ਰੇਲ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਅਗਸਤ ਮਹੀਨੇ ਤੋਂ 90% ਗੱਡੀਆਂ ਸਮੇਂ ਤੇ ਚੱਲਣਗੀਆਂ. ਰੇਲ ਮੰਤਰੀ ਨੇ ਦੋ ਮਹੀਨੇ ਦੇ ਅੰਦਰ ਦੇਸ਼ ਭਰ ਦੀਆਂ ਰੇਲਗੱਡੀਆਂ ਨੂੰ ਸਮੇਂ ਤੇ ਚਲਾਉਣ ਦਾ ਟੀਚਾ ਵੀ ਰੱਖਿਆ ਹੈ. ਵਰਤਮਾਨ 'ਚ ਸਿਰਫ਼ 65% ਰੇਲਗੱਡੀਆਂ ਠੀਕ ਸਮੇਂ ਤੇ ਚੱਲ ਰਹੀਆਂ ਹਨ. ਕਈ ਖੇਤਰਾਂ 'ਚ ਇਹ 45 ਪ੍ਰਤੀਸ਼ਤ ਤੱਕ ਹੈ.
ਗੋਇਲ ਨੇ ਕਈ ਨਿਯਮਾਂ 'ਚ ਬਦਲਾਵ ਕੀਤੇ ਹਨ ਤਾਂ ਜੋ ਰੇਲਗੱਡੀਆਂ ਦੇ ਸਮੇਂ ਨੂੰ ਸੁਧਾਰਿਆ ਜਾ ਸਕੇ. ਮਾੜਾ ਪ੍ਰਦਰਸ਼ਨ ਕਰਨ ਵਾਲੇ ਅਧਿਕਾਰੀਆਂ ਨੂੰ ਘਰ ਜਾਣ ਦੀ ਸਲਾਹ ਦਿੱਤੀ ਹੈ ਸੂਤਰਾਂ ਅਨੁਸਾਰ ਰੇਲਵੇ ਮੰਤਰੀ ਦੀ ਸਮੀਖਿਆ ਮੀਟਿੰਗ 'ਚ ਬਹੁਤ ਸਖ਼ਤ ਨਜ਼ਰ ਆਏ. ਉਨ੍ਹਾਂ ਨੇ ਮੀਟਿੰਗ 'ਚ ਜ਼ੋਨਲ ਜਨਰਲ ਮੈਨੇਜਰਾਂ ਤੇ ਵੀਡੀਓ ਕਾਨਫਰੰਸਿੰਗ ਰਾਹੀਂ ਲਾਰੇ ਡੀਆਰਐਮ ਨੂੰ ਰੇਲ ਟਾਈਮ ਠੀਕ ਕਰਨ ਲਈ ਕਿਹਾ. ਗੋਇਲ ਨੇ ਸਪਸ਼ਟ ਚੇਤਾਵਨੀ ਦਿੱਤੀ ਤੇ ਕਿਹਾ ਕਿ ਜਿਸ ਰੇਲਵੇ ਜੋਨ ਤੋਂ ਰੇਲਗੱਡੀਆਂ ਦੇਰੀ ਨਾਲ ਚੱਲਣਗੀਆਂ ਉਨ੍ਹਾਂ ਨੂੰ ਜੁਰਮਾਨਾ ਕੀਤਾ ਜਾਵੇਗਾ.
ਪੰਜ ਘੰਟੇ ਦਾ ਮੈਗਾ ਬਲਾਕ
ਪਿਊਸ਼ ਗੋਇਲ ਨੇ ਐਤਵਾਰ ਨੂੰ ਜਾਂ ਸੋਮਵਾਰ ਨੂੰ ਰੇਲਵੇ ਟਰੈਕ 'ਤੇ ਯੋਜਨਾਬੱਧ ਕੰਮ ਲਈ ਪੰਜ ਘੰਟੇ ਦਾ ਮੈਗਾ ਬਲਾਕ ਦੇਣ ਦਾ ਫੈਸਲਾ ਕੀਤਾ ਹੈ. ਮੈਗਾ ਬਲਾਕ ਦੀ ਜਾਣਕਾਰੀ ਇਸ਼ਤਿਹਾਰਾਂ ਰਾਹੀਂ ਲੋਕਾਂ ਨੂੰ ਦਿੱਤੀ ਜਾਵੇਗੀ.