ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਰਸ਼ ਨੇ ਬਦਲਿਆ ਦਿੱਲੀ-ਐਨਸੀਆਰ ਦੇ ਮੌਸਮ ਦਾ ਮਿਜਾਜ

ਸ਼ਨਿੱਚਰਵਾਰ ਸ਼ਾਮ ਨੂੰ ਦਿੱਲੀ-ਗੁਰੂਗਰਾਮ ਸਮੇਤ ਐਨਸੀਆਰ ਦੇ ਹੋਰ ਇਲਾਕਿਆਂ ਵਿੱਚ ਅਚਾਨਕ ਹੋਈ ਬਾਰਸ਼ ਤੋਂ ਬਾਅਦ ਮੌਸਮ ਬਦਲ ਗਿਆ ਹੈ। ਬਾਰਸ਼ ਨਾਲ ਚੱਲਦੀਆਂ ਹਵਾਵਾਂ ਨੇ ਮੌਸਮ ਨੂੰ ਫਿਰ ਠੰਡਾ ਕਰ ਦਿੱਤਾ ਹੈ। ਦਿੱਲੀ ਅਤੇ ਗੁਰੂਗਰਾਮ ਵਿੱਚ ਸ਼ਨਿੱਚਰਵਾਰ ਸ਼ਾਮ 5 ਵਜੇ ਅਸਮਾਨ ਉੱਤੇ ਸੰਘਣਾ ਬੱਦਲ ਛਾ ਗਿਆ। ਇਸ ਦੇ ਨਾਲ ਹੀ ਕਈ ਇਲਾਕਿਆਂ ਵਿੱਚ ਬਾਰਸ਼ ਸ਼ੁਰੂ ਹੋ ਗਈ।

 

ਦਿੱਲੀ ਵਾਸੀਆਂ ਲਈ ਸ਼ਨਿੱਚਰਵਾਰ ਸਵੇਰ ਦੀ ਸ਼ੁਰੂਆਤ ਠੰਢੀ ਠੰਢੀ ਹਵਾ ਨਾਲ ਹੋਈ। ਘੱਟੋ ਘੱਟ ਤਾਪਮਾਨ ਮੌਸਮ ਦੇ ਔਸਤ ਨਾਲ ਚਾਰ ਡਿਗਰੀ 16.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਨਮੀ ਦਾ ਪੱਧਰ 88 ਪ੍ਰਤੀਸ਼ਤ ਦਰਜ ਕੀਤਾ ਗਿਆ।

 

ਮੌਸਮ ਵਿਗਿਆਨੀਆਂ ਨੇ ਕੁਝ ਹੱਦ ਤਕ ਬੱਦਲਵਾਈ, ਹਲਕੀ ਬਾਰਸ਼ ਜਾਂ ਤੂਫਾਨ ਦੇ ਨਾਲ ਤੇਜ਼ ਹਵਾਵਾਂ ਅਤੇ ਕੁਝ ਥਾਵਾਂ ਤੇ ਗੜੇ ਪੈਣ ਦੀ ਭਵਿੱਖਬਾਣੀ ਕੀਤੀ ਸੀ।

ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਹੈ ਜਦਕਿ ਘੱਟੋ ਘੱਟ ਤਾਪਮਾਨ 15 ਡਿਗਰੀ ਸੈਲਸੀਅਸ ਦੇ ਆਸ ਪਾਸ ਰਹਿਣ ਦੀ ਉਮੀਦ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rain changes mood of Delhi-NCR weather winds increased cold