ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿਮਾਚਲ ਪ੍ਰਦੇਸ਼ `ਚ ਪਏ ਭਾਰੀ ਮੀਂਹ ਨੇ ਮਚਾਈ ਤਬਾਹੀ

ਹਿਮਾਚਲ ਪ੍ਰਦੇਸ਼ `ਚ ਪਏ ਭਾਰੀ ਮੀਂਹ ਨੇ ਮਚਾਈ ਤਬਾਹੀ

ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ `ਚ ਭਾਰੀ ਮੀਂਹ ਪੈਣ ਕਾਰਨ ਅਚਾਨਕ ਹੜ੍ਹ ਆਉਣ ਨਾਲ ਪਾਣੀ `ਚ ਬਹਿ ਜਾਣ ਕਾਰਨ ਕਾਂਗੜਾ ਅਤੇ ਕੁਲੂ `ਚ ਕ੍ਰਮਵਾਰ ਇਕ ਪੁਰਸ਼ ਅਤੇ ਇਕ ਲੜਕੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਕੁਲੂ ਜਿ਼ਲ੍ਹੇ ਲਈ ਹਾਈ ਅਲਰਟ ਜਾਰੀ ਕੀਤਾ ਹੈ।

 

ਜਿ਼ਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਮੂਸਲਧਾਰ ਮੀਂਹ ਬਾਅਦ ਨਦੀਆਂ `ਚ ਪਾਣੀ ਪੱਧਰ ਵੱਧਣ `ਤੇ ਕਾਂਗੜਾ ਜਿ਼ਲ੍ਹੇ `ਚ ਉਫਾਨ `ਤੇ ਨਜ਼ਰ ਆ ਰਹੀ ਹੈ, ਨਾਹੜ ਖੰਡ (ਛੋਟੀ ਨਦੀ) `ਚ ਇਕ ਵਿਅਕਤੀ ਦੇ ਬਹਿ ਜਾਣ ਨਾਲ ਉਸਦੀ ਮੌਤ ਹੋਣ ਦੀ ਖ਼ਬਰ ਹੈ। 


ਹਿਮਾਚਲ `ਚ ਭਾਰੀ ਮੀਂਹ


ਹਿਮਾਚਲ ਸੂਬੇ `ਚ ਵਣ ਮੰਤਰੀ ਗੋਬਿੰਦ ਸਿੰਘ ਠਾਕੁਰ ਨੇ ਕਿਹਾ ਕਿ ਇਕ ਹੋਰ ਘਟਨਾ `ਚ ਕੁਲੂ ਦੇ ਬਜੌਰਾ `ਚ 14 ਸਾਲ ਦੀ ਇਕ ਲੜਕੀ ਪਾਣੀ `ਚ ਬਹਿ ਗਈ ਜਿਸ ਨਾਲ ਉਸਦੀ ਮੌਤ ਹੋ ਗਈ। ਮੰਤਰੀ ਨੇ ਕੁਲੂ ਜਿ਼ਲ੍ਹੇ ਦੇ ਕਈ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਮ੍ਰਿਤਕਾਂ ਦਦੇ ਪਰਿਵਾਰ ਨੂੰ ਮਿਲਕੇ ਦੁੱਖ ਪ੍ਰਗਟ ਕੀਤਾ।

 

ਉਨ੍ਹਾਂ ਕਿਹਾ ਕਿ ਵਿਆਸ `ਚ ਅਚਾਨਕ ਆਏ ਹੜ੍ਹ ਕਾਰਨ ਕਈ ਘਰ ਰੁੜ ਗਏ। ਵਿਆਸ ਨਦੀ ਖਤਰਨਾਕ ਪੱਧਰ `ਤੇ ਵਗ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਲਕੜੀਆਂ ਆਦਿ ਇਕੱਠਾ ਕਰਨ ਲਈ ਨਦੀਆਂ ਜਾਂ ਨਾਲਿਆਂ ਦੇ ਕੋਲ ਨਾ ਜਾਣ।

 

ਅਧਿਕਾਰੀਆਂ ਨੇ ਦੱਸਿਆ ਕਿ ਕਾਂਗੜਾ, ਚੰਬਾ, ਕੁਲੂ ਅਤੇ ਮੰਡੀ ਜਿ਼ਲ੍ਹਿਆਂ ਸਮੇਤ ਹੋਰ ਸਥਾਨਾਂ `ਤੇ ਹੇਠਲੇ ਇਲਾਕਿਆਂ `ਚ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਥਾਵਾਂ `ਤੇ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਚੌਕਸ ਰਹਿਣ ਲਈ ਕਿਹਾ ਜਾ ਰਿਹਾ ਹੈ, ਕਿਉਂਕਿ ਨਦੀਆਂ ਅਤੇ ਨਾਲਿਆਂ `ਚ ਪਾਣੀ ਪੱਧਰ ਵਧ ਰਿਹਾ ਹੈ। ਪੁਲਿਸ ਸੁਪਰਡੈਂਟ ਮੋਨਿਕਾ ਭੁਟੁਨਗੁਰੂ ਨੇ ਦੱਸਿਆ ਕਿ ਚੰਬਾ `ਚ ਰਾਵੀ ਨਦੀ ਹੁਣ ਵੀ ਖਤਰਨਾਕ ਪੱਧਰ `ਤੇ ਹੈ ਅਤੇ ਪ੍ਰਸ਼ਾਸਨ ਐਤਵਾਰ ਤੋਂ ਹੀ ਲੋਕਾਂ ਨੂੰ ਹੇਠਲੇ ਇਲਾਕਿਆਂ ਤੋਂ ਕੱਢ ਰਿਹਾ ਹੈ।

 

ਕਾਂਗੜਾ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਅਧਿਕਾਰੀਆਂ ਅਤੇ ਹੇਠਲੇ ਇਲਾਕਿਆਂ `ਚ ਰਹਿਣ ਵਾਲੇ ਲੋਕਾਂ ਨੂੰ ਅਲਰਟ ਕਰ ਦਿੱਤਾ ਹੈ ਕਿ ਪਾਂਡੋ ਸਰੋਵਰ ਤੋਂ ਪਾਣੀ ਛੱਡਿਆ ਜਾਵੇਗਾ। ਹੜ੍ਹ ਦੀ ਚੇਤਾਵਨੀ ਜਾਰੀ ਕਰਦੇ ਹੋਏ ਭਾਖੜਾ ਵਿਆਸ ਪ੍ਰਬੰਧਨ ਬੋਰਡ ਨੇ ਕਿਹਾ ਕਿ ਪੋਂਗ ਡੈਮ ਤੋਂ ਬਹੁਤ ਜਿ਼ਆਦਾ ਪਾਣੀ ਛੱਡਿਆ ਜਾਵੇਗਾ, ਕਿਉਂਕਿ ਭਾਰੀ ਮੀਂਹ ਪੈਣ ਕਾਰਨ ਪਾਣੀ ਇਕੱਠਾ ਕਰਨ ਦਾ ਖੇਤਰ ਭਰ ਚੁੱਕਿਆ ਹੈ।


ਮੌਸਮ ਵਿਭਾਗ ਨੇ ਮੱਧ ਉਚਾਈ ਦੇ ਪਹਾੜੀ ਇਲਾਕਿਆਂ ਅਤੇ ਮੈਦਾਨੀ ਇਲਾਕਿਆਂ `ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ, ਜਦੋਂ ਕਿ ਉਪਰੀ ਖੇਤਰ `ਚ ਬਰਫਵਾਰੀ ਹੋਣ ਦਾ ਅਨੁਮਾਨ ਕੀਤਾ ਹੈ। ਸਿ਼ਮਲਾ ਦੇ ਮੌਸਮ ਕੇਂਦਰ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਜਿ਼ਆਦਾਤਰ ਹਿੱਸਿਆਂ `ਚ ਮੱਧ ਤੋਂ ਲੈ ਕੇ ਭਾਰੀ ਮੀਂਹ ਪੈ ਰਿਹਾ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rain cloudburst block many highways in Himachal red alert in Punjab