ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

18 ਤੱਕ ‘ਪਵੇਗਾ ਲਗਾਤਾਰ ਮੀਂਹ’, ਪੰਜਾਬ ਦੇ ‘ਸਮਾਰਟ’ ਸ਼ਹਿਰਾਂ ਦਾ ਹਾਲ ਮੰਦਾ

18 ਤੱਕ ‘ਪਵੇਗਾ ਲਗਾਤਾਰ ਮੀਂਹ’, ਪੰਜਾਬ ਦੇ ‘ਸਮਾਰਟ’ ਸ਼ਹਿਰਾਂ ਦਾ ਹਾਲ ਮੰਦਾ

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਪਿਛਲੇ ਤਿੰਨ ਦਿਨ ਲਗਾਤਾਰ ਮੀਂਹ ਪੈਂਦਾ ਰਿਹਾ। ਪਹਿਲੇ ਦੋ ਦਿਨ ਤਾਂ ਕੁਝ ਰੁਕ–ਰੁਕ ਕੇ ਪਿਆ ਪਰ ਕੱਲ੍ਹ ਐਤਵਾਰ ਨੂੰ ਸਾਰਾ ਦਿਨ ਮੀਂਹ ਪਿਆ। ਪੰਜਾਬ ਦੇ ਸਿਰਫ਼ ਬਠਿੰਡਾ ਤੇ ਸ੍ਰੀ ਮੁਕਤਸਰ ਸਾਹਿਬ ਲਾਗਲੇ ਇਲਾਕਿਆਂ ਵਿੱਚ ਘੱਟ ਵਰਖਾ ਹੋਈ ਹੈ। ਪੰਜਾਬ ’ਚ ਬਾਕੀ ਦੇ ਇਲਾਕਿਆਂ ਵਿੱਚ ਭਰਵੀਂ ਵਰਖਾ ਹੋਈ ਹੈ।

 

 

ਲੁਧਿਆਣਾ ਤੇ ਜਲੰਧਰ ਜਿਹੇ ਪ੍ਰਸਤਾਵਿਤ ‘ਸਮਾਰਟ’ ਸ਼ਹਿਰਾਂ ਦੇ ਬਹੁਤੇ ਨੀਂਵੇਂ ਇਲਾਕੇ ਮੀਂਹ ਦੇ ਪਾਣੀਆਂ ਨਾਲ ਭਰੇ ਪਏ ਹਨ; ਜਿਸ ਕਾਰਨ ਆਮ ਜਨ–ਜੀਵਨ ਪ੍ਰਭਾਵਿਤ ਹੋਇਆ ਹੈ।

 

 

ਉੱਧਰ ਹਰਿਆਣਾ ਵਿੱਚ 58 ਫ਼ੀ ਸਦੀ ਘੱਟ ਵਰਖਾ ਹੋਈ ਦੱਸੀ ਜਾ ਰਹੀ ਹੈ। ਸੂਬੇ ਦੇ ਬਹੁਤੇ ਇਲਾਕਿਆਂ ਵਿੱਚ ਸੋਕੇ ਵਰਗੇ ਹਾਲਾਤ ਬਣੇ ਹੋਏ ਹਨ।

 

 

ਚੰਡੀਗੜ੍ਹ ਤੋਂ ਅੱਧੇ ਪੰਜਾਬ, ਜੰਮੂ–ਕਸ਼ਮੀਰ ਤੇ ਅੱਧੇ ਹਿਮਾਚਲ ਪ੍ਰਦੇਸ਼ ਨੂੰ ਜੋੜਨ ਵਾਲੀ ਇੱਕੋ–ਇੱਕ ਮੁੱਖ ਸੜਕ ਉੱਤੇ ਖਰੜ ਵਿਖੇ ਬਣਨ ਵਾਲੇ ਫ਼ਲਾਈਓਵਰ ਕਾਰਨ ਆਵਾਜਾਈ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਸਕਾਰਨ ਆਮ ਜਨਤਾ ਨੂੰ ਡਾਢੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

 

ਮੌਸਮ ਵਿਭਾਗ ਮੁਤਾਬਕ ਅਗਲੇ ਚਾਰ ਦਿਨਾਂ ਤੱਕ ਮੀਂਹ ਲਗਾਤਾਰ ਪੈਣ ਦੀ ਸੰਭਾਵਨਾ ਹੈ। ਅੱਜ 15 ਜੁਲਾਈ ਨੂੰ ਵੀ ਸਾਰਾ ਦਿਨ ਬੱਦਲ ਛਾਏ ਰਹਿਣ ਦੀ ਭਵਿੱਖ ਮੌਸਮ ਵਿਭਾਗ ਨੇ ਕੀਤੀ ਗਈ ਹੈ। ਮੌਸਮ ਇੰਝ ਹੀ 16 ਤੇ 17 ਜੁਲਾਈ ਨੂੰ ਵੀ ਰਹੇਗਾ ਤੇ 18 ਜੁਲਾਈ ਨੂੰ ਜ਼ਰੂਰ ਮੀਂਹ ਕੁਝ ਘਟ ਸਕਦਾ ਹੈ।

 

 

ਮੌਸਮ ਵਿਭਾਗ ਅਨੁਸਾਰ ਪੱਛਮੀ ਗੜਬੜੀ ਕਾਰਨ ਚੰਡੀਗੜ੍ਹ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਚੋਖੀ ਵਰਖਾ ਹੋ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rain will continue till 18th Punjab s Smart Cities in bad condition