ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਨ੍ਹਾਂ ਸੂਬਿਆਂ 'ਚ ਅੱਜ ਜਾਰੀ ਹੋਇਆ ਮੀਂਹ ਦਾ ਅਲਰਟ


ਦੇਸ਼ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਐਤਵਾਰ ਨੂੰ ਕਈ ਸੂਬਿਆਂ ਵਿੱਚ ਮੀਂਹ ਦੇ ਮੌਸਮ ਨੂੰ ਖੁਸ਼ਗਵਾਰ ਕੀਤਾ ਦਿੱਤਾ ਸੀ। ਕਰਨਾਟਕ, ਗੋਵਾ ਅਤੇ ਕੇਰਲ ਵਿੱਚ ਭਾਰੀ ਮੀਂਹ ਪਿਆ। ਦੇਸ਼ ਦੇ 11 ਸੂਬਿਆਂ ਲਈ ਮੌਸਮ ਵਿਭਾਗ ਨੇ ਮੀਂਹ ਦੀ ਸੰਭਾਵਨਾ ਪ੍ਰਗਟਾਈ ਹੈ।

 

ਇਨ੍ਹਾਂ ਰਾਜਾਂ ਵਿੱਚ ਯੂਪੀ, ਦਿੱਲੀ, ਬੰਗਾਲ, ਉਤਰਾਖੰਡ, ਗੁਜਰਾਤ, ਅਸਾਮ, ਮਹਾਰਾਸ਼ਟਰ, ਰਾਜਸਥਾਨ ਆਦਿ ਸ਼ਾਮਲ ਹਨ।  ਨਾਲ ਹੀ ਮੁੰਬਈ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕਾਤੀ ਗਿਆ ਹੈ। ਜੂਨ ਵਿੱਚ 23 ਸੂਬਿਆਂ ਵਿੱਚ ਔਸਤਨ ਵੀ ਘੱਟ ਮੀਂਹ ਪਿਆ। ਕੇਵਲ ਅੰਡਮਾਨ ਨਿਕੋਬਾਰ ਵਿੱਚ ਹੀ ਔਸਤ ਤੋਂ ਜ਼ਿਆਦਾ ਮੀਂਹ ਪਿਆ ਹੈ।

 

ਗਰਮੀ ਤੋਂ ਬੇਹਾਲ ਯੂਪੀ, ਛੱਤੀਸਗੜ੍ਹ, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਕਰਨਾਟਕ, ਗਲੇਵਾ, ਆਂਧਰਾ ਪ੍ਰਦੇਸ਼ ਅਤੇ ਕੇਰਲ ਦੇ ਲੋਕਾਂ ਲਈ ਅੱਜ ਦਾ ਦਿਨ ਕਿਸੇ ਤੋਹਫਾ ਤੋਂ ਘੱਟ ਨਹੀਂ ਰਿਹਾ। ਸੂਰਜ ਦੀ ਤਪਿਸ ਨੂੰ ਬਾਰਿਸ਼ ਦੀਆਂ ਬੂੰਦਾਂ ਨੇ ਕਾਫੀ ਹੱਦ ਤੱਕ ਠੰਢਾ ਕੀਤਾ, ਪਰ ਯੂ ਪੀ ਅਤੇ ਦਿੱਲੀ ਵਾਲਿਆਂ ਨੂੰ ਕੁਝ ਘੰਟਿਆਂ ਦੀ ਉਡੀਕ ਕਰਨੀ ਪੈ ਸਕਦੀ ਹੈ।  ਉਥੇ ਹਲਕੀ ਬਾਰਿਸ਼ ਨੇ ਬੰਗਾਲ, ਉੜੀਸਾ, ਗੁਜਰਾਤ, ਜੰਮੂ-ਕਸ਼ਮੀਰ ਅਤੇ ਉਤਰਾਖੰਡ ਦੀ ਸ਼ਾਮ ਨੂੰ ਸੁਹਾਵਨਾ ਕਰ ਦਿੱਤਾ ਹੈ।

 


 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rainy alert today in these states