ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜ ਸਭਾ ਚੋਣਾਂ 26 ਮਾਰਚ ਨੂੰ, ਕਿਸ ਪਾਰਟੀ ਨੂੰ ਮਿਲ ਸਕਦੀਆਂ ਕਿੰਨੀਆਂ ਸੀਟਾਂ?

ਰਾਜ ਸਭਾ ਚੋਣਾਂ 26 ਮਾਰਚ ਨੂੰ, ਕਿਸ ਪਾਰਟੀ ਨੂੰ ਮਿਲ ਸਕਦੀਆਂ ਕਿੰਨੀਆਂ ਸੀਟਾਂ?

ਰਾਜ ਸਭਾ ਦੀਆਂ 55 ਸੀਟਾਂ ਲਈ ਹੋਣ ਵਾਲੀਆਂ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਨੂੰ ਘੱਟੋ–ਘੱਟ 13 ਕੁ ਸੀਟਾਂ ਮਿਲਣ ਦੀ ਆਸ ਹੈ। ਰਾਜ ਸਭਾ ਚੋਣਾਂ 26 ਮਾਰਚ ਨੂੰ ਹੋਣੀਆਂ ਤੈਅ ਹਨ। ਦੱਸਿਆ ਜਾ ਰਿਹਾ ਹੈ ਕਿ ਜੇ ਭਾਜਪਾ ਰਾਜ ਸਭਾ ’ਚ 13 ਸੀਟਾਂ ਜਿੱਤ ਲੈਂਦੀ ਹੈ, ਤਾਂ ਉਪਰਲੇ ਸਦਨ ਵਿੱਚ ਉਸ ਦੀਆਂ 95 ਸੀਟਾਂ ਹੋ ਜਾਣਗੀਆਂ।

 

 

ਵਿਧਾਨ ਸਭਾ ’ਚ ਸੀਟਾਂ ਦੀ ਵੰਡ ਪੱਖੋਂ ਰਾਜ ਸਭਾ ਦੀਆਂ ਚਾਰ ਸੀਟਾਂ ਤ੍ਰਿਣਮੂਲ ਕਾਂਗਰਸ ਨੂੰ ਮਿਲਣਗੀਆਂ ਪਰ ਪੰਜਵੀਂ ਸੀਟ ਉੱਤੇ ਸੀਪੀਐੱਮ–ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਦਾ ਕੋਈ ਉਮੀਦਵਾਰ ਜਿੱਤੇਗਾ। ਖ਼ਾਲੀ ਹੋ ਰਹੀਆਂ ਪੰਜ ਸੀਟਾਂ ਵਿੱਚੋਂ ਚਾਰ ਸੀਟਾਂ ਉੱਤੇ ਫ਼ਿਲਹਾਲ ਜੋਗਨ ਚੌਧਰੀ, ਮਨੀਸ਼ ਗੁਪਤਾ, ਅਹਿਮਦ ਹਸਨ ਇਮਰਾਨ ਅਤੇ ਕੇ.ਡੀ. ਸਿੰਘ ਹਨ। ਇਹ ਚਾਰੇ ਤ੍ਰਿਣਮੂਲ ਤੋਂ ਹਨ।

 

 

ਪੰਜਵੀਂ ਸੀਟ ਰਿਤਵ੍ਰਤ ਬੈਨਰਜੀ ਦੀ ਹੈ, ਜੋ ਸਾਲ 2014 ’ਚ ਸੀਪੀਐੱਮ ਦੀ ਉਮੀਦਵਾਰ ਵਜੋ਼ ਚੁਣੇ ਗਏ ਸਨ ਪਰ ਪਾਰਟੀ ਨੇ 2017 ’ਚ ਉਨ੍ਹਾਂ ਨੂੰ ਕੱਢ ਦਿੱਤਾ ਸੀ।

 

 

ਤ੍ਰਿਣਮੂਲ ਕਾਂਗਰਸ ਦੇ ਸੂਤਰਾਂ ਮੁਤਾਬਕ ਇੱਕ ਨੂੰ ਛੱਡ ਕੇ ਬਾਕੀ ਦੇ ਤਿੰਨ ਉਮੀਦਵਾਰਾਂ ਦੀ ਥਾਂ ਪਾਰਟੀ ਨਵੇਂ ਚਿਹਰੇ ਸਾਹਮਣੇ ਲਿਆ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਚੋਣਾਂ ’ਚ ਡੀਐੱਮਕੇ ਅਤੇ ਆਲ ਇੰਡੀਆ ਅੰਨਾ ਡੀਐੱਮਕੇ ਨੂੰ 3–3 ਸੀਟਾਂ ਮਿਲ ਸਕਦੀਆਂ ਹਨ।

 

 

ਇਸ ਤੋਂ ਇਲਾਵਾ ਜੇਡੀਯੂ, ਬੀਜੇਡੀ ਅਤੇ ਆਰਜੇਡੀ ਨੂੰ ਵੀ ਦੋ–ਦੋ ਸੀਟਾਂ ਮਿਲ ਸਕਦੀਆਂ ਹਨ। ਸੂਤਰਾਂ ਮੁਤਾਬਕ ਤ੍ਰਿਣਮੂਲ ਕਾਂਗਰਸ ਪ੍ਰਸ਼ਾਂਤ ਕਿਸ਼ੋਰ ਨੂੰ ਰਾਜ ਸਭਾ ’ਚ ਆਪਣੇ ਕੋਟੇ ਰਾਹੀਂ ਭੇਜ ਸਕਦੀ ਹੈ। ਇਸ ਬਾਰੇ ਛੇਤੀ ਹੀ ਫ਼ੈਸਲਾ ਲਿਆ ਜਾਵੇਗਾ।

 

 

ਇੱਥੇ ਵਰਨਣਯੋਗ ਹੈ ਕਿ ਪੱਛਮੀ ਬੰਗਾਲ ’ਚ ਇਸੇ ਮਹੀਨੇ ਹੋਣ ਵਾਲੀਆਂ ਰਾਜ ਸਭਾ ਚੋਣਾਂ ’ਚ ਤ੍ਰਿਣਮੂਲ ਕਾਂਗਰਸ ਲੀਡਰਸ਼ਿਪ ਨਵੇਂ ਚਿਹਰਿਆਂ ਨੂੰ ਮੌਕਾ ਦੇਵੇਗੀ। ਪ੍ਰਾਪਤ ਜਾਣਕਾਰੀ ਮੁਤਾਬਕ ਚਾਰ ਸੀਟਾਂ ਉੱਤੇ। ਉਮੀਦਵਾਰਾਂ ਦੀ ਚੋਣ ਲਗਭਗ ਕਰ ਲਈ ਗਈ ਹੈ। ਪੰਜਵੀਂ ਸੀਟ ਉੱਤੇ ਉਮੀਦਵਾਰ ਬਾਰੇ ਪਾਰਟੀ ਨੇ ਹਾਲੇ ਤੱਕ ਕੋਈ ਫ਼ੈਸਲਾ ਨਹੀਂ ਲਿਆ।

 

 

ਚੇਤੇ ਰਹੇ ਕਿ ਰਾਜ ਸਭਾ ਚੋਣਾਂ 26 ਮਾਰਚ ਨੂੰ ਹੋਣੀਆਂ ਤੈਅ ਹਨ ਅਤੇ ਇਸ ਲਈ ਨਾਮਜ਼ਦਗੀ ਦੀ ਆਖ਼ਰੀ ਤਰੀਕ 12 ਮਾਰਚ ਹੈ। ਆਉਂਦੀ 26 ਮਾਰਚ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀਂ 4 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ ਤੇ ਫਿਰ ਗਿਣਤੀ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Raj Sabha Elections on 26th March How much Seats Parties may get