ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਂਚ ਰਿਪੋਰਟ- ਲੋਕਾਂ ਦੀ ਲਾਪਰਵਾਹੀ ਕਰਕੇ ਹੋਇਆ ਸੀ ਅੰਮ੍ਰਿਤਸਰ ਰੇਲ ਹਾਦਸਾ

ਰੇਲ ਹਾਦਸਾ

ਦੁਸ਼ਿਹਰੇ ਦੀ ਰਾਤ ਹੋਏ ਅੰਮ੍ਰਿਤਸਰ ਰੇਲ ਹਾਦਸੇ ਲਈ ਰੇਲਵੇ ਦੇ ਮੁੱਖ ਕਮਿਸ਼ਨਰ ਰੇਲਵੇ ਸੇਫਟੀ (ਸੀਸੀਆਰਐਸ) ਨੇ ਰੇਲਵੇ ਨੂੰ ਕਲੀਨ ਚਿੱਟ ਦੇ ਦਿੱਤੀ ਹੈ। 

 

ਸੀਸੀਆਰਐਸ ਵੱਲੋਂ ਕਰਵਾਏ ਗਈ ਇਸ ਜਾਂਚ ਦੀ ਜਾਣਕਾਰੀ ਦਿੰਦਿਆਂ ਹੋਏ ਕਿਹਾ ਗਿਆ ਹੈ ਕਿ, "ਦੁਰਘਟਨਾ ਦਾ ਕਾਰਨ ਦਸ਼ਿਹਰਾ ਮੇਲਾ ਦੇਖਣ ਵਾਲੇ ਲੋਕਾਂ ਦੀ ਭੀੜ ਦਾ ਰੇਲਵੇ ਲਾਈਨਾਂ ਦੇ ਨੇੜੇ ਖੜ੍ਹਾ ਹੋਣਾ ਸੀ ਤੇ ਇਹ ਘਟਨਾ ਲੋਕਾਂ ਦੀ ਭੀੜ ਦੀ ਲਾਪਰਵਾਹੀ ਕਰਕੇ ਹੋਈ। 

 

ਆਪਣੀ ਜਾਂਚ ਰਿਪੋਰਟ ਵਿਚ ਸੀਸੀਆਰਐਸ ਨੇ ਸਿਫਾਰਸ਼ ਕੀਤੀ ਕਿ "ਰੇਲਵੇ ਪ੍ਰਸ਼ਾਸਨ ਨੂੰ ਮਿੱਥੇ / ਰੈਲੀ ਵਰਗੇ ਵੱਡੇ ਸਮਾਗਮਾਂ ਬਾਰੇ ਜ਼ਿਲ੍ਹਾ ਪ੍ਰਸ਼ਾਸਨ / ਪ੍ਰਬੰਧਕਾਂ ਦੁਆਰਾ ਪਹਿਲਾਂ ਤਜਵੀਜ਼ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਰੇਲਵੇ  ਸਲਾਹ ਮਸ਼ਵਰਾ ਕਰਕੇ ਸਹੀ ਸਾਵਧਾਨੀ ਵਰਤ ਸਕੇ।"

 

 

ਇਹ ਮੰਦਭਾਗੀ ਘਟਨਾ ਅਮ੍ਰਿਤਸਰ ਦੇ ਜੋੜਾ ਫਾਟਕ ਨੇੜੇ 19 ਅਕਤੂਬਰ ਨੂੰ ਹੋਈ ਸੀ, ਜਿੱਥੇ ਤਕਰੀਬਨ 1,000 ਲੋਕਾਂ ਦੀ ਭੀੜ ਇਕੱਠੀ ਹੋਈ ਸੀ. ਜਿਵੇਂ ਹੀ ਰਾਵਣ ਦੇ ਪੁਤਲੇ ਨੂੰ ਅੱਗ ਲਾਈ ਗਈ ਸੀ ਤਾਂ ਪ੍ਰਬੰਧਕਾਂ ਨੇ ਲੋਕਾਂ ਨੂੰ ਇਕੱਠ ਨੂੰ ਪਿੱਛੇ ਵੱਲ ਜਾਂ ਲਈ ਕਿਹਾ। 

 

ਭੀੜ ਰੇਲਵੇ ਲਾਈਨਾਂ 'ਤੇ ਖੜ੍ਹ ਗਈ. ਰੇਲਗੱਡੀ ਦੇ ਆਉਣ ਕਰਕੇ 61 ਲੋਕਾਂ ਦੀ ਮੌਤ ਹੋ ਗਈ ਤੇ 143 ਜ਼ਖਮੀ ਹੋ ਗਏ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Railway has given a clean chit to the railways in the Amritsar train tragedy