ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਮਾਨ ਚੋਰੀ ਕਰਨ ਵਾਲੇ ਯਾਤਰੀਆਂ ਕਾਰਨ ਵਿਭਾਗ ਡਾਢਾ ਦੁਖੀ

ਆਵਾਜਾਈ ਦੇ ਸਾਧਨਾਂ ਚੋਂ ਹਰੇਕ ਸਾਲ ਵੱਡੀ ਗਿਣਤੀ ਚ ਸਮਾਨ ਚੋਰੀ ਹੋ ਜਾਣ ਕਾਰਨ ਰੇਲਵੇ ਵਿਭਾਗ ਨੂੰ ਭਾਰੀ ਨੁਕਸਾਨ ਝੱਲਣਾ ਪੈਂ ਰਿਹਾ ਹੈ। ਇਹ ਮੰਦਭਾਗੀ ਘਟਨਾਵਾਂ ਆਮ ਤੌਰ ਤੇ ਸ਼ਤਾਬਦੀ, ਐਕਸਪ੍ਰੈਸ, ਦੁਰੰਤੋ ਵਰਗੀਆਂ ਰੇਲਾਂ ਚ ਵਾਪਰ ਰਹੀਆਂ ਹਨ।

 

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤੀ ਰੇਲਵੇ ਦੇ ਏਸੀ ਕੋਚ ਵਿਚ ਸਫਰ ਕਰਨ ਵਾਲੇ ਕੁਝ ਮਾੜੀ ਨੀਅਤ ਵਾਲੇ ਯਾਤਰੀ ਬੈਡਸ਼ੀਟਾਂ, ਕੰਬਲ, ਚਾਦਰਾਂ ਤੱਕ ਚੋਰੀ ਕਰਕੇ ਲੈ ਜਾਂਦੇ ਹਨ। ਹੋਰ ਤਾਂ ਹੋਰ ਇਹ ਬੇਸ਼ਰਮ ਲੋਕ ਪਖਾਨੇ ਚੋਂ ਜ਼ੰਜੀਰਾਂ ਨਾਲ ਬੰਨ੍ਹੇ ਹੋਏ ਮੱਗੇ ਵੀ ਨਹੀਂ ਛੱਡਦੇ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਪੱਛਮੀ ਰੇਲਵੇ ਜ਼ੋਨ ਤੋਂ ਪ੍ਰਾਪਤ ਆਂਕੜਿਆਂ ਦੇ ਸਾਲ 2017–18 ਦੀ ਗੱਲ ਕਰੀਏ ਤਾਂ ਯਾਤਰੀਆਂ ਵਲੋਂ ਭਾਰਤੀ ਰੇਲਵੇ ਚ ਚੋਰੀ ਕੀਤੇ ਗਏ ਸਾਮਾਨ ਚ 1.95 ਲੱਖ ਤੋਲੀਏ, 81,776 ਚਾਦਰਾਂ, 5,038 ਸਰਾਹਣੇ ਤੇ 7,543 ਕੰਬਲ ਚੋਰੀ ਹੋਏ ਸਨ।

 

ਸਾਲ 2018 ਚ ਅਪ੍ਰੈਲ ਤੋਂ ਲੈ ਕੇ ਸਤੰਬਰ ਵਿਚਕਾਰ 79,350 ਤੋਲੀਏ, 27,545 ਬੈਡਸ਼ੀਟਾਂ, 21,050 ਸਰਾਹਣੇ ਦੇ ਕਵਰ ਤੇ 2065 ਕੰਬਲ ਚੋਰੀ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ। ਪੱਛਮੀ ਰੇਲਵੇ ਜ਼ੋਨ ਨੂੰ ਇਸ ਚੋਰੀ ਕਾਰਨ 62 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਰੇਲਵੇ ਵਿਭਾਗ ਦੇਸ਼ ਦੇ ਲੋਕਾਂ ਨੂੰ ਸਾਫ ਸਫਾਈ ਦੇ ਨਾਲ–ਨਾਲ ਜਿੱਥੇ ਨਵੀਂਆਂ ਤੋਂ ਨਵੀਂਆਂ ਤਕਨੀਕਾਂ ਵਾਲੀਆਂ ਸਹੂਲਤਾਂ ਦੇਣ ਚ ਜੁਟਿਆ ਹੋਇਆ ਹੈ, ਉੱਥੇ ਹੀ ਚੋਰੀ ਦੀ ਅਜਿਹੀਆਂ ਘਟਨਾਵਾਂ ਵਿਭਾਗ ਲਈ ਵੱਡਾ ਸਿਰਦਰਦ ਬਣਿਆ ਹੋਇਆ ਹੈ।

 

ਕਈ ਯਾਤਰੀਆਂ ਵਲੋਂ ਕੀਤੀਆਂ ਜਾਣ ਵਾਲੀਆਂ ਅਜਿਹੀਆਂ ਕੋਝੀਆਂ ਹਰਕਤਾਂ ਕਾਰਨ ਰੇਲਵੇ ਨੇ ਹੁਣ ਆਪਣੇ ਨਿਯਮ ਬਦਲ ਦਿੱਤੇ ਹਨ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:railway Department of severely distressed traveler equipment stolen