ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜ ਸਭਾ ਵਿਚ ਗੂੰਜਿਆ ਮੁੰਬਈ ’ਚ ਮੀਂਹ ਨਾਲ ਤਬਾਹੀ ਦਾ ਮੁੱਦਾ

ਰਾਜ ਸਭਾ ਵਿਚ ਗੂੰਜਿਆ ਮੁੰਬਈ ’ਚ ਮੀਂਹ ਨਾਲ ਤਬਾਹੀ ਦਾ ਮੁੱਦਾ

ਮੁੰਬਈ ਵਿਚ ਮੀਂਹ ਪੈਣ ਨਾਲ ਹੋਏ ਭਾਰੀ ਨੁਕਸਾਨ ਦਾ ਮਮਲਾ ਅੱਜ ਰਾਜ ਸਭਾ ਵਿਚ ਉਠਾਇਆ ਗਿਆ। ਐਨਸੀਪੀ ਸਾਂਸਦ ਮਜੀਦ ਮੇਨਨ ਨੇ ਰਾਜ ਸਭਾ ਵਿਚ ਕਿਹਾ ਕਿ ਤਿੰਨ ਦਿਨਾਂ ਤੋਂ ਮੁੰਬਈ ਵਿਚ ਜੋ ਪਿਛਲੇ ਤਿੰਨ ਦਿਨਾਂ ਤੋਂ ਨੁਕਸਾਨ ਹੋ ਰਹੇ ਹੈ ਉਸ ਉਤੇ ਕੇਂਦਰ ਸਰਕਾਰ ਬੜੀ ਆਸਾਨੀ ਨਾਲ ਕਹਿ ਸਕਦੀ ਹੈ ਕਿ ਇਹ ਸਥਾਨਕ ਮਾਮਲਾ ਹੈ। ਉਨ੍ਹਾਂ ਕਿਹਾ ਕਿ ਇੰਟਰਨੈਸ਼ਨਲ ਟੀਵੀ ਉਤੇ ਮੁੰਬਈ ਦੀਆਂ ਜੋ ਸ਼ਰਮਨਾਕ ਤਸਵੀਰਾਂ ਚਲ ਰਹੀਆਂ ਹਨ, ਜਿਸ ਵਿਚ ਲੋਕਾਂ ਦੀ ਕਮਰ ਤੱਕ ਪਾਣੀ ਹੈ। ਦਰਖਤ ਡਿੱਗ ਰਹੇ ਹਨ, ਕੰਧਾਂ ਡਿੱਗ ਰਹੀਆਂ ਹਨ ਅਤੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ। ਇਹ ਹਰ ਸਾਲ ਨਕਸ਼ਾ ਹੈ।

 

ਐਨਸੀਪੀ ਸਾਂਸਦ ਮਜੀਦ ਮੇਨਨ ਨੇ ਬੀਐਮਸੀ ਦੇਸ਼ ਦਾ ਸਭ ਤੋਂ ਵੱਡਾ ਨਿਗਮ ਹੈ ਅਤੇ ਇਸ ਦਾ ਬਜਟ 30 ਹਜ਼ਾਰ ਕਰੋੜ ਦਾ ਹੈ।  ਇਸ ਨੂੰ ਐਨਡੀਏ ਗਠਜੋੜ ਦੀ ਸਰਕਾਰ ਚਲਾ ਰਹੀ ਹੈ ਸ਼ਿਵ ਸੈਨਾ ਨਾਲ ਮਿਲਕੇ। ਉਨ੍ਹਾਂ ਕਿਹਾ ਕਿ ਮੈਂ ਮੁੰਬਈ ਵਿਚ ਰਹਿੰਦਾ ਹਾਂ ਅਤੇ ਕੱਲ ਕਿਸੇ ਨੇ ਮੈਨੂੰ ਟਵੀਟ ਕਰਕੇ ਕਿਹਾ ਕਿ ਤੁਹਾਡੇ ਕੋਲ ਕਿਸ਼ਤੀ ਹੈ ਕਿਉਂਕਿ ਤੁਸੀਂ ਆਪਣੇ ਤੋਂ ਹੇਠਾਂ ਨਹੀਂ ਉਤਰ ਸਕੋਗੇ। ਕੱਲ੍ਹ ਅਮਿਤਾਭ ਬਚਨ ਵੀ ਆਪਣੇ ਘਰੋਂ ਨਹੀਂ ਨਿਕਲ ਸਕਦੇ ਸਨ, ਕਿਉਂਕਿ ਉਨ੍ਹਾਂ ਦੇ ਘਰ ਬਾਹਰ ਪਾਣੀ ਭਰ ਗਿਆ ਸੀ।

 

ਉਨ੍ਹਾਂ ਕਿਹਾ ਕਿ ਸਾਨੂੰ ਕੋਈ ਅਜਿਹਾ ਸਿਸਟਮ ਬਣਾਉਣਾ ਚਾਹੀਦਾ ਜਿਸ ਨਾਲ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਚਿਆ ਜਾ ਸਕੇ। ਐਨਸੀਪੀ ਸਾਂਸਦ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਬੀਐਮਸੀ ਕੋਲ ਪੈਸਾ ਨਹੀਂ ਹੈ ਜਿਸ ਕਾਰਨ ਉਹ ਡ੍ਰੇਨੇਜ ਅਤੇ ਸੜਕ ਨਹੀਂ ਬਣ ਰਹੀਂ। ਉਸਦੇ ਕੋਲ ਬਹੁਤ ਪੈਸਾ ਹੈ ਪ੍ਰੰਤ਼ੂ ਭ੍ਰਿਸ਼ਟਾਚਾਰ ਦੇ ਚਲਦਿਆਂ ਉਹ ਸਭ ਕੁਝ ਨਹੀਂ ਕਰ ਰਹੇ।  27 ਮੌਤਾਂ ਦਾ ਜ਼ਿੰਮੇਵਾਰ ਕੌਣ ਹੋਵੇਗਾ? ਮੈਂ ਗਡਕਰੀ ਜੀ ਨੂੰ ਵੀ ਕਹਿਣਾ ਚਾਹੂੰਗਾ ਕਿ ਉਹ ਇਸ ਉਤੇ ਧਿਆਨ ਦੇਣ, ਤਾਂ ਕਿ ਉਥੋਂ ਦੀਆਂ ਸੜਕਾਂ ਠੀਕ ਹੋ ਸਕਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rainfall problem in Mumbai