ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖ਼ਤਮ ਹੋ ਸਕਦੈ ਲੌਕਡਾਊਨ, ਰੇਲ ਗੱਡੀਆਂ ਚਲਾਉਣ ਦੀ ਤਿਆਰੀ 'ਚ ਜੁਟਿਆ ਰੇਲਵੇ

ਭਾਰਤੀ ਰੇਲਵੇ ਨੇ ਕੋਰੋਨਾ ਵਾਇਰਸ ਕਾਰਨ ਯਾਤਰੀ ਟਰੇਨਾਂ ਨੂੰ 21 ਦਿਨ ਤਕ ਮੁਲਤਵੀ ਕਰਨ ਤੋਂ ਬਾਅਦ 15 ਅਪ੍ਰੈਲ ਤੋਂ ਆਪਣੀਆਂ ਸਾਰੀਆਂ ਸੇਵਾਵਾਂ ਮੁੜ ਤੋਂ ਚਾਲੂ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਸਾਰੇ ਰੇਲਵੇ ਸੁਰੱਖਿਆ ਮੁਲਾਜ਼ਮਾਂ, ਸਟਾਫ਼, ਗਾਰਡਾਂ, ਟੀਟੀਈ ਤੇ ਹੋਰ ਅਧਿਕਾਰੀਆਂ ਨੂੰ 15 ਅਪ੍ਰੈਲ ਤੋਂ ਆਪਣੇ-ਆਪਣੇ ਕੰਮ ਵਾਲੀਆਂ ਥਾਵਾਂ 'ਤੇ ਵਾਪਸ ਜਾਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਰੇਲ ਗੱਡੀਆਂ ਦਾ ਸੰਚਾਲਨ ਸਰਕਾਰ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਸ਼ੁਰੂ ਹੋਵੇਗਾ। ਸਰਕਾਰ ਨੇ ਇਸ ਮੁੱਦੇ 'ਤੇ ਮੰਤਰੀਆਂ ਦਾ ਸਮੂਹ ਬਣਾਇਆ ਹੈ।
 

ਇਸ ਦੌਰਾਨ ਰੇਲਵੇ ਨੇ ਟਰੇਨਾਂ ਦੇ ਸੰਚਾਲਨ ਦੀ ਸਮਾਂ ਸਾਰਣੀ, ਇਨ੍ਹਾਂ ਦੇ ਗੇੜੇ ਅਤੇ ਬੋਗੀਆਂ ਦੀ ਉਪਲੱਬਧਤਾ ਦੇ ਨਾਲ-ਨਾਲ ਆਪਣੇ ਸਾਰੇ ਰੇਲ ਜ਼ੋਨਾਂ ਦੀਆਂ ਸੇਵਾਵਾਂ ਨੂੰ ਬਹਾਲ ਕਰਨ ਦੀ ਯੋਜਨਾ ਜਾਰੀ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਸਾਰੇ 17 ਜ਼ੋਨਾਂ ਨੂੰ ਆਪਣੀ-ਆਪਣੀ ਸੇਵਾਵਾਂ ਨਿਭਾਉਣ ਲਈ ਤਿਆਰ ਰਹਿਣ ਦਾ ਸੰਦੇਸ਼ ਦਿੱਤਾ ਗਿਆ ਹੈ।
 

15 ਅਪ੍ਰੈਲ ਤੋਂ ਲਗਭਗ 80 ਫ਼ੀਸਦੀ ਰੇਲ ਗੱਡੀਆਂ ਦੇ ਮਿੱਥੀ ਸਾਰਣੀ ਅਨੁਸਾਰ ਚੱਲਣ ਦੀ ਸੰਭਾਵਨਾ ਹੈ, ਜਿਸ 'ਚ ਰਾਜਧਾਨੀ, ਸ਼ਤਾਬਦੀ, ਦੁਰੰਤੋ ਗੱਡੀਆਂ ਸ਼ਾਮਲ ਹਨ। ਸਥਾਨਕ ਰੇਲ ਗੱਡੀਆਂ ਦੀਆਂ ਸੇਵਾਵਾਂ ਵੀ ਚੱਲ ਸਕਦੀਆਂ ਹਨ। ਸੂਤਰਾਂ ਨੇ ਦੱਸਿਆ ਕਿ ਇਸ ਹਫ਼ਤੇ ਦੇ ਅੰਤ ਵਿੱਚ ਜ਼ੋਨਾਂ ਨੂੰ ਠੋਸ ਕਾਰਜ ਯੋਜਨਾ ਭੇਜੀ ਜਾਵੇਗੀ।
 

ਮਹੱਤਵਪੂਰਨ ਹੈ ਕਿ ਪ੍ਰਧਾਨ ਮੰਤਰੀ ਵੱਲੋਂ 24 ਮਾਰਚ ਨੂੰ ਬੰਦ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਰੇਲਵੇ ਨੇ 13,523 ਰੇਲ ਗੱਡੀਆਂ ਦੀਆਂ ਸੇਵਾਵਾਂ 21 ਦਿਨਾਂ ਲਈ ਮੁਅੱਤਲ ਕਰ ਦਿੱਤੀਆਂ ਸਨ। ਇਸ ਦੌਰਾਨ ਉਸ ਦੀਆਂ ਮਾਲ ਢੋਹਣ ਵਾਲੀਆਂ ਗੱਡੀਆਂ ਚਲਦੀਆਂ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Railways has begun preparing to resume all its services from April 15