ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਮੁੰਬਈ ’ਚ ਮੀਂਹ ਨਾਲ ਆਮ ਜਨ–ਜੀਵਨ ਠੱਪ, ਵੱਡਾ ਹਵਾਈ ਹਾਦਸਾ ਟਲ਼ਿਆ

​​​​​​​ਮੁੰਬਈ ’ਚ ਮੀਂਹ ਨਾਲ ਆਮ ਜਨ–ਜੀਵਨ ਠੱਪ, ਵੱਡਾ ਹਵਾਈ ਹਾਦਸਾ ਟਲ਼ਿਆ

ਤਸਵੀਰਾਂ: ਏਐੱਨਆਈ

 

ਪੱਛਮੀ ਤੇ ਮੱਧ ਭਾਰਤ ਵਿੱਚ ਭਾਰੀ ਵਰਖਾ ਪਿਛਲੇ ਦੋ ਦਿਨਾਂ ਤੋਂ ਜਾਰੀ ਹੈ। ਇਸ ਕਾਰਨ ਦੇਸ਼ ਦੇ ਮਹਾਂਨਗਰ ਮੁੰਬਈ ਵਿੱਚ ਆਮ ਜਨ–ਜੀਵਨ ਠੱਪ ਹੋ ਕੇ ਰਹਿ ਗਿਆ ਹੈ।

 

 

ਮੀਂਹ ਕਾਰਨ ਰਾਤੀਂ ਜਦੋਂ ਜੈਪੁਰ ਤੋਂ ਆ ਰਹੀ ਸਪਾਈਸ–ਜੈੱਟ SG 6237 ਉਡਾਣ ਮੁੰਬਈ ਹਵਾਈ ਅੱਡੇ ਦੇ ਰਨ–ਵੇਅ ਤੋਂ ਅਗਾਂਹ ਚਲੀ ਗਈ ਤੇ ਉੱਥੇ ਫਸ ਗਈ। ਇੰਝ ਇੱਥੇ ਵੱਡਾ ਹਾਦਸਾ ਹੋਣੋਂ ਟਲ਼ ਗਿਆ। ਕਿਸੇ ਨੂੰ ਵੀ ਕੋਈ ਗੰਭੀਰ ਸੱਟ ਨਹੀਂ ਲੱਗੀ।

 

 

ਮੀਂਹ ਨਾਲ ਥਾਂ–ਥਾਂ ਉੱਤੇ ਪਾਣੀ ਖੜ੍ਹਾ ਹੋਣ ਤੇ ਕੁਝ ਰੇਲ–ਗੱਡੀਆਂ ਰੱਦ ਹੋ ਜਾਣ ਕਾਰਨ ਵੱਖੋ–ਵੱਖਰੇ ਰੇਲਵੇ ਸਟੇਸ਼ਨਾਂ ਉੱਤੇ ਬਹੁਤ ਸਾਰੇ ਯਾਤਰੀ ਫਸ ਗਏ ਹਨ। ਇਹ ਤਸਵੀਰ ਥਾਣੇ ਰੇਲਵੇ ਸਟੇਸ਼ਨ ਉੱਤੇ ਫਸੇ ਕੁਝ ਯਾਤਰੀਆਂ ਦੀ ਹੈ।

ਥਾਣੇ ਰੇਲਵੇ ਸਟੇਸ਼ਨ ਦਾ ਹਾਲ

 

ਰੇਲਵੇ ਪ੍ਰੋਟੈਕਸ਼ਨ ਫ਼ੋਰਸ (RPF) ਨੇ ਇਨ੍ਹਾਂ ਯਾਤਰੀਆਂ ਖਾਣ–ਪੀਣ ਦਾ ਸਾਮਾਨ ਮੁਹੱਈਆ ਕਰਵਾਇਆ। ਇਸ ਸੈਕਸ਼ਨ ਉੱਤੇ ਕਈ ਰੇਲਾਂ ਮੁਲਤਵੀ ਕੀਤੀਆਂ ਗਈਆਂ ਹਨ।

 

 

ਬਹੁਤ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਪਾਣੀ ਭਰ ਗਿਆ ਹੈ। ਇਹ ਤਸਵੀਰ ਮੁੰਬਈ ਦੇ ਵਕੋਲਾ ਪੁਲਿਸ ਥਾਣੇ ਦੀ ਹੈ। ਭਾਰੀ ਮੀਂਹ ਨੇ ਇਸ ਥਾਣੇ ਦੇ ਅੰਦਰ ਤੱਕ ਮਾਰ ਕਰ ਦਿੱਤੀ ਹੈ।

ਮੀਂਹ ਕਾਰਨ ਮੁੰਬਈ ਦੇ ਵਕੋਲਾ ਪੁਲਿਸ ਥਾਣੇ 'ਚ ਭਰਿਆ ਪਾਣੀ ਤੇ ਕੁਝ ਹੋਰ ਸੜਕਾਂ ਦਾ ਹਾਲ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rain stops Mumbai An air crash averted at Airport many people stranded at Railway Stations