ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ‘ਚ ਬੂੰਦਾਬਾਂਦੀ, ਕੇਦਾਰਨਾਥ ’ਚ ਬਰਫ਼ਬਾਰੀ ਕਾਰਨ ਜਨਜੀਵਨ ਬੇਹਾਲ

1 / 5d

2 / 5ਦਿੱਲੀ ‘ਚ ਬੂੰਦਾਬਾਂਦੀ, ਕੇਦਾਰਨਾਥ ’ਚ ਬਰਫ਼ਬਾਰੀ ਕਾਰਨ ਜਨਜੀਵਨ ਬੇਹਾਲ

3 / 5d

4 / 5d

5 / 5doda of j and k

PreviousNext

ਐਤਵਾਰ ਤੜਕੇ ਦੇਸ਼ ਦੀ ਰਾਜਧਾਨੀ ਦਿੱਲੀ ਚ ਬੂੰਦਾਬਾਂਦੀ ਕਾਰਨ ਮੌਸਮ ਵਧੀਆ ਹੋ ਗਿਆ। ਹੌਲੀ-ਹੌਲੀ ਪੈ ਰਹੇ ਮੀਂਹ ਕਾਰਨ ਦਿੱਲੀ ਚ ਠੰਢ ਵੱਧ ਗਈ ਹੈ। ਦੂਜੇ ਪਾਸੇ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਦੇ ਕਈ ਇਲਾਕਿਆਂ ਚ ਸ਼ਨਿੱਚਰਵਾਰ ਨੂੰ ਜ਼ੋਰਦਾਰ ਬਰਫ਼ਬਾਰੀ ਹੋਈ। ਕਿਨੌਰ ਚ ਵੀ ਤਾਜ਼ਾ ਬਰਫਬਾਰੀ ਕਾਰਨ ਪਹਾੜ ਸਫੇਦ ਹੋ ਗਏ ਹਨ। ਅਜਿਹੇ ਹਾਲਾਤਾਂ ਕਾਰਨ ਮਾਤਾ ਵੈਸ਼ਣੋ ਦੇਵੀ ਮੰਦਰ ਲਈ ਹੈਲੀਕਾਪਟਰ ਸਮੇਤ ਕੇਬਲ ਕਾਰ ਸੇਵਾ ਬੰਦ ਕਰ ਦਿੱਤੀ ਗਈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਕੇਦਾਰਨਾਥ ਚ ਸ਼ਨਿੱਚਰਵਾਰ ਸਵੇਰ ਤੋਂ ਹੋ ਰਹੀ ਬਰਫਬਾਰੀ ਦੇਰ ਸ਼ਾਮ ਜਾਰੀ ਰਹੀ। ਹਿਮਾਚਲ ਚ ਕੈਲਾਂਗ ਸਭ ਤੋਂ ਠੰਢਾ ਰਿਹਾ। ਮੌਸਮ ਚ ਸੁਧਾਰ ਮਗਰੋਂ ਮਾਤਾ ਵੈਸ਼ਣੋ ਦੇਵੀ ਮੰਦਰ ਲਈ ਹੈਲੀਕਾਪਟਰ ਅਤੇ ਕਾਰ ਸੇਵਾ ਮੁੜ ਤੋਂ ਸ਼ੁਰੂ ਹੋਵੇਗੀ। ਬਰਫਬਾਰੀ ਕਾਰਨ ਕਸ਼ਮੀਰ ਘਾਟੀ ਚ ਸੜਕ ਤੇ ਹਵਾਈ ਸੰਪਰਕ ਟੁੱਟ ਗਿਆ। ਕਈ ਘੰਟਿਆਂ ਬੱਧੀ ਹਵਾਈ ਸੇਵਾ ਮੁੜ ਦੁਬਾਰਾ ਸ਼ੁਰੂ ਹੋਈ।

 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਆਵਜਾਈ ਕੰਟਰੋਲ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਘਾਟੀ ਦੇ ਉੱਚੇ ਇਲਾਕਿਆਂ ਚ ਭਾਰੀ ਬਰਫਬਾਰੀ ਕਾਰਨ ਸ਼੍ਰੀਨਗਰ, ਜੰਮੂ ਕੌਮੀ ਮਾਰਗ ਤੇ ਹੋਰਨਾਂ ਰਸਤੇ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਮੁਗਲ ਰੋਡ, ਸ਼੍ਰੀਨਗਰ-ਲੇਹ ਕੌਮੀ ਮਾਰਗ ਅਤੇ ਬਾਂਦੀਪੁਰਾ-ਗੁਰੇਜ ਮਾਰਗ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਹਵਾ ਚ ਸੰਘਣਾ ਧੂੰਦਲਾਪਣ ਹੋਣ ਕਾਰਨ 5 ਹਵਾਈ ਉਡਾਨਾਂ ਪ੍ਰਭਾਵਿਤ ਹੋਈਆਂ ਹਨ। ਬਾਂਦੀਪੁਰਾ ਜਿ਼ਲ੍ਹੇ ਚ ਸ਼ਨਿੱਚਰਵਾਰ ਨੂੰ ਆਪਣੇ ਘਰ ਦੀ ਛੱਤ ਤੋਂ ਬਰਫ ਹਟਾਉਂਦੇ ਹੋਏ ਇੱਕ ਵਿਅਕਤੀ ਦੀ ਡਿੱਗ ਕੇ ਮੌਤ ਹੋ ਗਈ।

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rain in Delhi Miserable life due to snowfall in Kedarnath