ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੀਂਹ ਪੈਣ ਨਾਲ ਪ੍ਰਧਾਨ ਮੰਤਰੀ ਮੋਦੀ ਹੋਏ ਪ੍ਰੇਸ਼ਾਨ, ਕਾਰ ਰਾਹੀਂ ਜਾਣਾ ਪਿਆ

ਮੀਂਹ ਪੈਣ ਨਾਲ ਪ੍ਰਧਾਨ ਮੰਤਰੀ ਮੋਦੀ ਹੋਏ ਪ੍ਰੇਸ਼ਾਨ, ਕਾਰ ਰਾਹੀਂ ਜਾਣਾ ਪਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਵਿਚ ਮੀਂਹ ਨੇ ਵੀ ਪ੍ਰੇਸ਼ਾਨ ਕੀਤਾ। ਵਾਪਸੀ ਵਿਚ ਪੁਲਿਸ ਲਾਈਨ ਤੋਂ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਬਾਬਤਪੁਰ ਏਅਰਪੋਰਟ ਜਾਣਾ ਸੀ, ਪ੍ਰੰਤੂ ਮੀਂਹ ਕਾਰਨ ਕਾਰ ਨਾਲ ਜਾਣਾ ਪਿਆ। ਇਸ ਤੋਂ ਪਹਿਲਾਂ ਜਿੱਥੋਂ ਪ੍ਰਧਾਨ ਮੰਤਰੀ ਮੋਦੀ ਆਪਣਾ ਪ੍ਰੋਗਰਾਮ ਕਰਕੇ ਨਿਕਲੇ ਮੀਂਹ ਵੀ ਪਿੱਛੇ ਪਿੱਛੇ ਆਉਂਦਾ ਰਿਹਾ। ਪੁਲਿਸ ਲਾਈਨ ਤੋਂ ਦਸ਼ਾਸ਼ਵਮੇਧ ਘਾਟ ਜਾਂਦੇ ਸਮੇਂ ਤਾਂ ਮੀਂਹ ਐਨੀ ਤੇਜ ਹੋ ਗਿਆ ਕਿ ਰਸਤੇ ਵਿਚ ਲੱਗੇ ਕਈ ਫਲੈਕਸ ਹਵਾ ਵਿਚ ਉਡ ਗਏ। ਕੁਝ ਫਲੈਕਸ ਨੂੰ ਪੁਲਿਸ ਕਰਮੀ ਕਿਸੇ ਤਰ੍ਹਾਂ ਸੰਭਾਲਦੇ ਰਹੇ।

 

ਆਪਣੇ ਤੈਅ ਪ੍ਰੋਗਰਾਮ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਸਵੇਰੇ 10.30 ਵਜੇ ਬਾਬਤਪੁਰ ਏਅਰਪੋਰਟ ਪਹੁੰਚੇ। ਇੱਥੋਂ ਮੋਦੀ ਜਦੋਂ ਪ੍ਰੋਗਰਾਮ ਤੋਂ ਬਾਅਦ ਨਿਕਲੇ ਤਾਂ ਤੇਜ ਮੀਂਹ ਸ਼ੁਰੂ ਹੋ ਗਿਆ। ਇਸ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਹਸਤਕਲਾ ਸੰਕੂਲ ਪਹੁੰਚੇ ਅਤੇ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ। ਇੱਥੋਂ ਨਿਕਲਦਿਆਂ ਹੀ ਫਿਰ ਇਕ ਵਾਰ ਤੇਜ਼ ਮੀਂਹ ਪੈਣਾ ਸ਼ੁਰੂ ਹੋ ਗਿਆ।

 

ਤੇਜ਼ ਮੀਂਹ ਦੇ ਚਲਦਿਆਂ ਉਨ੍ਹਾਂ ਦਾ ਕਾਫਲਾ ਮਾਨਮਹਿਲ ਘਾਟ ਸਥਿਤ ਆਭਾਸੀ ਅਜਾਇਬ ਘਰ ਲਈ ਨਿਕਲਿਆ। ਉਥੋਂ ਪੁਲਿਸ ਲਾਈਨ ਲਈ ਪੀਅੇਮ ਨਿਕਲਿਆ ਤਾਂ ਇਕ ਵਾਰ ਫਿਰ ਮੀਂਹ ਸ਼ੁਰੂ ਹੋ ਗਿਆ।  ਉਨ੍ਹਾਂ ਪੁਲਿਸ ਲਾਈਨ ਤੋਂ ਹੈਲੀਕਾਪਟਰ ਰਾਹੀਂ ਬਾਬਤਪੁਰ ਏਅਰਪੋਰਟ ਜਾਣਾ ਸੀ, ਪ੍ਰੰਤੂ ਮੀਂਹ ਕਾਰਨ ਪ੍ਰੋਗਰਾਮ ਬਦਲਣਾ ਪਿਆ। ਹੈਲੀਕਾਪਟਰ ਦੀ ਥਾਂ ਸੜਕ ਮਾਰਗ ਰਾਹੀਂ ਪ੍ਰਧਾਨ ਮੰਤਰੀ ਮੋਦੀ ਦਾ ਕਾਫਲਾ ਬਾਬਤਪੁਰ ਏਅਰਪੋਰਟ ਲਈ ਰਵਾਨਾ ਹੋ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rain pauses Modi PM to go helicopter instead of car