕਿਚਨ ਹਨ। ਰੋਜ਼ਾਨਾ 1 ਲੱਖ ਲੋਕਾਂ ਦਾ ਖਾਣਾ ਇੱਕ ਵਾਰ 'ਚ ਬਣਾਇਆ ਜਾ ਸਕਦਾ ਹੈ।
 

ਆਈਆਰਸੀਟੀਸੀ ਨੇ ਸਨਿੱਚਰਵਾਰ ਨੂੰ ਦਿੱਲੀ ਰੇਲਵੇ ਸਟੇਸ਼ਨ ਅੰਦਰ ਆਰਪੀਐਫ ਨੇ 2500 ਲੋਕਾਂ ਨੂੰ ਖਾਣਾ ਖੁਆਇਆ। ਐਤਵਾਰ ਨੂੰ ਦਿੱਲੀ 'ਚ 5030, ਬੰਗਲੁਰੂ 'ਚ 2000, ਹੁਬਲੀ 'ਚ 700, ਮੁੰਬਈ ਸੈਂਟਰਲ 'ਚ 1500, ਹਾਵੜਾ 'ਚ 500, ਪਟਨਾ 'ਚ 400, ਟਾਟਾ ਨਗਰ 'ਚ 400, ਰਾਂਚੀ 'ਚ 300 ਲੋਕਾਂ ਨੂੰ ਖਾਣਾ ਦਿੱਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:railway came forward to feed migrants who are going to their homes due to corona lockdown