ਰੇਲ ਗੱਡੀ ਦਾ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ। ਹੁਣ ਜਹਾਜ਼ ਦੀ ਤਰ੍ਹਾਂ ਗੱਡੀ `ਚ ਵੀ ਇਕ ਖਾਸ ਸਹੂਲਤ ਮਿਲੇਗੀ। ਹੁਣ ਜਹਾਜ਼ ਦੀ ਤਰ੍ਹਾਂ ਗੱਡੀ `ਚ ਵੀ ਇਕ ਸਹੂਲਤ ਦਿੱਤੀ ਜਾਵੇਗੀ। ਹੁਣ ਜਹਾਜ਼ ਪਰਿਚਾਰਕਾਂ ਦੀ ਤਰ੍ਹਾਂ ਹੀ ਰੇਲਵੇ ਦੇ ਕੈਟਰਿੰਗ ਕਰਮਚਾਰੀ ਹੁਣ ਸਾਰੀਆਂ ਗੱਡੀਆਂ `ਚ ਖਾਣੇ ਤੋਂ ਬਾਅਦ ਕੂੜਾ ਇਕੱਠਾ ਕਰਨ ਲਈ ਯਾਤਰੀਆਂ ਦੇ ਕੋਲ ਥੈਲਾ ਲੈ ਕੇ ਜਾਣਗੇ। ਰੇਲਵੇ ਬੋਰਡ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਨੇ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਹਨ।
ਰੇਲਵੇ ਹੁਣ ਯਾਤਰੀਆਂ ਨੂੰ ਏਅਰਲਾਈਨ ਵਰਗੀਆਂ ਸਹੂਲਤਾ ਦੇਣ ਲਈ ਤੇਜ਼ੀ ਨਾਲ ਏਅਰਲਾਈਨ ਮਾਡਲ ਅਪਣਾ ਰਿਹਾ ਹੈ। ਜਿਸ `ਚ ਏਅਰਲਾਈਨ ਦੇ ਭੋਜਨ ਤੋਂ ਲੈ ਕੇ ਵੇਕੁਈਅਮ ਪਖਾਨਿਆਂ ਵਰਗੀਆਂ ਸਹੂਲਤਾਵਾਂ ਸ਼ਾਮਲ ਹਨ।
ਬੀਤੇ 17 ਜੁਲਾਈ ਨੂੰ ਮੰਡਲ ਪੱਧਰ ਦੇ ਅਧਿਕਾਰੀਆਂ ਅਤੇ ਬੋਰਡ ਮੈਂਬਰਾਂ ਨਾਲ ਹੋਈ ਮੀਟਿੰਗ `ਚ ਲੋਹਾਨੀ ਨੇ ਕਿਹਾ ਕਿ ਟ੍ਰੇਨ ਵਿਚ ਸਫਾਈ ਬਣਾਈ ਰੱਖਣ ਲਈ ਪੈਂਟ੍ਰੀ ਕਰਮੀਆਂ ਨੂੰ ਹੁਣ ਯਾਤਰੀਆਂ ਨੂੰ ਖਾਣਾ ਦਿੱਤੇ ਜਾਣ ਬਾਅਦ ਕੂੜਾ ਇਕ ਥੈਲੇ `ਚ ਇਕੱਠਾ ਕਰਨਾ ਹੋਵੇਗਾ, ਜਿਵੇਂ ਕਿ ਜਹਾਜ਼ਾਂ ਵਿਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤੋਂ ਅਜਿਹੀਆਂ ਗੱਡੀਆਂ ਜਿਨ੍ਹਾਂ ਵਿਚ ਕੋਈ ਪੈਂਟਰੀ ਨਹੀਂ ਹੈ ਉਸ ਵਿਚ ਸਫਾਈ ਕਰਮੀ ਕੂੜਾ ਇਕੱਠਾ ਕਰਨ ਲਈ ਅਜਿਹੇ ਥੈਲੇ ਰੱਖਣਗੇ। ਉਨ੍ਹਾਂ ਅੱਗੇ ਕਿਹਾ ਕਿ ਕੈਟਰਰ ਦੇ ਠੇਕੇ ਨਾਲ ਹੁਣ ਕਚਰਾ ਥੈਲੇ ਨੂੰ ਵੀ ਸ਼ਾਮਲ ਕੀਤਾ ਜਾਵੇਗਾ।
ਰੇਲਵੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਯਾਤਰੀ ਜਿ਼ਆਦਾਤਰ ਖਾਣਾ ਖਾਣ ਤੋਂ ਬਾਅਦ ਆਪਣੀ ਪਲੇਟ ਆਪਣੀ ਸੀਟ ਹੇਠਾਂ ਰੱਖ ਦਿੰਦੇ ਹਨ ਅਤੇ ਪੈਂਟ੍ਰੀ ਕਰਮੀ ਪਲੇਟ ਨੂੰ ਇਕ ਦੇ ਉਪਰ ਇਕ ਰੱਖਕੇ ਲੈ ਜਾਂਦੇ ਹਨ। ਇਸ ਤੋਂ ਇਲਾਵਾ ਪਲੇਟ ਵਿਚ ਬਚਿਆ ਖਾਣਾ ਫਰਸ਼ `ਤੇ ਡਿੱਗ ਜਾਂਦਾ ਹੈ। ਯਾਤਰੀ ਕੇਲੇ ਦੇ ਛਿਲਕੇ, ਪੈਕੇਟ ਅਤੇ ਕਈ ਹੋਰ ਚੀਜ਼ਾਂ ਨੂੰ ਸੀਟ ਜਾਂ ਫਰਸ਼ `ਤੇ ਛੱਡਕੇ ਚਲੇ ਜਾਂਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਹੂਲਤ ਲਈ ਪੈਂਟ੍ਰੀ ਕਰਮੀ ਜਹਾਜ਼ਾਂ ਦੀ ਤਰ੍ਹਾਂ ਹਰ ਇਕ ਯਾਤਰੀ ਦੇ ਕੋਲ ਇਕ ਥੈਲਾ ਲੈ ਕੇ ਜਾਣਗੇ ਅਤੇ ਸਾਰੇ ਯਾਤਰੀ ਉਸ ਵਿਚ ਆਪਣੀ ਪਲੇਟ ਅਤੇ ਹੋਰ ਕੂੜਾ ਰੱਖ ਸਕਣਗੇ।