ਰੇਲਵੇ ਦੇ ਇਕ ਕਰਮਚਾਰੀ ਨੇ ਸਾਲ 2017 ਵਿਚ ਆਪਣਾ ਸੈਕਸ ਤਬਦੀਲ ਕਰਾਉਣ ਲਈ ਸਰਜਰੀ ਕਰਵਾਈ। ਸਰਜਰੀ ਕਰਵਾਉਣ ਬਾਅਦ ਉਹ ਆਪਣੇ ਅਸਲੀ ਰੂਪ ਵਿਚ ਤਾਂ ਆ ਗਿਆ, ਪ੍ਰੰਤੂ ਹੁਣ ਉਸ ਨੂੰ ਰੇਲਵੇ ਵਿਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰਮਚਾਰੀ ਦੇ ਪੁਰਾਣੇ ਰੇਲਵੇ ਰਿਕਾਰਡ ਅਤੇ ਪਹਿਚਾਣ ਉਸ ਨੂੰ ਇਕ ਆਦਮੀ ਵਜੋਂ ਦੇਖਦੇ ਹਨ ਜਿਸ ਵਿਚ ਉਨ੍ਹਾਂ ਨੂੰ ਨਵੀਂ ਪਹਿਚਾਣ ਨਾਲ ਅਧਿਕਾਰਤ ਕੰਮ ਕਰਨ ਵਿਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਬਰੇਲੀ ਦੇ ਇੱਜਤ ਨਗਰ ਵਿਚ ਰੇਲਵੇ ਤਕਨੀਸ਼ੀਅਨ ਵਜੋਂ ਕੰਮ ਕਰ ਰਹੇ ਰਾਜੇਸ਼ ਪਾਂਡੇ ਨੇ ਰੇਲਵੇ ਤੋਂ ਮੰਗ ਕੀਤੀ ਕਿ ਉਸਦੇ ਰਿਕਾਰਡ ਵਿਚ ਉਸਦਾ ਨਾਮ ਰਾਜੇਸ਼ ਤੋਂ ਸੋਨੀਆ ਪਾਂਡੇ ਕੀਤੇ ਜਾਣ ਅਤੇ ਉਸ ਦੇ ਪੁਰਸ਼ ਤੋਂ ਮਹਿਲਾ ਵਜੋਂ ਰਿਕਾਰਡ ਵਿਚ ਦਿਖਾਏ ਜਾਣ। ਉਸਦੇ ਇਸ ਮਾਮਲੇ ਵਿਚ ਪੂਰਬ–ਉਤਰ ਰੇਲਵੇ ਜਨਰਲ ਮੈਨੇਜਰ ਦਫ਼ਤਰ ਗੋਰਖਪੁਰ ਵਿਚ ਸੰਪਰਕ ਕੀਤਾ ਹੈ।
ਕਰਮਚਾਰੀ ਦੀ ਅਪੀਲ ਉਤੇ ਰੇਲਵੇ ਦੇ ਅਧਿਕਾਰੀਆਂ ਨੇ ਉਸਦੀ ਅਰਜੀ ਉਚ ਰੇਲਵੇ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਰੇਲਵੇ ਵਿਚ ਇਹ ਪਹਿਲਾ ਮਾਮਲਾ ਹੈ ਜਦੋਂ ਕਿਸੇ ਕਰਮਚਾਰੀ ਨੇ ਇਸ ਤਰ੍ਹਾਂ ਦੀ ਮੰਗ ਰੇਲਵੇ ਸਾਹਮਣੇ ਰੱਖੀ ਹੈ।
ਪਾਂਡੇ ਉਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦਾ ਵਾਸੀ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਇਜਤਨਗਰ ਵਿਚ ਰੇਲਵੇ ਅਧਿਕਾਰੀਆਂ ਨੂੰ ਆਪਣੀ ਪ੍ਰੇਸ਼ਾਨੀ ਦੱਸੀ, ਪ੍ਰੰਤੂ ਉਥੋਂ ਕੁਝ ਹੱਲ ਨਹੀਂ ਹੋਇਆ। ਇਸ ਦੇ ਬਾਅਦ ਉਸਨੇ ਐਨਏਆਰ ਜੀਐਮ ਗੋਰਖਪੁਰ ਦੇ ਸਾਹਮਣੇ ਆਪਣਾ ਕੇਸ ਰੱਖਿਆ। ਇਸ ਪੂਰੇ ਮਾਮਲੇ ਉਤੇ ਐਨਏਆਰ ਗੋਰਖਪੁਰ ਦੇ ਪੀਆਰ ਅਧਿਕਾਰੀ ਸੀਪੀ ਚੌਹਾਨ ਨੇ ਕਿਹਾ ਕਿ ਇਹ ਇਕ ਤਕਨੀਕੀ ਸਮੱਸਿਆ ਹੈ। ਅਸੀਂ ਇਸਦੇ ਸਾਰੇ ਕਾਨੂੰਨੀ ਪਹਿਲੂਆਂ ਨੂੰ ਦੇਖ ਰਹੇ ਹਾਂ।
ਪਾਂਡੇ, 4 ਭੈਣਾਂ ਦਾ ਇਕੱਲਾ ਭਾਈ ਸੀ। ਸਾਲ 2003 ਵਿਚ ਉਨ੍ਹਾਂ ਦੇ ਪਿਤਾ ਦੀ ਮੌਤ ਬਾਅਦ ਉਨ੍ਹਾਂ ਨੂੰ ਰੇਲਵੇ ਵਿਚ ਨੌਕਰੀ ਮਿਲੀ। ਪਾਂਡੇ ਨੇ ਸੈਕਸ ਤਬਦੀਲ ਸਰਜਰੀ ਤੋਂ ਪਹਿਲਾਂ ਇਕ ਮਹਿਲਾ ਨਾਲ ਵਿਆਹ ਵੀ ਕੀਤਾ। ਪ੍ਰੰਤੂ ਵਿਆਹ ਦੇ ਕੁਝ ਹੀ ਦਿਨਾਂ ਬਾਅਦ ਉਸਦਾ ਤਲਾਕ ਹੋ ਗਿਆ। ਪਾਂਡੇ ਨੇ ਹਿੰਦੁਸਤਾਨ ਟਾਈਮਜ਼ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਹ ਆਪਣੇ ਸ਼ਰੀਰ ਨੂੰ ਇਕ ਪੁਰਸ਼ ਵਜੋਂ ਸਹਿਜ ਨਹੀਂ ਪਾਉਂਦੇ ਸਨ। ਸਰਜਰੀ ਦੇ ਬਾਅਦ ਪਾਂਡੇ, ਸੋਨੀਆ ਪਾਂਡੇ ਇਕ ਮਹਿਲਾ ਤੌਰ ਉਤੇ ਸਾੜੀ ਪਾ ਕੇ ਦਫ਼ਤਰ ਜਾਂਦੇ ਹਨ।