ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲਵੇ ਨੇ ਤਿਆਰ ਕੀਤਾ ਪੰਜ ਸਾਲ ਦਾ ਰੋਡਮੈਪ

ਰੇਲਵੇ ਨੇ ਤਿਆਰ ਕੀਤਾ ਪੰਜ ਸਾਲ ਦਾ ਰੋਡਮੈਪ

ਰੇਲ ਮੰਤਰੀ ਦਾ ਅਹੁਦਾ ਸੰਭਾਲਦੇ ਹੀ ਪੀਯੂਸ਼ ਗੋਇਲ ਸਰਗਰਮ ਹੋ ਗਏ ਹਨ। ਉਨ੍ਹਾਂ ਦੇ ਨਿਰਦੇਸ਼ ਉਤੇ ਰੇਲਵੇ ਬੋਰਡ ਨੇ ਆਉਂਦੇ ਪੰਜ ਸਾਲ ਦਾ ਰੋਡਮੈਪ ਤਿਆਰ ਕਰ ਲਿਆ ਹੈ। ਇਸ ਵਿਚ ਸੁਰੱਖਿਆ, ਸਹੂਲਤ ਦੇ ਨਾਲ ਦਿੱਲੀ–ਹਾਵੜਾ ਤੇ ਦਿੱਲੀ–ਮੁੰਬਈ ਰੂਟ ਨੂੰ ਸੇਮੀ ਹਾਈ ਸਪੀਡ ਕੋਰੀਡੋਰ, ਸਮਸਤ ਰੇਲਵੇ ਕਰਾਸਿੰਗ ਉਤੇ ਅੰਡਰਪਾਸ ਜਾਂ ਓਵਰਬ੍ਰਿਜ ਬਣਾਉਣ ਦਾ ਖਾਕਾ ਤਿਆਰ ਕੀਤਾ ਗਿਆ ਹੈ।

 

ਗੋਇਲ ਅਗਲੇ ਹਫਤੇ ਰੇਲਵੇ ਬੋਰਡ ਵੱਲੋਂ ਤਿਆਰ ਰੋਡ ਮੈਪ ਦੀ ਸਮੀਖਿਆ ਮੀਟਿੰਗ ਕਰਨ ਜਾ ਰਹੇ ਹਨ। ਉਨ੍ਹਾਂ ਨਾਲ ਰੇਲ ਰਾਜ ਮੰਤਰੀ ਅਗਾੜੀ ਸੁਰੇਸ਼ ਵੀ ਮੌਜੂਦ ਰਹਿਣਗੇ। ਇਸ ਵਿਚ ਸਭ ਤੋਂ ਪਹਿਲਾਂ ਯਾਤਰੀਆਂ ਦੀ ਸੁਰੱਖਿਆ ਨੂੰ ਰੱਖਿਆ ਗਿਆ ਹੈ।

ਕੰਮ ਪੂਰਾ ਕਰਨ ਦੀ ਸਮਾਂ ਸੀਮਾ ਤੈਅ

ਗੱਡੀਆਂ ਦੇ ਟਕਰਾਉਣ ਨੂੰ ਰੋਕਣ ਲਈ ਟੱਕਰ ਰੋਧੀ ਉਪਕਰਨ (ਟੀਕੈਸ਼) ਲਗਾਉਣ ਦਾ ਕੰਮ ਅਗਸਤ 2019 ਵਿਚ ਸ਼ੁਰੂ ਕੀਤਾ ਜਾਵੇਗਾ ਅਤੇ ਸਿਰਫ 18 ਮਹੀਨੇ ਵਿਚ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਹ ਸਾਰੇ ਕੋਚ ਤੇ ਸਟੇਸ਼ਨਾਂ ਉਤੇ ਅਗਸਤ 2020 ਤੱਕ ਸੀਸੀਟੀਵੀ ਲਗਾਉਣ ਦਾ ਕੰਮ ਪੂਰਾ ਕੀਤਾ ਜਾਣਾ ਹੈ। ਰੋਡਮੈਪ ਵਿਚ ਦਿੱਲੀ–ਹਾਵੜਾ, ਦਿੱਲੀ–ਮੁੰਬਈ ਰੂਟ ਨੂੰ ਵੀ ਸੇਮੀ ਹਾਈ ਸਪੀਡ ਕੋਰੀਡੋਰ ਬਣਾਉਣ ਦਾ ਕੰਮ ਦਸੰਬਰ 2019 ਤੋਂ ਸ਼ੁਰੂ ਕੀਤਾ ਜਾਵੇਗਾ।

 

ਸਮਾਂ ਪਾਲਣ 100 ਫੀਸਦੀ ਕਰਨ ਦਾ ਟੀਚਾ

 

ਦਸੰਬਰ 2020 ਤੱਕ 100 ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀਆਂ ਦੇ ਉਤਪਾਦਨ ਦਾ ਟੀਚਾ ਰੱਖਿਆ ਹੈ। ਇਸ ਵਿਚ ਰਾਜਧਾਨੀ ਐਕਸਪ੍ਰੈਸ ਦੀ ਤਰਜ ਉਤੇ ਰੇਲਗੱਡੀ–19 ਦਾ ਨਿਰਮਾਣ ਕਰਾਉਣਾ ਵੀ ਸ਼ਾਮਲ ਹੈ। ਰੇਲ ਗੱਡੀਆਂ ਦਾ ਸਮਾਂ ਪਾਲਣ 100 ਫੀਸਦੀ ਕਰਨ ਦਾ ਟੀਚਾ ਵੀ ਰੱਖਿਆ ਗਿਆ ਹੈ। ਇਸ ਲਈ ਟਾਈਮਟੇਬਲ ਵਿਚ ਬਦਲਾਅ ਸਮੇਤ ਐਂਡਵਾਸ ਸਿੰਗਨਲ ਸਿਸਟਮ, ਟ੍ਰੈਕ ਕਰਵ ਖਤਮ ਕਰਨ ਤੇ ਤੇਜ ਗਤੀ ਦੀ ਕੋਚ ਬਣਾਈ ਜਾਵੇਗੀ। ਟ੍ਰੇਨ, ਸਟੇਸ਼ਨ ਨਾਲ ਰੇਲਵੇ ਟ੍ਰੈਕ ਨੂੰ ਸਾਫ ਰੱਖਣਾ ਵੀ ਰੋਡਮੈਡ ਵਿਚ ਸ਼ਾਮਲ ਹੈ। ਬੋਰਡ ਨੇ ਰੇਲਵੇ ਲਾਈਨਾਂ ਦਾ ਦੋਹਰੀਕਰਨ, ਤਿਹਾਰੀਕਰਨ ਤੇ ਚੌਥੀ ਲਾਈਨ ਵਿਛਾਉਣ ਦਾ ਕੰਮ ਪੜਾਅਵਾਰ ਤਰੀਕੇ ਨਾਲ 2024 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Railways prepare five-year roadmap